Pimples ਤੋਂ ਬਾਅਦ ਚਿਹਰੇ ''ਤੇ ਰਹਿ ਗਏ ਹਨ ਜ਼ਿੱਦੀ ਦਾਗ ਤਾਂ  ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਕਰੋ ਠੀਕ

Saturday, May 23, 2026 - 12:35 PM (IST)

Pimples ਤੋਂ ਬਾਅਦ ਚਿਹਰੇ ''ਤੇ ਰਹਿ ਗਏ ਹਨ ਜ਼ਿੱਦੀ ਦਾਗ ਤਾਂ  ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਕਰੋ ਠੀਕ

ਵੈੱਬ ਡੈਸਕ - ਅੱਜ-ਕੱਲ੍ਹ ਦੇ ਦੌਰ 'ਚ ਸਰੀਰ 'ਚ ਹਾਰਮੋਨਲ ਬਦਲਾਅ, ਗਲਤ ਖਾਣ-ਪੀਣ, ਖਰਾਬ ਲਾਈਫਸਟਾਈਲ ਅਤੇ ਵਧਦਾ ਪ੍ਰਦੂਸ਼ਣ ਨਾ ਸਿਰਫ ਸਿਹਤ ਸਗੋਂ ਚਮੜੀ 'ਤੇ ਵੀ ਮਾੜਾ ਅਸਰ ਪਾ ਰਿਹਾ ਹੈ। ਇਸ ਕਾਰਨ ਚਿਹਰੇ 'ਤੇ ਦਾਗ-ਧੱਬੇ ਅਤੇ ਪਿੰਪਲਸ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਹਾਲਾਂਕਿ ਪਿੰਪਲਸ ਤਾਂ ਠੀਕ ਹੋ ਜਾਂਦੇ ਹਨ ਪਰ ਉਹ ਆਪਣੇ ਪਿੱਛੇ ਜ਼ਿੱਦੀ ਦਾਗ ਛੱਡ ਜਾਂਦੇ ਹਨ ਜੋ ਚਿਹਰੇ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦੇ ਹਨ। ਇਹਨਾਂ ਦਾਗਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਅਸਰਦਾਰ ਘਰੇਲੂ ਨੁਸਖੇ ਅਪਣਾ ਸਕਦੇ ਹੋ :-

ਐਲੋਵੇਰਾ ਜੈੱਲ ਅਤੇ ਨਿੰਬੂ
- ਚਿਹਰੇ ਤੋਂ ਦਾਗ ਹਟਾਉਣ ਲਈ ਇਕ ਚਮਚ ਐਲੋਵੇਰਾ ਜੈੱਲ 'ਚ ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਲਗਾਓ। ਕੁਝ ਸਮੇਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ। ਇਸ ਦੇ ਨਿਯਮਿਤ ਇਸਤੇਮਾਲ ਨਾਲ ਦਾਗ ਦੂਰ ਹੋਣ ਲੱਗਦੇ ਹਨ।

ਨਾਰੀਅਲ ਤੇਲ
- ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਤੇਲ ਲਗਾਉਣ ਨਾਲ ਮੁਹਾਸਿਆਂ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਚਮੜੀ ਗਲੋਇੰਗ ਬਣਦੀ ਹੈ।

ਸੇਬ ਦਾ ਸਿਰਕਾ
- ਇਕ ਕੌਲੀ 'ਚ ਸੇਬ ਦਾ ਸਿਰਕਾ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ 15-20 ਮਿੰਟ ਲਈ ਲਗਾਓ। ਇਸ ਨਾਲ ਚਮੜੀ ਨਰਮ ਅਤੇ ਮੁਲਾਇਮ ਹੁੰਦੀ ਹੈ।

ਵੇਸਣ ਅਤੇ ਐਲੋਵੇਰਾ
- ਦੋ ਚਮਚ ਵੇਸਣ 'ਚ ਐਲੋਵੇਰਾ ਜੈੱਲ ਮਿਲਾ ਕੇ 20 ਮਿੰਟ ਲਈ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਂਦਾ ਹੈ।

ਆਲੂ ਦਾ ਰਸ
- ਕੱਦੂਕਸ ਕੀਤੇ ਆਲੂ ਦੇ ਰਸ 'ਚ ਗੁਲਾਬ ਜਲ ਮਿਲਾ ਕੇ ਰਾਤ ਨੂੰ ਸੌਣ ਵੇਲੇ ਲਗਾਉਣ ਨਾਲ ਪਿੰਪਲਸ ਦੇ ਦਾਗ ਹੌਲੀ-ਹੌਲੀ ਖਤਮ ਹੋ ਜਾਂਦੇ ਹਨ।

  ਨੋਟ :  ਜੇਕਰ ਇਹਨਾਂ ਨੁਸਖਿਆਂ ਦੇ ਬਾਵਜੂਦ ਦਾਗ ਸਾਫ਼ ਨਹੀਂ ਹੁੰਦੇ, ਤਾਂ ਤੁਸੀਂ ਚਮੜੀ ਦੇ ਮਾਹਿਰਾਂ (Expert) ਦੀ ਸਲਾਹ ਲੈ ਸਕਦੇ ਹੋ।


author

Sunaina

Content Editor

Related News