ਮੱਛਰਾਂ ਨੂੰ ਘਰ ਤੋਂ ਦੂਰ ਰੱਖਣ ਲਈ ਇਸਤੇਮਾਲ ਕਰੋ ਇਹ ਤਰੀਕੇ

04/09/2018 2:20:27 PM

ਨਵੀਂ ਦਿੱਲੀ— ਗਰਮੀ ਦਾ ਮੌਸਮ ਆਉਂਦੇ ਹੀ ਮੱਛਰਾਂ ਦਾ ਕਹਿਰ ਵਧ ਜਾਂਦਾ ਹੈ ਪਰ ਬਾਰਿਸ਼ ਦੇ ਦਿਨਾਂ ਵਿਚ ਤਾਂ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੈ ਕੇ ਆਉਂਦੇ ਹਨ ਮੱਛਰਾਂ ਦੇ ਕੱਟਣ ਨਾਲ ਡੇਂਗੂ, ਚਿਕਨਗੁਨਿਆ ਅਤੇ ਮਲੇਰਿਆ ਵਰਗੀਆਂ ਖਤਰਨਾਕ ਬੀਮਾਰੀਆਂ ਹੋ ਜਾਂਦੀਆਂ ਹਨ ਪਰ ਉਂਝ ਤਾਂ ਬਾਜ਼ਾਰ 'ਚੋਂ ਮੱਛਰਾਂ ਨੂੰ ਦੂਰ ਰੱਖਣ ਭਜਾਉਣ ਦੇ ਲਈ ਕਈ ਤਰ੍ਹਾਂ ਦੀਆਂ ਕਰੀਮਾਂ ਮਿਲ ਜਾਂਦੀਆਂ ਹਨ ਪਰ ਇਹ ਸਭ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਸ ਲਈ ਮੱਛਰਾ ਤੋਂ ਰਾਹਤ ਪਾਉਣ ਲਈ ਕੁਝ ਆਸਾਨ ਤਰੀਕੇ ਵਰਤਣੇ ਚਾਹੀਦੇ ਹਨ। 
1. ਮੱਛਰਾਂ ਨੂੰ ਭਜਾਉਣ ਦੇ ਲਈ ਕੋਲੇ ਨੂੰ ਜਲਾਓ ਅਤੇ ਉਸ 'ਤੇ ਸੰਤਰੇ ਦੇ ਛਿਲਕੇ ਪਾ ਦਿਓ। ਇਸ ਨਾਲ ਜੋ ਧੂਆਂ ਨਿਕਲੇਗਾ ਉਸ ਨਾਲ ਮੱਛਰ ਵੀ ਭੱਜ ਜਾਣਗੇ।
2. ਕੈਰੋਸੀਨ ਲੈਂਪ ਵਿਚ ਮਿੱਟੀ ਦੇ ਤੇਲ ਨਾਲ ਨਿੰਮ ਦੇ ਤੇਲ ਦੀਆਂ ਕੁਝ ਬੂੰਦਾ, 2 ਟਿੱਕੀ ਪੀਸੀ ਹੋਈ ਕਪੂਰ ਅਤੇ 20 ਗ੍ਰਾਮ ਨਾਰੀਅਲ ਤੇਲ ਮਿਲਾਕੇ ਜਲਾਓ। ਜਦੋਂ ਤੱਕ ਇਹ ਲੈਂਪ ਜਲੇਗਾ ਮੱਛਰ ਘਰ ਦੇ ਅੰਦਰ ਨਹੀਂ ਆਉਣਗੇ।
3. ਨਾਰੀਅਲ ਤੇਲ ਵਿਚ ਨਿੰਮ ਦਾ ਤੇਲ ਮਿਲਾ ਕੇ ਉਸ ਦਾ ਦੀਵਾ ਜਲਾ ਕੇ ਵਿਹੜੇ, ਕਮਰੇ ਅਤੇ ਬਾਥਰੂਮ ਵਿਚ ਰੱਖ ਦਿਓ। ਇਸ ਨਾਲ ਮੱਛਰ ਦੂਰ ਭੱਜ ਜਾਣਗੇ।
4. 100 ਗ੍ਰਾਮ ਅਜਵਾਈਨ ਨੂੰ ਪੀਸ ਕੇ ਉਸ ਵਿਚ ਬਰਾਬਰ ਮਾਤਰਾ ਵਿਚ ਸਰੋਂ ਦਾ ਤੇਲ ਮਿਲਾਓ। ਫਿਰ ਇਸ ਤੇਲ ਵਿਚ ਗੱਤੇ ਦਾ ਟੁਕੜੇ ਨੂੰ ਡੁਬੋ ਕੇ ਸਾਰੇ ਕਮਰਿਆਂ ਵਿਚ ਉਂਚਾਈ 'ਤੇ ਰੱਖ ਦਿਓ।
5. ਨਿੰਮ ਦੀ ਪੱਤੀਆਂ ਨੂੰ ਜਲਾਉਣ ਦੇ ਨਾਲ ਜੋ ਧੁਆਂ ਨਿਕਲੇਗਾ ਉਸ ਨਾਲ ਮੱਛਰ ਘਰ ਦੇ ਅੰਦਰ ਨਹੀਂ ਆਉਣਗੇ।
6. ਸਰੀਰ 'ਤੇ ਸਰੋਂ ਦਾ ਤੇਲ ਲਗਾਉਣ ਨਾਲ ਮੱਛਰ ਨਹੀਂ ਕੱਟਦੇ।
7. ਲੌਂਗ ਦੇ ਤੇਲ ਵਿਚ ਨਾਰੀਅਲ ਦਾ ਤੇਲ ਮਿਲਾ ਕੇ ਚਮੜੀ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ ਇਸਦੀ ਬਦਬੂ ਨਾਲ ਮੱਛਰ ਨਹੀਂ ਆਉਂਦੇ।
8. ਘਰ ਵਿਚ ਗੇਂਦੇ ਦੇ ਫੁੱਲ ਲਗਾਉਣ ਨਾਲ ਮੱਛਰ ਨਹੀਂ ਆਉਂਦੇ। 


Related News