Vastu Tip: ਇਨ੍ਹਾਂ ਚੀਜਾਂ ਨਾਲ ਨਾ ਸਜਾਓ ਆਪਣਾ ਘਰ
Wednesday, May 10, 2017 - 10:04 AM (IST)

ਮੁੰਬਈ— ਘਰ ਨੂੰ ਸਜਾਉਣ ਲਈ ਅਕਸਰ ਲੋਕ ਉਹੀ ਚੀਜ਼ਾਂ ਖਰੀਦਦੇ ਹਨ ਜੋ ਉਨ੍ਹਾਂ ਨੂੰ ਖੁਦ ਚੰਗੀਆਂ ਲੱਗਦੀਆਂ ਹਨ। ਇਨ੍ਹਾਂ ਚੀਜ਼ਾਂ ''ਚ ਤਸਵੀਰਾਂ, ਮੂਰਤੀਆਂ ਜਾਂ ਹੋਰ ਵੀ ਕਈ ਵਸਤਾਂ ਹਨ ਜਿਨ੍ਹਾਂ ਨੂੰ ਲੋਕ ਘਰ ਦੀ ਸਜਾਵਟ ਲਈ ਵਰਤਦੇ ਹਨ ਪਰ ਹਰ ਸਾਮਾਨ ਦਾ ਆਪਣਾ ਖਾਸ ਮਤਲਬ ਹੁੰਦਾ ਹੈ। ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਘਰ ''ਚ ਰੱਖਣ ਨਾਲ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਪਰਿਵਾਰ ''ਚ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਹੀ ਠੀਕ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਘਰ ''ਚ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ।
1. ਤਾਜ ਮਹਿਲ
ਚਿੱਟੇ ਸੰਗਮਰਮਰ ਨਾਲ ਬਣੇ ਛੋਟੇ-ਛੋਟੇ ਤਾਜ ਮਹਿਲ ਦੇਖਣ ''ਚ ਬਹੁਤ ਖੂਬਸੂਰਤ ਲੱਗਦੇ ਹਨ। ਕੁਝ ਲੋਕ ਇਨ੍ਹਾਂ ਨੂੰ ਘਰ ''ਚ ਸਜਾਵਟ ਲਈ ਰੱਖਦੇ ਹਨ ਪਰ ਇਨ੍ਹਾਂ ਨੂੰ ਰੱਖਣ ਨਾਲ ਘਰ ''ਚ ਨਕਾਰਾਤਮਕ ਊਰਜਾ ਆਉਂਦੀ ਹੈ।
2. ਨਟਰਾਜ ਦੀ ਮੂਰਤੀ
ਇਹ ਮੂਰਤੀ ਜ਼ਿਆਦਾਤਰ ਡਾਂਸਰ ਰੱਖਦੇ ਹਨ ਪਰ ਅਜਿਹੀ ਮੂਰਤੀ ਨੂੰ ਘਰ ''ਚ ਨਹੀਂ ਰੱਖਣਾ ਚਾਹੀਦਾ।
3. ਪਾਣੀ ਦਾ ਫੁਹਾਰਾ
ਜੇ ਤੁਸੀਂ ਘਰ ''ਚ ਪਾਣੀ ਦਾ ਫੁਹਾਰਾ ਜਾਂ ਇਸ ਨਾਲ ਮੇਲ ਖਾਂਦੀ ਕੋਈ ਤਸਵੀਰ ਲਗਾ ਰੱਖੀ ਹੈ ਤਾਂ ਇਸ ਨੂੰ ਹਟਾ ਦਿਓ। ਵਾਸਤੂ ਮੁਤਾਬਕ ਇਸ ਨਾਲ ਘਰ ''ਚ ਪੈਸੇ ਦੀ ਕਮੀ ਹੁੰਦੀ ਹੈ।
4. ਜੰਗਲੀ ਜਾਨਵਰ
ਕੁਝ ਲੋਕ ਘਰ ''ਚ ਹਾਥੀ, ਘੋੜੇ ਜਾਂ ਫਿਰ ਜੰਗਲੀ ਜਾਨਵਰਾਂ ਦੀਆਂ ਮੂਰਤੀਆਂ ਰੱਖਦੇ ਹਨ। ਇਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕਤਾ ''ਤੇ ਬੁਰਾ ਅਸਰ ਪੈਂਦਾ ਹੈ।