ਵਾਲਾਂ ਨੂੰ ਝੜਣ ਤੋਂ ਰੋਕਣ ਲਈ ਕਰੋ ਅਪਣਾਓ ਇਹ ਆਸਾਨ ਤਰੀਕੇ

05/19/2017 1:49:58 PM

ਮੁੰਬਈ— ਵਾਲਾਂ ਦਾ ਝੜਣਾ ਇਕ ਬਹੁਤ ਗੰਭੀਰ ਸਮੱਸਿਆ ਹੈ। ਵਧਦੀ ਉਮਰ ਜਾ ਹਾਰਮੋਨ ਦੇ ਬਦਲਾਵ ਦੇ ਕਾਰਨ ਔਰਤਾਂ ਅਤੇ ਮਰਦਾਂ ਦੇ ਵਾਲ ਝੜਣ ਲੱਗਦੇ ਹਨ ਪਰ ਜੇਕਰ ਝੜਦੇ ਵਾਲਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਗੰਜੇਪਣ ਦੀ ਪਰੇਸ਼ਾਨੀ ਵੀ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਝੜਦੇ ਵਾਲਾਂ ਲਈ ਕੁੱਝ ਘਰੇਲੂ ਤਰੀਕੇ ਲੈ ਕੇ ਆਏ ਹਾਂ। 
- ਪਿਆਜ਼ 
ਪਿਆਜ਼ ਦੇ ਰਸ ਨੂੰ ਵਾਲਾਂ ''ਚ ਲਗਾਓ ਅਤੇ ਅੱਧੇ ਘੰਟੇ ਬਾਅਦ ਸ਼ੈਪੂ ਨਾਲ ਧੋ ਲਓ। ਪਿਆਜ਼ ''ਚ ਬਾਓਟਿਨ ਨਾਮ ਦਾ ਤੱਤ ਹੁੰਦਾ ਹੈ ਜੋ ਵਾਲਾਂ ਦੇ ਝੜਣ ਨੂੰ ਘੱਟ ਕਰਦਾ ਹੈ। 
- ਗਾਜਰ
ਗਾਜਰ ਦੇ ਰਸ ਨੂੰ ਵਾਲਾਂ ''ਚ ਲਗਾਉਣ ਨਾਲ ਹੇਅਰ ਫਾਲ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਇਸ ਨਾਲ ਵਾਲਾਂ ''ਚ ਚਮਕ ਵੀ ਆਉਂਦੀ ਹੈ। 
- ਕੜੀ ਪੱਤਾ
ਇਸ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ ਅਤੇ ਇਸ ''ਚ ਦਹੀਂ ਮਿਲਾ ਦਿਓ। ਇਸ ਦੇ ਲੇਪ ਨੂੰ ਵਾਲਾਂ ''ਚ ਲਗਾਓ। ਇਸ ''ਚ ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਹੈ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। 
- ਲਸਣ 
ਲਸਣ ਦੇ ਰਸ ਨੂੰ ਵਾਲਾਂ ''ਚ ਲਗਾਉਣ ਨਾਲ ਵਾਲਾਂ ਦਾ ਝੜਣਾ ਘੱਟ ਹੋ ਜਾਂਦਾ ਹੈ। 
- ਟਮਾਟਰ
ਟਮਾਟਰ ਦੇ ਰਸ ''ਚ ਆਲੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਸਕੈਲਪ ਦੀ ਸਮਾਜ ਕਰੋ ਅਤੇ ਕੁੱਝ ਦੇਰ ਬਾਅਦ ਸਿਰ ਧੋ ਲਓ। ਟਮਾਟਰ ''ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਵਾਲਾਂ ਨੂੰ ਝੜਣ ਤੋਂ ਰੋਕਦੇ ਹਨ।


Related News