ਘਰ ''ਚ ਆਸਾਨ ਵਿਧੀ ਨਾਲ ਬਣਾਓ ਸਪਰਿੰਗ ਡੋਸਾ

Monday, Oct 08, 2018 - 02:41 PM (IST)

ਘਰ ''ਚ ਆਸਾਨ ਵਿਧੀ ਨਾਲ ਬਣਾਓ ਸਪਰਿੰਗ ਡੋਸਾ

ਜਲੰਧਰ— ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਰੈਸਿਪੀ ਲੈ ਕੇ ਆਏ ਹਾਂ ਜੋ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਣ ਵਾਲੀ ਹੈ। ਇਸ ਰੈਸਿਪੀ ਦਾ ਨਾਮ ਹੈ ਸਪਰਿੰਗ ਡੋਸਾ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
- ਤੇਲ
- 1/2 ਚੱਮਚ ਬਾਰੀਕ ਕੱਟਿਆ ਅਦਰਕ
- 30 ਗ੍ਰਾਮ ਪਿਆਜ਼
- 30 ਗ੍ਰਾਮ ਸਪਰਿੰਗ ਓਨੀਅਨ
- 25 ਗ੍ਰਾਮ ਕੱਟੀਆਂ ਹੋਈਆਂ ਗਾਜਰਾਂ
- 25 ਗ੍ਰਾਮ ਕੱਟੀ ਹੋਈ ਸ਼ਿਮਲਾ ਮਿਰਚ
- 30 ਗ੍ਰਾਮ ਬੰਦਗੋਭੀ
- 1/2 ਚੱਮਚ ਨਮਕ
- 1 ਚੱਮਚ ਸੈਂਡਵਿਚ ਸਾਓਸ
- 1 ਚੱਮਚ ਸੋਇਆ ਸਾਓਸ
- 1 ਚੱਮਚ ਸਿਰਕਾ
- 400 ਗ੍ਰਾਮ ਉੱਬਲੇ ਹੋਏ ਨੂਡਲਜ਼
- ਡੋਸਾ ਬਟਰ
- ਬਟਰ
- ਸੈਂਡਵਿਚ ਸਾਓਸ
ਵਿਧੀ—
1. ਇਕ ਪੈਨ 'ਚ 1 ਚੱਮਚ ਤੇਲ ਪਾਓ ਅਤੇ ਗਰਮ ਹੋਣ 'ਤੇ ਉਸ 'ਚ 1/2 ਚੱਮਚ ਬਾਰੀਕ ਕੱਟਿਆ ਅਦਰਕ, 30 ਗ੍ਰਾਮ ਪਿਆਜ਼, 30 ਗ੍ਰਾਮ ਸਪਰਿੰਗ ਓਨੀਅਨ, 25 ਗ੍ਰਾਮ ਕੱਟੀਆਂ ਹੋਈਆਂ ਗਾਜਰਾਂ, 25 ਗ੍ਰਾਮ ਕੱਟੀ ਹੋਈ ਸ਼ਿਮਲਾ ਮਿਰਚ, 30 ਗ੍ਰਾਮ ਬੰਦਗੋਭੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਇਸ ਤੋਂ ਬਾਅਦ ਇਸ 'ਚ 1/2 ਚੱਮਚ ਨਮਕ, 1 ਚੱਮਚ ਸੈਂਡਵਿਚ ਸਾਓਸ, 1 ਚੱਮਚ ਸੋਇਆ ਸਾਓਸ, 1 ਚੱਮਚ ਸਿਰਕਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਇਸ ਤੋਂ ਬਾਅਦ ਇਸ 'ਚ 400 ਗ੍ਰਾਮ ਉੱਬਲੇ ਹੋਏ ਨੂਡਲਜ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
4. ਫਿਰ ਇਕ ਨਾਨਸਟਿਕ ਤਵਾ ਲਓ ਅਤੇ ਉਸ 'ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਕਿਸੇ ਕੱਪੜੇ ਨਾਲ ਤਵਾ ਸਾਫ ਕਰ ਲਓ।
5. ਇਸ ਤੋਂ ਬਾਅਦ ਡੋਸਾ ਬਟਰ ਨੂੰ ਤਵੇ 'ਤੇ ਰਾਊਡ ਸ਼ੇਪ 'ਚ ਫੈਲਾਓ। (ਵੀਡੀਓ 'ਚ ਦੇਖੋ)
6. ਇਸ ਤੋਂ ਬਾਅਦ ਇਸ 'ਤੇ ਥੋੜ੍ਹਾ ਜਿਹਾ ਬਟਰ, ਸੈਂਡਵਿਚ ਸਾਓਸ ਅਤੇ ਥੋੜ੍ਹੇ ਜਿਹੇ ਨੂਡਲਜ਼ ਪਾ ਕੇ ਰਾਊਂਡ ਸ਼ੇਪ 'ਚ ਗੋਲ ਕਰ ਲਓ।
7. ਤੁਹਾਡਾ ਸਪਰਿੰਗ ਡੋਸਾ ਤਿਆਰ ਹੈ। ਸਰਵ ਕਰੋ।

 


Related News