ਭਾਰਤ ਦੀਆਂ ਸਭ ਤੋਂ ਠੰਡੀਆਂ ਥਾਂਵਾਂ, ਜਿੱਥੇ ਲਓ ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ

Wednesday, Apr 12, 2017 - 01:58 PM (IST)

ਭਾਰਤ ਦੀਆਂ ਸਭ ਤੋਂ ਠੰਡੀਆਂ ਥਾਂਵਾਂ, ਜਿੱਥੇ ਲਓ ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ

ਨਵੀਂ ਦਿੱਲੀ— ਗਰਮੀਆਂ ਦੀਆਂ ਛੁੱਟੀਆਂ ਦੀ ਸਭ ਤੋਂ ਜ਼ਿਆਦਾ ਉਡੀਕ ਬੱਚਿਆਂ ਨੂੰ ਰਹਿੰਦੀ ਹੈ। ਇਨ੍ਹਾਂ ਦਿਨ੍ਹਾਂ ''ਚ ਉਹ ਪਰਿਵਾਰ ਨਾਲ ਕਿਤੇ ਨਾ ਕਿਤੇ ਘੁੰਮਣ ਲਈ ਜਾਂਦੇ ਹਨ। ਲੋਕ ਇਸ ਮੌਸਮ ''ਚ ਅਜਿਹੀ ਥਾਂ ''ਤੇ ਜਾਣਾ ਪਸੰਦ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਗਰਮੀ ਨਾ ਸਤਾਏ। ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਅਜਿਹੀਆਂ ਹੀ ਥਾਂਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਗਰਮੀਆਂ ਦੇ ਦਿਨ੍ਹਾਂ ''ਚ ਤੁਸੀਂ ਘੁੰਮਣ ਜਾ ਸਕਦੇ ਹਾਂ।
1. ਕੂਨੂਰ, ਤਮਿਲਨਾਡੂ 
ਗਰਮੀਆਂ ''ਚ ਘੁੰਮਣ ਦੇ ਲਈ ਪਹਾੜੀਆਂ ਨਾਲ ਘਿਰਿਆ ਹੋਇਆ ਤਮਿਲਨਾਡੂ ਦਾ ਕੂਨੂਰ ਵਧੀਆਂ ਥਾਂ ਹੈ। ਜੇ ਤੁਸੀਂ ਐਡਵੈਂਚਰ ਦੇ ਸ਼ੋਕੀਨ ਹੋ ਤਾਂ ਇਹ ਥਾਂ ਤੁਹਾਡੇ ਲਈ ਪਰਫੈਕਟ ਹੈ ਕੂਨੂਰ ਦਾ ਮੌਸਮ ਅਤੇ ਇੱਥੋ ਦਾ ਬਾਗਾਨ ਯਾਤਰੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹਨ। 
2. ਮੁੰਨਾਰ, ਕੇਰਲ
ਮੁੰਨਾਰ ''ਚ ਕਈ ਪਿਕਨਿਕ ਸਪਾਟ ਅਤੇ ਖੂਬਸੂਰਤ ਝੀਲਾਂ ਹਨ। ਮੁੰਨਾਰ ਭਾਰਤ ਦੀਆਂ ਸਭ ਤੋਂ ਮਨਪਸੰਦ ਥਾਂਵਾਂ ''ਚੋਂ ਇਕ ਹੈ, ਇੱਥੇ ਹੋਰ ਵੀ ਦੇਖਣ ਯੋਗ ਖੂਬਸੂਰਤ ਥਾਂਵਾਂ ਹਨ। 
3. ਤਵਾਂਗ, ਅਰੁਣਾਚਲ
ਇੱਥੇ ਕਈ ਝਰਣੇ ਵੀ ਹਨ ਜਿੱਥੇ ਜਾ ਕੇ ਗਰਮੀ ਤੋਂ ਰਾਹਤ ਮਿਲਦੀ ਹੈ। ਗਰਮੀਆਂ ਦੇ ਮੌਸਮ ਬਿਤਾਉਣ ਲਈ ਇਹ ਇਕ ਵਧੀਆ ਥਾਂ ਹੈ।
4. ਊਟ ਤਾਮਿਲਨਾਡੂ
ਗਰਮੀ ਦੇ ਮੌਸਮ ''ਚ ਘੁੰਮਣ ਫਿਰਨ ਦੇ ਲਈ ਇਹ ਸਭ ਤੋਂ ਵਧੀਆਂ ਥਾਂ ਹੈ। ਇੱਥੇ ਕਾਫੀ ਬਰਫ ਡਿੱਗਦੀ ਹੈ। ਇੱਥੋ ਦੀ ਕੁਦਰਤੀ ਖੂਬਸੂਰਤੀ ਦੇਖਣ ਯੋਗ ਹੈ। 
5. ਨੈਨੀਤਾਲ
ਝੀਲਾਂ ਦੇ ਨਾਂ ਨਾਲ ਜਾਣੀ ਜਾਣ ਵਾਲੀ ਨਗਰੀ ਨੈਨੀਤਾਲ ''ਚ ਵੀ ਤੁਸੀਂ ਛੁੱਟੀਆਂ ਮਣਾ ਸਕਦੇ ਹੋ। ਇੱਥੋ ਦੇ ਸੋਹਣੇ ਪਹਾੜ ਅਤੇ ਨਦੀਆਂ ਯਾਤਰੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਹਨ। 


Related News