ਝੜਦੇ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ

10/16/2017 2:43:14 PM

ਨਵੀਂ ਦਿੱਲੀ— ਝੜਦੇ ਵਾਲਾਂ ਦੀ ਸਮੱਸਿਆ ਅੱਜ ਆਮ ਬਣਦੀ ਜਾ ਰਹੀ ਹੈ। ਅਜਿਹੇ ਵਿਚ ਲੜਕੀਆਂ ਆਪਣੇ ਵਾਲਾਂ ਨੂੰ ਖੂਬਸੂਰਤ ਅਤੇ ਹੈਲਦੀ ਬਣਾਉਣ ਲਈ ਕਈ ਸ਼ੈਂਪੂ ਅਤੇ ਹੇਅਰ ਪ੍ਰੋਡਕਟਸ ਦਾ ਸਹਾਰਾ ਲੈਂਦੀਆਂ ਹਨ, ਜਿਸ ਨਾਲ ਕੁਝ ਸਮੇਂ ਲਈ ਤਾਂ ਵਾਲ ਸਿਹਤਮੰਦ ਦਿੱਖਣ ਲੱਗਦੇ ਹਨ ਪਰ ਹੌਲੀ-ਹੌਲੀ ਇਹ ਖਰਾਬ ਹੋਣ ਲੱਗਦੇ ਹਨ। ਅਸਲ ਵਿਚ ਇਨ੍ਹਾਂ ਹੇਅਰ ਪ੍ਰੋਡਕਟਸ ਵਿਚ ਕਈ ਕੈਮੀਕਲਸ ਮਿਲੇ ਹੁੰਦੇ ਹਨ ਜੋ ਵਾਲਾਂ ਨੂੰ ਖਰਾਬ ਕਰ ਦਿੰਦੇ ਹਨ ਅਤੇ ਉਹ ਤੇਜ਼ੀ ਨਾਲ ਝੜਣੇ ਸ਼ੁਰੂ ਹੋ ਜਾਂਦੇ ਹਨ। ਜੇ ਤੁਹਾਨੂੰ ਵੀ ਝੜਦੇ ਵਾਲਾਂ ਦੀ ਸਮੱਸਿਆ ਰਹਿੰਦੀ ਹੈ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਵਾਲਾਂ ਦਾ ਝੜਣਾ ਬੰਦ ਹੋ ਜਾਵੇਗਾ। 
1. ਤ੍ਰਿਫਲਾ
ਜੇ ਵਾਲ ਤੇਜ਼ੀ ਨਾਲ ਝੜ ਰਹੇ ਹਨ ਚਾਂ ਤ੍ਰਿਫਲਾ ਦੀ ਵਰਤੋ ਕਰੋ। ਇਸ ਵਿਚ ਤਿੰਨ ਜੜੀ-ਬੂਟੀਆਂ ਆਂਵਲਾ, ਹਰੜ ਅਤੇ ਬਹੇਣ ਦਾ ਮਿਸ਼ਰਣ ਹੁੰਦਾ ਹੈ। ਇਸ ਵਿਚ ਪਾਣੀ ਮਿਲਾ ਕੇ ਵਾਲਾਂ ਵਿਚ ਇਸਤੇਮਾਲ ਕਰੋ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ ਅਤੇ ਉਨ੍ਹਾਂ ਦਾ ਝੜਣਾ ਬੰਦ ਹੋ ਜਾਵੇਗਾ। 
2. ਪਿਆਜ 
ਪਿਆਜ ਵਾਲਾਂ ਨੂੰ ਭਰਪੂਰ ਪੋਸ਼ਣ ਦਿੰਦਾ ਹੈ। ਇਸ ਦਾ ਰਸ ਵਾਲਾਂ ਵਿਚ ਲਗਾਉਣ ਨਾਲ ਵਾਲਾਂ ਵਿਚ ਐਂਜਾਇਮ ਦਾ ਸਤਰ ਵਧ ਜਾਂਦਾ ਹੈ ਜਿਸ ਨਾਲ ਵਾਲਾਂ ਦਾ ਝੜਣਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਫੈਦ ਵਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 
3. ਮੇਥੀ 
ਮੇਥੀ ਵਿਚ ਆਇਰਨ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਵਾਲਾਂ ਨੂੰ ਝੜਣ ਅਤੇ ਸਫੈਦ ਹੋਣ ਤੋਂ ਰੋਕਦਾ ਹੈ। ਮੇਥੀ ਦੇ ਬੀਜ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਇਸ ਵਿਚ ਕੋਈ ਵੀ ਵਾਲਾਂ ਵਾਲਾ ਤੇਲ ਮਿਲਾ ਕੇ ਵਰਤੋਂ ਕਰੋ। ਰੋਜ਼ਾਨਾ ਇਸ ਦੀ ਵਰਤੋਂ ਨਾਲ ਵਾਲ ਝੜਣ ਦੀ ਸਮੱਸਿਆ ਦੂਰ ਹੋਵੇਗੀ। 
4. ਆਂਵਲਾ 
ਆਂਵਲਾ ਵਿਚ ਵਿਟਾਮਿਨ ਸੀ ਅਤੇ ਫੈਟੀ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਵਾਲਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਆਂਵਲੇ ਦੇ ਪਾਊਡਰ ਵਿਚ ਗਰਮ ਪਾਣੀ ਮਿਲਾ ਕੇ ਰੋਜ਼ਾਨਾ ਵਾਲਾਂ 'ਤੇ ਲਗਾਓ। ਇਸ ਨਾਲ ਕਾਫੀ ਫਾਇਦਾ ਹੁੰਦਾ ਨਜ਼ਰ ਆਉਂਦਾ ਹੈ। 
5. ਪਾਲਕ 
ਝੜਦੇ ਵਾਲਾਂ ਤੋਂ ਲੈ ਕੇ ਗੰਜੇਪਨ ਤੱਕ ਦੀ ਸਮੱਸਿਆ ਵਿਚ ਪਾਲਕ ਕਾਫੀ ਫਾਇਦੇਮੰਦ ਹੈ। ਪਾਲਕ ਵਿਚ ਵਿਟਾਮਿਨ ਸੀ ਅਤੇ ਆਇਰਨ ਦਾ ਕਾਫੀ ਵੱਡਾ ਸਰੋਤ ਹੈ। ਇਹ ਵਾਲਾਂ ਨੂੰ ਝੜਣ ਤੋਂ ਰੋਕਦੀ ਹੈ। ਇਸ ਲਈ ਆਪਣੀ ਡਾਈਟ ਵਿਚ ਪਾਲਕ ਦੀ ਮਾਤਰਾ ਵਧਾ ਦਿਓ। 
6. ਕੜੀ ਪੱਤਾ 
ਕੜੀ ਪੱਤਾ ਵਾਲਾਂ ਨੂੰ ਝੜਣ ਤੋਂ ਰੋਕਦਾ ਹੈ ਅਤੇ ਉਨ੍ਹਾਂ ਦੀ ਲੰਬਾਈ ਵਧਾਉਂਦਾ ਹੈ। ਤੁਸੀਂ ਇਸ ਨੂੰ ਆਪਣੀ ਡਾਈਟ ਵਿਚ ਵੀ ਸ਼ਾਮਲ ਰੱਖੋ ਅਤੇ ਨਾਰੀਅਲ ਤੇਲ ਵਿਚ ਕੜੀ ਪੱਤਾ ਦਾ ਪੇਸਟ ਮਿਲਾ ਕੇ ਵਾਲਾਂ 'ਤੇ ਲਗਾਓ। ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਨ ਨਾਲ ਇਸ ਨਾਲ ਕਾਫੀ ਚੰਗਾ ਨਤੀਜ਼ਾ ਮਿਲਦਾ ਹੈ।


Related News