ਐਲੋਵੇਰਾ ਨਾਲ ਸਸਤੇ ''ਚ ਬਣਾਓ ‘ਕੋਲੇਜਨ ਜੈੱਲ’
Thursday, Jun 25, 2026 - 10:53 AM (IST)
ਵੈੱਬ ਡੈਸਕ - ਲੰਬੇ ਸਮੇਂ ਤੱਕ ਜਵਾਨ ਦਿਸਣ ਲਈ ਲੋਕ ਮਹਿੰਗੀਆਂ ਕਰੀਮਾਂ, ਸੀਰਮ ਅਤੇ ਸਪਲੀਮੈਂਟਸ ਦਾ ਸਹਾਰਾ ਲੈਂਦੇ ਹਨ। ਪਰ ਕਈ ਵਾਰ ਇਨ੍ਹਾਂ ਨੂੰ ਇਸਤੇਮਾਲ ਕਰਨ ਅਤੇ ਖੂਬ ਪੈਸੇ ਖਰਚ ਕਰਨ ਤੋਂ ਬਾਅਦ ਵੀ ਮਨਚਾਹਿਆ ਰਿਜ਼ਲਟ ਨਹੀਂ ਮਿਲਦਾ।
ਸਕਿਨ ਲਈ ਬੇਹੱਦ ਫਾਇਦੇਮੰਦ ਹੈ ਐਲੋਵੇਰਾ
ਐਲੋਵੇਰਾ ਨੂੰ ਸਕਿਨ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਿਆ ਜਾਂਦਾ। ਇਸ 'ਚ ਮੌਜੂਦ ਪੋਸ਼ਕ ਤੱਤ ਸਕਿਨ ਨੂੰ ਕਈ ਤਰ੍ਹਾਂ ਨਾਲ ਫਾਇਦਾ ਪਹੁੰਚਾਉਂਦੇ ਹਨ:
ਐਲੋਵੇਰਾ ਜੈੱਲ ਸਕਿਨ ਨੂੰ ਗਹਿਰਾਈ ਤੋਂ ਮੁਆਇਸਚਰਾਈਜ਼ ਕਰਦਾ ਹੈ।
ਝੁਰੜੀਆਂ ਅਤੇ ਫਾਈਨ ਲਾਈਨਜ਼ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦਾ ਹੈ।
ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਕਿਨ 'ਤੇ ਹੋਣ ਵਾਲੀ ਜਲਨ ਅਤੇ ਲਾਲੀ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਘਰ 'ਚ ਕਿਵੇਂ ਬਣਾਓ ਐਲਵੇਰਾ ਕੋਲੇਜਨ ਜੈੱਲ ?
ਸਮੱਗਰੀ :-
2 ਤਾਜ਼ਾ ਐਲੋਵੇਰਾ ਦੀਆਂ ਪੱਤੀਆਂ
1 ਵੱਡਾ ਚੱਮਚ ਨਾਰੀਅਲ ਤੇਲ
1 ਵਿਟਾਮਿਨ ਈ ਕੈਪਸੂਲ
1 ਵੱਡਾ ਚੱਮਚ ਬਿਨਾਂ ਫਲੇਵਰ ਵਾਲਾ ਜਿਲੇਟਿਨ
2 ਵੱਡੇ ਚੱਮਚ ਗੁਲਾਬ ਜਲ
ਬਣਾਉਣ ਦਾ ਤਰੀਕਾ :-
ਐਲੋਵੇਰਾ ਤੋਂ ਕੋਲੇਜਨ ਬਣਾਉਣ ਲਈ ਸਭ ਤੋਂ ਪਹਿਲਾਂ ਐਲੋਵੇਰਾ ਨੂੰ ਚੰਗੀ ਤਰ੍ਹਾਂ ਧੋ ਲਓ।
ਇਨ੍ਹਾਂ ਦਾ ਛਿਲਕਾ ਹਟਾ ਕੇ ਅੰਦਰ ਦਾ ਸੈੱਲ ਕੱਢ ਲਓ।
ਜੈੱਲ 'ਚ ਨਾਰੀਅਲ ਤੇਲ, ਵਿਟਾਮਿਨ ਈ ਅਤੇ ਗੁਲਾਬ ਜਲ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ। ਇਸ ਤੋਂ ਬਾਅਦ ਜਿਲੇਟਿਨ ਨੂੰ ਥੋੜ੍ਹੇ ਗਰਮ ਪਾਣੀ 'ਚ ਘੋਲ ਲਓ। ਹੁਣ ਇਸ ਨੂੰ ਐਲੋਵੇਰਾ ਵਾਲੇ ਮਿਸ਼ਰਣ 'ਚ ਮਿਲਾ ਕੇ ਦੁਬਾਰਾ ਬਲੈਂਡ ਕਰੋ। ਤੁਹਾਡਾ ਐਲੋਵੇਰਾ ਕੋਲੇਜਨ ਸੈੱਲ ਤਿਆਰ ਹੈ। ਇਸ ਨੂੰ ਕੱਚ ਦੇ ਏਅਰਟਾਈਟ ਜਾਰ 'ਚ ਭਰ ਕੇ ਫਰਿੱਜ 'ਚ ਰੱਖ ਦਿਓ। ਤੁਸੀਂ ਇਸ ਕੋਲੇਜਨ ਸੈੱਲ ਨੂੰ ਲਗਭਗ ਇਕ ਹਫ਼ਤੇ ਤੱਕ ਇਸਤੇਮਾਲ ਕਰ ਸਕਦੇ ਹੋ।
