ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ

Wednesday, Jul 29, 2020 - 03:14 PM (IST)

ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ

ਜਲੰਧਰ - ਜ਼ਿਆਦਾਤਰ ਜਨਾਨੀਆਂ ਦੀ ਇਹ ਸਮੱਸਿਆ ਹੁੰਦੀ ਹੈ ਕਿ ਉਨ੍ਹਾਂ ਦੀ ਸਕਿਨ ਦਾ ਰੰਗ ਤਾਂ ਸਹੀ ਹੁੰਦਾ ਹੈ ਪਰ ਚਮੜੀ ਦਾ ਟੈਕਸਚਰ ਕਾਫੀ ਰਫ ਹੁੰਦਾ ਹੈ। ਬਹੁਤ ਸਾਰੀਆਂ ਜਨਾਨੀਆਂ ਦੀ ਚਮੜੀ ’ਤੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ ਤਾਂ ਕੁਝ ਨੂੰ ਸਕਿਨ ਪੋਰਸ ਦੀ ਸਮੱਸਿਆ ਹੁੰਦੀ ਹੈ, ਉਥੇ ਕੁਝ ਜਨਾਨੀਆਂ ਆਪਣੀ ਚਮੜੀ ਨੂੰ ਹੋਰ ਜ਼ਿਆਦਾ ਸਾਫਟ ਬਣਾਉਣਾ ਚਾਹੁੰਦੀਆਂ ਹਨ। ਜੇਕਰ ਤੁਸੀਂ ਚਾਹੋ ਤਾਂ ਸਕਿਨ ਕੇਅਰ ਰੁਟੀਨ ਦੇ 3 ਸਟੈੱਪਸ ਨੂੰ ਹਫਤੇ ’ਚ 3 ਵਾਰ ਕਰ ਕੇ ਨਾ ਸਿਰਫ ਆਪਣੀ ਸਕਿਨ ਦਾ ਟੈਕਸਟਰ ਸਹੀ ਕਰ ਸਕਦੇ ਹੋ ਸਗੋਂ ਜਿਸਕਲਰੇਸ਼ਨ, ਚਮੜੀ ਦੇ ਵੱਡੇ ਪੋਰਸ, ਰਫ ਸਕਿਨ ਅਤੇ ਅਜਿਹੀਆਂ ਹੋਰ ਸਮੱਸਿਆਵਾਂ ਤੋਂ ਤੁਹਾਨੂੰ ਘਰ ਬੈਠੇ ਹੀ ਛੁਟਕਾਰਾ ਵੀ ਮਿਲ ਜਾਵੇਗਾ।

ਸਕਿਨ ਕੇਅਰ ਟ੍ਰੀਟਮੈਂਟ ’ਚ ਤੁਹਾਨੂੰ ਪਹਿਲੇ ਵਿਚ ਐਕਸਫੋਲੀਏਸ਼ਨ, ਦੂਜੇ ਵਿੱਚ ਟੋਨਿੰਗ ਅਤੇ ਤੀਸਰੇ ਵਿੱਚ ਸਕਿਮ ਹਾਈਡਰੇਸ਼ਨ ਦੇ ਰੂਟੀਨ ਨੂੰ ਫਾਲੋ ਕਰਨਾ ਹੈ। ਜਿਸ ਨਾਲ ਕਿ ਤੁਹਾਡਾ ਚਿਹਰਾ ਬੇਦਾਗ ਅਤੇ ਕੁਦਰਤੀ ਚਮਕ ਵਾਲਾ ਹੋ ਜਾਵੇਗਾ।

ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

PunjabKesari

ਐਕਸਫੋਲੀਏਸ਼ਨ ਲਈ ਜ਼ਰੂਰ ਕਰੋ ਇਹ ਕੰਮ, ਹੋਣਗੇ ਫਾਇਦੇ

. ਇਹ ਤਾਂ ਸਾਰੇ ਜਾਣਦੇ ਹਨ ਕਿ ਸਕਿਨ ਦਾ ਐਕਸਫੋਲੀਏਸ਼ਨ ਬਹੁਤ ਜ਼ਰੂਰੀ ਹੈ। ਇਸ ਨੂੰ ਕਰਨ ਦੇ ਕਈ ਢੰਗ ਹੋ ਸਕਦੇ ਹਨ ਪਰ ਜੇਕਰ ਤੁਸੀਂ ਇਸ ਲਈ ਨੈਚੁਰਲ ਤਰੀਕਾ ਚੁਣਦੇ ਹੋ ਤਾਂ ਤੁਹਾਨੂੰ ਉਸ ਨਾਲ ਜ਼ਿਆਦਾ ਫਇਦਾ ਹੋਵੇਗਾ।

. ਇਸ ਲਈ ਤੁਹਾਨੂੰ 2 ਵੱਡੇ ਚਮਚ ਗਾੜ੍ਹਾ ਦਹੀਂ ਇਸਤੇਮਾਲ ਕਰਨਾ ਹੋਵੇਗਾ। ਇਸ ਦਹੀਂ ’ਚ ਤੁਹਾਨੂੰ 1 ਚਮਚ ਕੌਫੀ ਪਾਉਡਰ ਅਤੇ 1 ਨਿੰਬੂ ਦਾ ਜੂਸ ਮਿਲਾਉਣਾ ਹੋਵੇਗਾ। ਇਸ ਨਾਲ ਚਿਹਰੇ ਦੇ ਡਾਰਕ ਸਪਾਟਸ ਅਤੇ ਟੈਨਿੰਗ ਹੀ ਨਹੀਂ ਦੂਰ ਹੁੰਦੀ ਸਗੋਂ ਇਸ ਨਾਲ ਅਨਈਵਨ ਸਕਿਨ ਟੋਨ ਜਿਹੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

PunjabKesari

. ਇਸ ਤਿਆਰ ਪੇਸਟ ਨੂੰ ਆਪਣੇ ਚਿਹਰੇ ’ਤੇ ਫੇਸ ਪੈਕ ਵਾਂਗ ਚੰਗੀ ਤਰ੍ਹਾਂ ਨਾਲ ਲਗਾ ਲਓ। ਇਸ ਨੂੰ ਘੱਟੋ-ਘੱਟ 20-25 ਮਿੰਟਾਂ ਤੱਕ ਆਪਣੇ ਚਿਹਰੇ ’ਤੇ ਲੱਗਾ ਰਹਿਣ ਦਿਓ ਅਤੇ ਫਿਰ ਚਿਹਰੇ ਨੂੰ ਪਾਣੀ ਨਾਲ ਸਾਫ ਕਰ ਲਓ। ਹੁਣ ਥੋੜੀ ਜਿਹੀ ਖੰਡ ਪੀਸ ਲਓ। ਇਸ ਦਾ ਇਕਦਮ ਪਾਉਡਰ ਨਹੀਂ ਬਣਾਉਣਾ, ਸਗੋਂ ਖੰਡ ਨੂੰ ਦਰਦਰਾ ਹੀ ਰੱਖਣਾ ਹੈ। ਹੁਣ ਇਸ ਨੂੰ ਆਪਣੀ ਚਮੜੀ ’ਤੇ ਸਰਕੁਲਰ ਮੋਸ਼ਨ ’ਚ ਰਬ ਕਰੋ ਇਹੀ ਤੁਹਾਡਾ ਸਕਰਬ ਹੈ।

. ਸਕਿਨ ਦੇ ਟੈਕਸਚਰ ਨੂੰ ਸਮੂਦ ਕਰਨ ਦੇ ਲਈ ਇਹ ਤਕਨੀਕ ਅਪਣਾਓ। ਇਸ ਨਾਲ ਤੁਹਾਡੀ ਸਕਿਨ ਤੋਂ ਡੈੱਡ ਸਕਿਨ ਸੈੱਲਜ਼ ਰਿਮੂਵ ਹੋਣਗੇ ਅਤੇ ਉਹ ਨਿਖਰ ਉਠੇਗੀ।

ਪੜ੍ਹੋ ਇਹ ਵੀ ਖਬਰ - ਸਨੈਕਸ ਦੇ ਤੌਰ ’ਤੇ ਜ਼ਰੂਰ ਖਾਓ ‘ਛੱਲੀ’, ਹੋਣਗੇ ਹੈਰਾਨੀਜਨਕ ਫਾਇਦੇ

PunjabKesari

ਟੋਨਿੰਗ ਕਰਨ ’ਤੇ ਸਕਿਨ ਪੋਰਸ ਨੂੰ ਹੋਵੇਗਾ ਅਸਰ
ਚਿਹਰੇ ਦੀ ਟੋਨਿੰਗ ਕਰਨ ਲਈ ਚਮਚ ਐਪਲ ਸਾਈਡਰ ਵਿਨੇਗਰ ਨਾਲ 2-3 ਚਮਚ ਪਾਣੀ ਮਿਲਾਓ। ਉਸ ਤੋਂ ਬਾਅਦ ਰੂੰ ਦੀ ਮਦਦ ਨਾਲ ਇਸ ਨੂੰ ਆਪਣੇ ਚਿਹਰੇ ’ਤੇ ਲਗਾ ਲਓ। ਜੇਕਰ ਤੁਹਾਨੂੰ ਵਿਨੇਗਰ ਸੂਟ ਨਹੀਂ ਕਰਦਾ ਤਾਂ ਤੁਸੀਂ ਇਸ ਦੀ ਵਰਤੋਂ ਨਾ ਕਰੋ। ਤੁਸੀਂ ਜੋ ਵੀ ਟੋਨਰ ਅੱਜ ਤੱਕ ਰੋਜ਼ਾਨਾ ਵਰਤੋਂ ਵਿਚ ਲਿਆ ਰਹੇ ਹੋ, ਉਸੇ ਨੂੰ ਹੀ ਹਫਤੇ ’ਚ 2 ਜਾਂ 3 ਵਾਰ ਆਪਣੇ ਚਿਹਰੇ ’ਤੇ ਅਪਲਾਈ ਜ਼ਰੂਰ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਚਿਹਰੇ ’ਤੇ ਬਦਲਾਵ ਖੁਦ ਨਜ਼ਰ ਆਉਣ ਲੱਗ ਜਾਵੇਗਾ।

ਪੜ੍ਹੋ ਇਹ ਵੀ ਖਬਰ - ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

PunjabKesari

ਸਕਿਨ ਹਾਈਡ੍ਰੇਸ਼ਨ ਲਈ ਵਰਤੋਂ ਬਾਦਾਮ ਦਾ ਤੇਲ
ਹੁਣ ਜਦੋਂ ਤੁਸੀਂ ਆਪਣੀ ਸਕਿਨ ਨੂੰ ਐਕਸਫੋਲੀਏਟ ਅਤੇ ਟੋਨ ਕਰ ਹੀ ਲਿਆ ਹੈ ਤਾਂ ਸਕਿਨ ਹਾਈਡ੍ਰੇਸ਼ਨ ਲਈ ਇਸ ’ਤੇ ਬਾਦਾਮ ਦਾ ਤੇਲ ਜ਼ਰੂਰ ਵਰਤੋਂ। ਧਿਆਨ ਰੱਖੋ ਕਿ ਫੇਸ ’ਤੇ ਬਹੁਤ ਜ਼ਿਆਦਾ ਤੇਲ ਨਾਲ ਲਗਾਓ। ਬਸ 2-3 ਬੂੰਦਾਂ ’ਚ ਹੀ ਤੁਹਾਡਾ ਕੰਮ ਹੋ ਜਾਵੇਗਾ। ਆਪਣੇ ਚਿਹਰੇ ’ਤੇ ਬਾਦਾਮ ਤੇਲ ਲਗਾ ਕੇ ਉਸ ਨੂੰ ਉਂਝ ਹੀ ਛੱਡ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਚਿਹਰੇ ’ਤੇ ਵਿਨੇਗਰ ਜਾਂ ਜੋ ਵੀ ਟੋਨਕ ਤੁਸੀਂ ਇਸਤੇਮਾਲ ਕਰ ਰਹੇ ਹੋ, ਉਹ ਸੁੱਕ ਜਾਵੇ ਫਿਰ ਉਸ ਤੋਂ ਬਾਅਦ ਬਾਦਾਮ ਦਾ ਤੇਲ ਲਗਾਓ।

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News