ਕੈਪਟਨ ਦੇ ਸਾਥੀ ਪਾ ਕੇ ਸੂਟ ਕਸਣ ਲੱਗੇ ਬੂਟ! ਘਰ ਵਾਪਸੀ ਦੀਆਂ ਕਣਸੋਹਾਂ

Saturday, Nov 28, 2026 - 06:29 PM (IST)

ਕੈਪਟਨ ਦੇ ਸਾਥੀ ਪਾ ਕੇ ਸੂਟ ਕਸਣ ਲੱਗੇ ਬੂਟ! ਘਰ ਵਾਪਸੀ ਦੀਆਂ ਕਣਸੋਹਾਂ

ਲੁਧਿਆਣਾ (ਮੁੱਲਾਂਪੁਰੀ)- ਅਕਾਲੀ-ਭਾਜਪਾ ਗੱਠਜੋੜ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਹੀ ਵਿਚ ਆਇਆ ਬਿਆਨ ਕਿ ਉਨ੍ਹਾਂ ਦੀ ਭਾਜਪਾ ’ਚ ਕੋਈ ਪੁੱਛ ਪਰਤੀਤ ਨਹੀਂ, ਉਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ’ਚ ਸ਼ਾਮਲ ਹੋਏ ਆਗੂ ਹੁਣ ਦੋਚਿੱਤੀ ਹਨ ਕਿ ਹੁਣ ਗੱਠਜੋੜ ਹੋਣ ਤੋਂ ਬਾਅਦ ਉਨ੍ਹਾਂ ਦੇ ਹਿੱਸੇ ਆਉਂਦੀਆਂ ਸੀਟਾਂ 'ਚੋਂ ਟਿਕਟ ਮਿਲੇਗੀ ਜਾਂ ਨਹੀ, ਕਿਉਂਕਿ ਜਦੋਂ ਉਹ ਭਾਜਪਾ ’ਚ ਸ਼ਾਮਲ ਹੋਏ ਸਨ, ਉਸ ਵੇਲੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਭਵਿੱਖ ਦੀ ਖੁੱਲ੍ਹੀ ਛੁੱਟੀ ਮਿਲੀ ਹੋਈ ਸੀ।

ਹੁਣ ਗੱਠਜੋੜ ਤੋਂ ਬਾਅਦ ਭਾਜਪਾ ਦੇ ਹਿੱਸੇ ਆਉਂਦੀਆਂ 45 ਜਾਂ 47 ਸੀਟਾਂ ’ਤੇ ਉਨ੍ਹਾਂ ਦਾ ਨੰਬਰ ਲੱਗਣਾ ਮੁਸ਼ਕਲ ਜਾਪ ਰਿਹਾ ਹੈ। ਸੂਤਰਾਂ ਨੇ ਦੱਸਿਆ ਕਈ ਕੈਪਟਨ ਪੱਖੀ ਆਗੂ ਇਹ ਦੇਖ ਰਹੇ ਹਨ ਕਿ ਕਦੋਂ ਟਿਕਟਾਂ ਦੀ ਵੰਡ ਦਾ ਐਲਾਨ ਹੁੰਦਾ ਹੈ ਤਾਂ ਜੋ ਉਹ ਸਮਝ ਸਕਣ ਉਨ੍ਹਾਂ ਦੇ ਪੱਲੇ ਕੁਝ ਪੈਂਦਾ ਹੈ ਜਾਂ ਨਹੀ। ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਈ ਆਗੂ ਤਾਂ ਸੂਟ ਪਾ ਕੇ ਬੂਟ ਕਸੀ ਬੈਠੇ ਹਨ ਤਾਂ ਜੋ ਘਰ ਵਾਪਸੀ ਜਾਂ ਕਿੱਧਰੇ ਹੋਰ ਪਾਸੇ ਦਾ ਰਾਹ ਦੇਖਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਭਿਨਕ ਲੱਗ ਚੁੱਕੀ ਹੈ ਜੇਕਰ ਕੈਪਟਨ ਦੀ ਪੁੱਛ ਪਰਤੀਤ ਨਹੀ ਤਾਂ ਸਾਡੀ ਕੀ ਹੋਵੇਗੀ।
 


author

Anmol Tagra

Content Editor

Related News