ਘਰ ''ਚ ਇੰਝ ਬਣਾਓ ਸੁਆਦਿਸ਼ਟ ਸੋਇਆ ਚਾਪ ਮਸਾਲਾ

Saturday, Aug 03, 2024 - 03:50 PM (IST)

ਘਰ ''ਚ ਇੰਝ ਬਣਾਓ ਸੁਆਦਿਸ਼ਟ ਸੋਇਆ ਚਾਪ ਮਸਾਲਾ

ਜਲੰਧਰ : ਜੇਕਰ ਤੁਸੀਂ ਕੋਈ ਬਹੁਤ ਹੀ ਸਵਾਦਿਸ਼ਟ ਅਤੇ ਖਾਸ ਰੈਸਿਪੀ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸੋਇਆ ਚਾਪ ਮਸਾਲਾ ਬਣਾ ਸਕਦੇ ਹੋ। ਇਹ ਢਾਬਾ-ਸਟਾਈਲ ਸੋਇਆ ਚਾਪ ਮਸਾਲਾ ਦੀ ਰੈਸਿਪੀ ਯਕੀਨੀ ਤੌਰ ‘ਤੇ ਤੁਹਾਡੇ ਸੁਆਦ ਦੇ ਨਾਲ-ਨਾਲ ਤੁਹਾਡੀ ਭੁੱਖ ਨੂੰ ਵਧਾਏਗੀ। ਤਾਂ ਆਓ ਜਾਣਦੇ ਹਾਂ ਇਸ ਮੂੰਹ ਨੂੰ ਪਾਣੀ ਲਿਆ ਦੇਣ ਵਾਲੀ ਵੇਜ ਸੋਇਆ ਚਾਪ ਮਸਾਲਾ ਬਣਾਉਣ ਦੀ ਵਿਧੀ ਬਾਰੇ

ਸੋਇਆ ਚਾਪ ਮਸਾਲਾ ਲਈ ਸਮੱਗਰੀ…

ਸੋਇਆ ਚਾਪ ਸਟਿਕ - 10-12, ਦਹੀਂ - 1/2 ਕੱਪ, ਪਿਆਜ਼ - 2, ਟਮਾਟਰ - 4, ਅਦਰਕ-ਲਸਣ ਦਾ ਪੇਸਟ - 1 ਚੱਮਚ, ਹਲਦੀ - 1/2 ਚਮਚ, ਲਾਲ ਮਿਰਚ ਪਾਊਡਰ - 1/2 ਚੱਮਚ, ਗਰਮ ਮਸਾਲਾ - 1/2 ਚਮਚ, ਤੇਜ਼ ਪੱਤਾ - 1, ਦਾਲਚੀਨੀ - 1 ਇੰਚ ਦਾ ਟੁਕੜਾ, ਇਲਾਇਚੀ - 2, ਜੀਰਾ ਪਾਊਡਰ - 1/2 ਚੱਮਚ, ਕਸੂਰੀ ਮੇਥੀ - 1 ਚਮਚ, ਧਨੀਆ ਪਾਊਡਰ - 1 ਚਮਚ, ਸਾਬੁਤ ਜੀਰਾ - 1 ਚੱਮਚ, ਲੌਂਗ - 4-5, ਮੱਖਣ - 1 ਚੱਮਚ, ਤੇਲ - ਲੋੜ ਅਨੁਸਾਰ, ਲੂਣ - ਸੁਆਦ ਅਨੁਸਾਰ

ਸੋਇਆ ਚਾਪ ਮਸਾਲਾ ਬਣਾਉਣ ਦੀ ਵਿਧੀ…

ਸੋਇਆ ਚਾਪ ਮਸਾਲਾ ਬਣਾਉਣ ਲਈ ਸਭ ਤੋਂ ਪਹਿਲਾਂ ਸੋਇਆ ਚਾਪ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਧੋ ਲਓ ਅਤੇ ਇਸ ਦੇ ਟੁਕੜੇ ਕਰ ਲਓ। ਹੁਣ ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਸੋਇਆ ਚਾਪ ਦੇ ਟੁਕੜਿਆਂ ਨੂੰ ਸੁਨਹਿਰੀ ਹੋਣ ਤੱਕ ਡੀਪ ਫਰਾਈ ਕਰੋ। ਹੁਣ ਤਲੇ ਹੋਏ ਸੋਇਆ ਚਾਪ ‘ਚ ਦਹੀਂ, ਅੱਧਾ ਚਮਚ ਹਲਦੀ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਾਪ ਨੂੰ ਕਰੀਬ ਅੱਧੇ ਘੰਟੇ ਲਈ ਮੈਰੀਨੇਟ ਕਰਨ ਲਈ ਰੱਖੋ। ਹੁਣ ਇਕ ਹੋਰ ਕੜਾਹੀ ਵਿਚ 2 ਚਮਚ ਤੇਲ ਗਰਮ ਕਰੋ ਅਤੇ ਬਾਰੀਕ ਕੱਟਿਆ ਪਿਆਜ਼, ਅਦਰਕ-ਲਸਣ ਦਾ ਪੇਸਟ ਹਲਕਾ ਸੁਨਹਿਰੀ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਕੱਟੇ ਹੋਏ ਟਮਾਟਰ ਪਾਓ ਅਤੇ ਨਰਮ ਹੋਣ ਤੱਕ ਪਕਾਓ। ਇਸ ਪੜਾਅ ‘ਤੇ ਗੈਸ ਬੰਦ ਕਰ ਦਿਓ। ਜਦੋਂ ਇਹ ਮਸਾਲਾ ਠੰਡਾ ਹੋ ਜਾਵੇ ਤਾਂ ਇਸ ਨੂੰ ਮਿਕਸਰ ਦੀ ਮਦਦ ਨਾਲ ਪੀਸ ਕੇ ਪੇਸਟ ਤਿਆਰ ਕਰ ਲਓ ਅਤੇ ਇਕ ਪਾਸੇ ਰੱਖ ਦਿਓ।

ਹੁਣ ਪੈਨ ‘ਚ 2 ਚਮਚ ਤੇਲ ਅਤੇ 1 ਚੱਮਚ ਮੱਖਣ ਪਾਓ। ਇਸ ਤੋਂ ਬਾਅਦ ਤੇਜ਼ ਪੱਤਾ, ਦਾਲਚੀਨੀ, ਲੌਂਗ, ਜੀਰਾ ਪਾ ਕੇ ਭੁੰਨ ਲਓ। ਜਦੋਂ ਮਸਾਲੇ ‘ਚੋਂ ਖੁਸ਼ਬੂ ਆਉਣ ਲੱਗੇ ਤਾਂ ਬਾਕੀ ਮਸਾਲੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਸ ‘ਚ ਪਿਆਜ਼-ਟਮਾਟਰ ਦਾ ਪੇਸਟ ਪਾ ਕੇ ਮੱਧਮ ਅੱਗ ‘ਤੇ 5-7 ਮਿੰਟ ਤੱਕ ਪਕਾਓ। ਜਦੋਂ ਗ੍ਰੇਵੀ ਤੇਲ ਛੱਡਣ ਲੱਗੇ ਤਾਂ ਮੈਰੀਨੇਟ ਕੀਤਾ ਮਸਾਲਾ ਸੋਇਆ ਚਾਪ ਪਾਓ ਅਤੇ ਇਸ ਨੂੰ ਗ੍ਰੇਵੀ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਇਸ ‘ਚ 1 ਕੱਪ ਪਾਣੀ ਪਾ ਕੇ ਮਿਕਸ ਕਰ ਲਓ। ਹੁਣ ਪੈਨ ਨੂੰ ਢੱਕ ਦਿਓ ਅਤੇ ਸੋਇਆ ਚਾਪ ਨੂੰ ਮੱਧਮ ਅੱਗ ‘ਤੇ 15 ਮਿੰਟ ਤੱਕ ਪਕਾਉਣ ਦਿਓ। ਅੰਤ ‘ਚ ਕਸੂਰੀ ਮੇਥੀ ਪਾ ਕੇ ਗੈਸ ਬੰਦ ਕਰ ਦਿਓ। ਤੁਹਾਡੀ ਸਵਾਦਿਸ਼ਟ ਸੋਇਆ ਚਾਪ ਮਸਾਲਾ ਤਿਆਰ ਹੈ।


author

Tarsem Singh

Content Editor

Related News