ਗਰਭ ਅਵਸਥਾ ''ਚ ਇਨ੍ਹਾਂ ਗੱਲਾਂ ਦਾ ਰੱਖੋਂ ਖਾਸ ਧਿਆਨ

12/17/2017 1:30:24 PM

ਨਵੀਂ ਦਿੱਲੀ—ਗਰਭ ਅਵਸਥਾ ਦੇ ਦੌਰਾਨ ਔਰਤਾਂ ਆਪਣੇ ਖੁਰਾਕ ਅਤੇ ਸਿਹਤ ਦਾ ਖਾਸ ਖਿਆਲ ਰੱਖਦੀਆਂ ਹਨ। ਇਸ ਦੌਰਾਨ ਛੋਟੀ ਜਹੀ ਗਲਤੀ ਵੀ ਮਾਂ ਅਤੇ ਬੱਚੇ ਦੇ ਲਈ ਖਤਰਨਾਕ ਹੋ ਸਕਦੀ ਹੈ। ਖਾਨ-ਪੀਣ ਦੇ ਇਲਾਵਾ ਔਰਤਾਂ ਨੂੰ ਇਸ ਦੌਰਾਨ ਆਪਣੇ ਬੈਠਣ ਅਤੇ ਸੌਣ ਦੀ ਸਥਿਤੀ ਦੀ ਵੀ ਖਾਸ ਧਿਆਨ ਰੱਖਣਾ ਹੁੰਦਾ ਹੈ।
ਅਜਿਹੀ ਹਾਲਤ 'ਚ ਗਲਤ ਤਰੀਕੇ ਨਾਲ ਸੌਂਣਾ ਜਾਂ ਬੈਠਣਾ ਬੱਚੇ ਦੀ ਸਿਹਤ ਅਤੇ ਭਾਰ 'ਤੇ ਬੁਰਾ ਅਸਰ ਪਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗਰਭਅਵਸਥਾ ਦੇ ਦੌਰਾਨ ਔਰਤਾਂ ਨੂੰ ਕਿਸ ਢੰਗ ਨਾਲ ਬੈਠਣਾ ਅਤੇ ਸੌਂਣਾ ਚਾਹੀਦਾ ਹੈ।
ਬੈਠਣ ਦਾ ਸਹੀ ਤਰੀਕਾ
1. ਗਰਭ ਅਵਸਥਾ ਦੌਰਾਨ ਕੁਰਸੀ, ਸੋਫੇ ਜਾਂ ਬੈੱਡ 'ਤੇ ਬੈਠਦੇ ਸਮੇਂ ਧਿਆਨ ਰੱਖੋ ਕਿ ਤੁਹਾਡੀ ਪਿੱਠ ਸਿੱਧੀ ਹੋਵੇ। ਆਰਾਮ ਨਾਲ ਬੈਠਣ ਦੇ ਲਈ ਤੁਸੀਂ ਛੋਟਾ ਸਿਰਹਾਣਾ ਲਗਾ ਕੇ ਵੀ ਬੈਠ ਸਕਦੇ ਹੋ।
2. ਬੈਠਦੇ ਸਮੇਂ ਆਪਣੇ ਸਰੀਰ ਦਾ ਭਾਰ ਪੇਟ 'ਤੇ ਨਾ ਪੈਣ ਦਿਓ। ਕਿਸੇ ਚੀਜ਼ ਦੇ ਸਹਾਰੇ ਹੌਲੀ-ਹੌਲੀ ਬੈਠੋ। ਇਸਦੇ ਇਲਾਵਾ ਇਕ ਦੇ ਉਪਰ ਇਰ ਪੈਰ ਰੱਖ ਕੇ ਨਾ ਬੈਠੋ।

PunjabKesari
3. ਬੈਠਦੇ ਸਮੇਂ ਆਪਣੇ ਪੈਰ ਜ਼ਮੀਨ 'ਤੇ ਸਮਤਲ ਰੱਖੋ ਅਤੇ ਇਕ ਹੀ ਅਵਸਥਾ 'ਚ ਜ਼ਿਆਦਾ ਦੇਰ ਨਾ ਬੈਠੋ।
4. ਜੇਕਰ ਤੁਸੀਂ ਆਫਿਸ 'ਚ ਕੰਮ ਕਰਦੇ ਹੋ ਤਾਂ ਕੁਰਸੀ ਨੂੰ ਅਜਿਹੇ ਥਾਂ ਰੱਖੋ ਕਿ ਤੁਸੀਂ ਟੇਬਲ ਦੇ ਕੋਲ ਰਹੋ। ਇਹ ਵੀ ਧਿਆਨ ਰੱਖੋ ਕਿ ਤੁਹਾਡੇ ਮੋਢੇ ਰਿਲੇਕਸ ਰਹਿਣ ਅਤੇ ਤੁਸੀਂ ਆਪਣੇ ਹੱਥਾਂ ਨੂੰ ਕੁਰਸੀ ਦੇ ਆਰਮ ਰੇਸਟ 'ਤੇ ਰੱਖ ਸਕਦੇ ਹੋ।

PunjabKesari
5. ਮੁੜ ਕੇ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਆਪਣਾ ਪੂਰਾ ਸਰੀਰ ਘਮਾਓ ਨਾ ਕਿ ਕਮਰ ਦੇ ਸਹਾਰੇ ਮੁੜੋ। ਇਸਦੇ ਇਲਾਵਾ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਲੈ ਕੇ ਉਠੋ।
ਸੌਂਣ ਦਾ ਸਹੀ ਤਰੀਕਾ
1. ਗਰਭਅਵਸਥਾ ਦੇ ਦੌਰਾਨ ਔਰਤਾਂ ਨੂੰ ਖੱਬੇ ਪਾਸੇ ਵਾਲੇ ਸੌਂਣਾ ਚਾਹੀਦਾ ਹੈ। ਇਸ ਨਾਲ ਭਰੂਣ 'ਚ ਖੂਨ ਵਧਦਾ ਹੈ ਅਤੇ ਪੋਸ਼ਣ ਮਿਲਦਾ ਹੈ।

Related image
2. ਸੌਂਦੇ ਸਮੇਂ ਆਪਣੇ ਸਿਰ ਦੇ ਥੱਲੇ ਨਰਮ ਸਿਰਹਾਣਾ ਰੱਖੋ। ਸਿਰਹਾਣਾ ਮੋਟਾ ਅਤੇ ਸਖਤ ਨਹੀਂ ਹੋਣਾ ਚਾਹੀਦਾ ਇਸ ਨਾਲ ਬੱਚੇ ਦੇ ਨਾਲ ਨਾਲ ਤੁਹਾਨੂੰ ਵੀ ਨੁਕਸਾਨ ਹੋ ਸਕਦਾ ਹੈ।
3. ਸੌਂਦੇ ਸਮੇਂ ਸਿਰਹਾਣੇ ਨੂੰ ਪੈਰਾਂ ਦੇ ਵਿੱਚ ਰੱਖਣ ਨਾਲ ਤੁਹਾਨੂੰ ਆਰਾਮ ਮਿਲਦਾ ਹੈ। ਇਸ ਨਾਲ ਪੇਟ ਨੂੰ ਸਹਾਰਾ ਵੀ ਮਿਲੇਗਾ।

Related image
4. ਪ੍ਰੈਗਨੇਂਸੀ ਦੀ ਸ਼ੁਰੂਆਤ 'ਚ ਔਰਤਾਂ ਨੂੰ ਸਿੱਧਾ ਹੋ ਕੇ ਸੌਂਣਾ ਚਾਹੀਦਾ ਹੈ। ਇਸ ਨਾਲ ਭਰੂਣ ਦਾ ਵਿਕਾਸ ਚੰਗੀ ਤਰ੍ਹਾਂ ਨਾਲ ਹੁੰਦਾ ਹੈ।


Related News