ਧੁੱਪ ''ਚ ਬੈਠਣ ਨਾਲ ਹੁੰਦੇ ਹਨ ਕਈ ਫਾਇਦੇ

Thursday, Jan 26, 2017 - 04:41 PM (IST)

 ਧੁੱਪ ''ਚ ਬੈਠਣ ਨਾਲ ਹੁੰਦੇ ਹਨ ਕਈ ਫਾਇਦੇ

ਮੁੰਬਈ— ਸਰਦੀਆਂ ''ਚ ਧੁੱਪ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਪਰ ਅੱਜ ਕਲ ਲੋਕ ਟੈਨਿੰਗ ਦੀ ਵਜ੍ਹਾਂ ਨਾਲ ਜਾਂ ਫਿਰ ਆਪਣੇ ਕੰਮ ਦੀ ਵਜ੍ਹਾਂ ਨਾਲ ਧੁੱਪ ''ਚ ਨਹੀਂ ਬੈਠ ਪਾਉਂਦੇ ਪਰ ਜੇਕਰ ਤੁਸੀਂ ਇਸ ਦੇ ਫਾਇਦੇ ਦੇ ਬਾਰੇ ਜਾਣੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਧੁੱਪ ਲੈਣ ਨਾਲ ਕਿੰਨੀਆਂÎ ਬੀਮਾਰੀਆਂ ਠੀਕ ਹੁੰਦੀਆਂÎ ਹਨ। ਇਹ ਸਾਨੂੰ ਸਰਦੀ ਤੋਂ ਤਾਂ ਬਚਾਉਦੀ ਹੀ ਹੈ ਨਾਲ ਹੀ ਸਾਡੇ ਸਰੀਰ ਨੂੰ ਵਿਟਾਮਿਨ-ਡੀ ਵੀ ਦਿੰਦੀ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੋ ਕੇ ਸਾਡੇ ਸਰੀਰ ਨੂੰ ਤਾਕਤ ਦਿੰਦੀਆਂ ਹਨ।
1. ਬੱਚਿਆਂ ਦੇ ਲਈ ਫਾਇਦੇਮੰਦ
ਬੱਚਿਆਂ ਨੂੰ ਧੁੱਪ ''ਚ ਇੱਕ ਘੰਟਾ ਜ਼ਰੂਰ ਖੇਡਣਾ ਚਾਹੀਦਾ ਹੈ, ਕਿਉਂਕਿ ਜੇਕਰ ਬੱੱਚਿਆਂ ''ਚ ਵਿਟਾਮਨ-ਡੀ ਦੀ ਕਮੀ ਹੋਵੇਗੀ ਤਾਂ ਦੁੱਧ ਅਤੇ ਪਨੀਰ ਦੇ ਜਰੀਏ ਮਿਲਣ ਵਾਲੇ ਕੈਲਸ਼ੀਅਮ ਹੱਡੀਆਂ ਤੱਕ ਨਹੀਂ ਪਹੁੰਚ ਪਾਉਂਦਾ।
2. ਭਾਰ ਘੱਟ ਕਰਨ ''ਚ ਮਦਦਗਾਰ
ਦਿਨ ਦੇ ਦੌਰਾਨ ਧੁੱਪ ''ਚ ਬੈਠਣ ਨਾਲ ਤੁਹਾਨੂੰ ਭਾਰ ਘਟਾਉਣ ਦੀ ਸਹਾਇਤਾ ਮਿਲ ਸਕਦੀ ਹੈ। ਕਿਉਂਕਿ ਇਕ ਅਧਿਐਨ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਸੂਰਜ ਦੀ ਰੋਸ਼ਨੀ ਅਤੇ ਬੀ. ਐਮ. ਆਈ ਦੇ ਵਿੱਚ ਇਕ ਚੰਗਾ ਸੰਬੰਧ ਹੁੰਦਾ ਹੈ।
3. ਉਮਰ ਵਧਾਓ
ਧੁੱਪ ''ਚ ਹਰ ਰੋਜ਼ ਕੁਝ ਦੇਰ ਬੈਠਣ ਨਾਲ ਪ੍ਰਤੀਰੋਗ ਰੋਧਕ ਸ਼ਮਤਾ ਵੱਧ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਅਤੇ ਇਸ ਨਾਲ ਸਰੀਰ ਸ਼ੂਗਰ, ਕਿਡਨੀ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬੱਚ ਸਕਦੇ ਹੋ ਅਤੇ ਇਸ ਨਾਲ ਆਪਣੇ ਆਪ ਹੀ ਰੋਗ ਰਹਿਤ ਸਰੀਰ ਨਾਲ ਉਸਦੀ ਉਮਰ ਵੱਧ ਜਾਵੇਗੀ।
4. ਦਿਲ ਦੀਆਂ ਬੀਮਾਰੀਆਂ ਤੋਂ ਬਚਾਅ 
ਇੱਕ ਅਧਿਐਨ ਦੇ ਅਨੁਸਾਰ ਧੁੱਪ ''ਚ ਕੁਝ ਬੈਠਣ ਨਾਲ ਖੂਨ ਦਾ ਦੌਰਾ ਕੰਟਰੋਲ ਹੋਣ ਲੱਗਦਾ ਹੈ, ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਨਹੀਂ ਹੁੰਦੀਆਂ।


Related News