ਮਾਨਸਿਕ ਪ੍ਰੇਸ਼ਾਨੀ ਕਾਰਨ ਔਰਤ ਨੇ ਨਿਗਲੀ ਜ਼ਹਿਰੀਲੀ ਦਵਾਈ, ਹਾਲਤ ਵਿਗਡ਼ੀ
Thursday, Dec 27, 2018 - 10:37 AM (IST)

ਖੰਨਾ (ਸੁਨੀਲ)-ਪਿੰਡ ਹਰਿਓ ਦੀ ਵਾਸੀ ਸਿਮਰਨ ਕੌਰ ਪਤਨੀ ਸੁਰਿੰਦਰ ਸਿੰਘ ਨੇ ਅੱਜ ਕਿਸੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਘਰ ’ਚ ਪਈ ਜ਼ਹਿਰੀਲੀ ਦਵਾਈ ਨੂੰ ਨਿਗਲ ਲਿਆ, ਹਾਲਤ ਵਿਗਡ਼ਨ ’ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਖੰਨਾ ਦੇ ਸਿਵਲ ਹਸਪਾਤਲ ’ਚ ਦਾਖਲ ਕਰਵਾਇਆ। ਸਮਾਚਾਰ ਲਿਖੇ ਜਾਣ ਤੱਕ ਉਸ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਸੀ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਕਿਸੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਸਿਮਰਨ ਨੇ ਘਰ ’ਚ ਪਈ ਜ਼ਹਿਰੀਲੀ ਦਵਾਈ ਨੂੰ ਨਿਗਲ ਲਿਆ। ਜਿਵੇਂ ਹੀ ਉਸ ਦੀ ਹਾਲਤ ਵਿਗਡ਼ਨ ਲੱਗੀ ਤਾਂ ਪਰਿਵਾਰ ਵਾਲਿਆਂ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਹੈ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਉਸ ਨੇ ਇਹ ਕਦਮ ਕਿਉਂ ਅਤੇ ਕਿਸ ਦੇ ਕਹਿਣ ’ਤੇ ਚੁੱਕਿਆ ਹੈ।