'ਵੇ ਤੂੰ ਦਫਤਰ ਜੋਗਾ...', 14 ਘੰਟੇ ਦਫਤਰ 'ਚ ਕੰਮ ਕਰਨ ਵਾਲੇ ਦੀ ਛੱਡਗੀ ਵਹੁਟੀ!
Friday, Feb 14, 2025 - 06:22 PM (IST)
!['ਵੇ ਤੂੰ ਦਫਤਰ ਜੋਗਾ...', 14 ਘੰਟੇ ਦਫਤਰ 'ਚ ਕੰਮ ਕਰਨ ਵਾਲੇ ਦੀ ਛੱਡਗੀ ਵਹੁਟੀ!](https://static.jagbani.com/multimedia/2025_2image_18_22_1837734459887.jpg)
ਵੈੱਬ ਡੈਸਕ- ਲੋਕ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਹੈਰਾਨੀਜਨਕ ਗੱਲਾਂ, ਕਹਾਣੀਆਂ ਆਦਿ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਐਮਾਜ਼ਾਨ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੀ ਕਹਾਣੀ ਦੱਸੀ। ਉਨ੍ਹੇ ਇੰਨੀ ਮਿਹਨਤ ਕੀਤੀ ਕਿ ਉਸਦੀ ਤਰੱਕੀ ਹੋਈ ਅਤੇ ਉਸਦੀ ਤਨਖਾਹ ਵਿੱਚ ਕਾਫ਼ੀ ਵਾਧਾ ਹੋਇਆ, ਪਰ ਉਸਦੀ ਪਤਨੀ ਉਸਨੂੰ ਛੱਡ ਕੇ ਚਲੀ ਗਈ।
ਇਹ ਵੀ ਪੜ੍ਹੋ- ਤਲਾਕ ਤੋਂ ਬਾਅਦ ਪਹਿਲੇ ਵੈਲੇਨਟਾਈਨ ਡੇਅ 'ਤੇ ਨਤਾਸ਼ਾ ਨੇ ਸਾਂਝੀ ਕੀਤੀ ਪੋਸਟ, ਲਿਖਿਆ- ਤੁਸੀਂ ਗੁਆਚੇ ਨਹੀਂ..
ਇੱਕ ਸ਼ਖ਼ਸ਼ ਨੇ ‘ਬਲਾਈਂਡ’ ਨਾਮ ਦੀ ਵੈੱਬਸਾਈਟ ‘ਤੇ ਆਪਣਾ ਅਸਲੀ ਨਾਮ ਦੱਸੇ ਬਿਨਾਂ ਟਵਿੱਟਰ ਯੂਜ਼ਰ @dvassallo ਨੇ ਇਹ ਪੋਸਟ ਟਵਿੱਟਰ ‘ਤੇ ਸਾਂਝੀ ਕੀਤੀ ਤਾਂ ਇਹ ਵਾਇਰਲ ਹੋ ਗਈ ਅਤੇ ਇਸਨੂੰ ਲਗਭਗ 10 ਲੱਖ ਵਿਊਜ਼ ਮਿਲੇ। ਉਸ ਵਿਅਕਤੀ ਨੇ ਕਿਹਾ ਕਿ ਉਹ 3 ਸਾਲ ਪਹਿਲਾਂ ਐਮਾਜ਼ਾਨ ਨਾਲ ਜੁੜਿਆ ਸੀ। ਉਹ ਹਮੇਸ਼ਾ ਤਰੱਕੀ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਸਥਿਤੀ ਵਿੱਚ, ਉਸਨੇ ਆਪਣੀ ਨੌਕਰੀ ਵੱਲ ਇੰਨਾ ਧਿਆਨ ਦਿੱਤਾ ਕਿ ਉਸਨੇ ਆਪਣੀ ਪਤਨੀ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਯੂਰਪ ਅਤੇ ਏਸ਼ੀਆ ਦੇ ਬਾਜ਼ਾਰਾਂ ਦੀ ਦੇਖਭਾਲ ਕਰਦਾ ਸੀ। ਇਸ ਕਰਕੇ, ਉਸਦੀਆਂ ਮੀਟਿੰਗਾਂ ਸਵੇਰੇ 7 ਵਜੇ ਸ਼ੁਰੂ ਹੁੰਦੀਆਂ ਸਨ ਅਤੇ ਰਾਤ 9 ਵਜੇ ਤੱਕ ਜਾਰੀ ਰਹਿੰਦੀਆਂ ਸਨ।
ਇਹ ਵੀ ਪੜ੍ਹੋ- ਬੇਕਾਰ ਸਮਝ ਕੇ ਨਾ ਸੁੱਟੋ ਇਸ ਸਬਜ਼ੀ ਦੇ ਬੀਜ਼, ਫਾਇਦੇ ਕਰ ਦੇਣਗੇ ਹੈਰਾਨ
14 ਘੰਟੇ ਦੀ ਮਿਹਨਤ ਪਰ ਜੀਵਨ ਸਾਥਣ ਨੇ ਛੱਡਿਆ
ਉਸਨੇ ਖੁਦ ਦੱਸਿਆ ਕਿ ਜਦੋਂ ਉਸਦੀ ਧੀ ਦਾ ਜਨਮ ਹੋਇਆ ਸੀ, ਉਹ ਸਾਰਾ ਦਿਨ ਮੀਟਿੰਗਾਂ ਵਿੱਚ ਰੁੱਝਿਆ ਰਹਿੰਦਾ ਸੀ। ਜਦੋਂ ਉਸਦੀ ਪਤਨੀ ਪੋਸਟਪੈਟਰਮ ਡਿਪਰੈਸ਼ਨ ਤੋਂ ਜੂਝ ਰਹੀ ਸੀ, ਉਦੋਂ ਵੀ ਉਹ ਕੰਮ ਵਿੱਚ ਰੁੱਝਿਆ ਰਿਹਾ ਅਤੇ ਥੈਰੇਪੀ ਲਈ ਉਸਦੇ ਨਾਲ ਨਹੀਂ ਜਾ ਸਕਿਆ। ਇਸ ਕਰਕੇ ਉਸਨੇ ਤਲਾਕ ਦੀ ਮੰਗ ਕੀਤੀ। ਹੁਣ ਉਸ ਵਿਅਕਤੀ ਨੂੰ ਤਰੱਕੀ ਦੇ ਦਿੱਤੀ ਗਈ ਹੈ, ਉਸਨੂੰ ਸੀਨੀਅਰ ਮੈਨੇਜਰ ਬਣਾ ਦਿੱਤਾ ਗਿਆ ਹੈ ਅਤੇ ਉਸਦੀ ਤਨਖਾਹ 7 ਕਰੋੜ ਰੁਪਏ ਹੋ ਗਈ ਹੈ, ਪਰ ਹੁਣ ਉਹ ਬਿਲਕੁਲ ਵੀ ਖੁਸ਼ ਨਹੀਂ ਹੈ। ਉਸਨੂੰ ਸਮਝ ਨਹੀਂ ਆ ਰਿਹਾ ਕਿ ਆਪਣੀ ਜ਼ਿੰਦਗੀ ਨੂੰ ਵਾਪਸ ਟਰੈਕ ‘ਤੇ ਕਿਵੇਂ ਲਿਆਂਦਾ ਜਾਵੇ।
ਇਹ ਵੀ ਪੜ੍ਹੋ- ਵਿਆਹ ਦੇ ਬੰਧਣ 'ਚ ਬੱਝਿਆ ਸਾਬਕਾ ਕ੍ਰਿਕਟਰ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।