ਸੱਪ ਨੇ ਕੱਟਿਆ ਤਾਂ ਸਪੇਰੇ ਨੇ ਡੱਬੇ ’ਚ ਕੀਤਾ ਬੰਦ, ਹਸਪਤਾਲ ਪੁੱਜ ਕੇ ਡਾਕਟਰ ਨੂੰ ਬੋਲੇ- ਮੇਰੀ ਜਾਨ ਬਚਾ ਲਓ

Saturday, Aug 24, 2024 - 07:24 PM (IST)

ਸੱਪ ਨੇ ਕੱਟਿਆ ਤਾਂ ਸਪੇਰੇ ਨੇ ਡੱਬੇ ’ਚ ਕੀਤਾ ਬੰਦ, ਹਸਪਤਾਲ ਪੁੱਜ ਕੇ ਡਾਕਟਰ ਨੂੰ ਬੋਲੇ- ਮੇਰੀ ਜਾਨ ਬਚਾ ਲਓ

ਲਖੀਮਪੁਰ ਖੀਰੀ-  ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਸੰਪੂਰਨਾਨਗਰ ਖੇਤਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੁਹੱਲੇ ਦੇ ਰਹਿਣ ਵਾਲੇ ਸਪੇਰਾ ਹਰਿ ਸਵਰੂਪ ਸ਼ਰਮਾ ਨੂੰ ਸਾਪ ਵੱਢ ਕੇ ਹੀ ਰਿਹਾ ਸੀ ਤਾਂ ਸਵਰੂਪ ਸ਼ਰਮ ਨੇ ਉਸ ਨੂੰ ਫੜ ਕੇ ਇਕ ਡੱਬੇ ’ਚ ਬੰਦ ਕਰ ਦਿੱਤਾ। ਉਸ ਤੋਂ ਬਾਅਦ ਸੱਪ ਨੂੰ ਲੈ ਕੇ ਉਹ ਕਮਿਊਨਿਟੀ ਹੈਲਥ ਸੈਂਟਰ ਪਲੀਆ ਪਹੁੰਚ ਗਏ। ਹਸਪਤਾਲ 'ਚ ਸੱਪ ਨੂੰ ਡੱਬੇ 'ਚ ਬੰਦ ਦੇਖ ਕੇ ਸਿਹਤ ਮੁਲਾਜ਼ਮਾਂ 'ਚ ਭੜਥੂ ਮੱਚ। ਉਸੇ ਸਮੇਂ ਹਰੀ ਸਵਰੂਪ ਰੌਲਾ ਪਾ ਰਿਹਾ ਸੀ ਕਿ ਉਸ ਨੂੰ ਇਸ ਸੱਪ ਨੇ ਡੰਗ ਲਿਆ ਹੈ। ਮੇਰਾ ਇਲਾਜ ਕਰੋ। ਮੇਰੀ ਜਾਨ ਬਚਾਓ, ਡਾਕਟਰ।

ਡਾਕਟਰਾਂ ਨੇ ਤੁਰੰਤ ਕੀਤੀ ਇਲਾਜ ਸ਼ੁਰੂ

ਦੱਸ ਦੇਈਏ ਕਿ ਹਰੀ ਸਵਰੂਪ ਸ਼ਰਮਾ ਸੱਪ ਫੜਨ ਗਏ ਸਨ। ਇਸ ਦੌਰਾਨ ਅਚਾਨਕ ਇਕ ਸੱਪ ਨੇ ਉਸਦੀ ਉਂਗਲ ਨੂੰ ਡੰਗ ਲਿਆ। ਜਿੱਥੇ ਸੱਪਾਂ ਦੇ ਮਾਲਕ ਹਰੀ ਸਵਰੂਪ ਸ਼ਰਮਾ ਨੇ ਤੁਰੰਤ ਸੱਪ ਨੂੰ ਇਕ ਡੱਬੇ ਵਿੱਚ ਬੰਦ ਕਰ ਦਿੱਤਾ।ਦੱਸ ਦੇਈਏ ਕਿ ਬਰਸਾਤ ਦੇ ਮੌਸਮ ਦੌਰਾਨ ਜ਼ਿਲ੍ਹੇ ’ਚ ਸੱਪਾਂ ਦੇ ਡੰਗਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 


author

Sunaina

Content Editor

Related News