Shahnaz Husain: ਗਰਮੀਆਂ ’ਚ ਚਮੜੀ ਨੂੰ ਨਿਖਾਰਨ ਲਈ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋਂ, ਵਧੇਗੀ ਖ਼ੂਬਸੂਰਤੀ

04/09/2021 5:31:24 PM

ਜਲੰਧਰ (ਬਿਊਰੋ) - ਦਿਨ ਦਾ ਤਾਪਮਾਨ ਲਗਾਤਾਰ ਵੱਧਣਾ ਸ਼ੁਰੂ ਹੋ ਗਿਆ ਹੈ। ਗਰਮੀ ਤੋਂ ਬਚਣ ਲਈ ਕਈ ਲੋਕਾਂ ਨੇ ਤਾਂ ਹੁਣ ਤੋਂ ਹੀ ਏ.ਸੀ. ਚਲਾਉਣੇ ਸ਼ੁਰੂ ਵੀ ਕਰ ਦਿੱਤੇ ਹਨ, ਜਿਸ ਨਾਲ ਚਮੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਬਦਲਦੇ ਮੌਸਮ ਵਿੱਚ ਸਾਨੂੰ ਆਪਣੇ ਖਾਣ-ਪੀਣ, ਰੋਜ਼ਮਰਾ ਦੇ ਕੰਮ, ਕੱਪੜੇ ਆਦਿ ਵਿੱਚ ਬਦਲਾਅ ਲਿਆਉਣ ਦੇ ਨਾਲ-ਨਾਲ ਚਮੜੀ ਦੀ ਦੇਖਭਾਲ ਕਰਨ ਦੀ ਵੀ ਬਹੁਤ ਜ਼ਰੂਰਤ ਹੈ ਤਾਂ ਕਿ ਚਮੜੀ ਕੋਮਲ, ਨਰਮ ਅਤੇ ਚਮਕਦਾਰ ਬਣੀ ਰਹੇ। 

ਗਰਮੀਆਂ ’ਚ ਕਿਉਂ ਕਾਲਾ ਹੋ ਜਾਂਦਾ ਹੈ ਰੰਗ ?
ਗਰਮੀ ਦੇ ਮੌਸਮ ’ਚ ਸੂਰਜ ਦੀ ਅਲਟਰਾਵਾਇਲਟ ਕਿਰਨਾਂ ਦੇ ਕਾਰਨ ਟੈਨਿੰਗ ਅਤੇ ਸਨਬਰਨ ਦੀ ਸਮੱਸਿਆਂ ਕਾਫ਼ੀ ਦੇਖਣ ਨੂੰ ਮਿਲਦੀ ਹੈ। ਇਸ ਦੇ ਕਾਰਨ ਚਮੜੀ ’ਚ ਨਮੀ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਚਮੜੀ ਰੁੱਖੀ, ਮੁਰਝਾਈ ਅਤੇ ਬੇਜਾਨ ਹੋ ਜਾਂਦੀ ਹੈ। ਚਿਹਰੇ ਦਾ ਰੰਗ ਹੋਲੀ-ਹੋਲੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਇਕ ਕਾਰਨ ਚਿਹਰੇ ’ਚ ਮੇਲਾਨਿਨ ਦਾ ਪੱਧਰ ਘੱਟ ਹੋਣਾ ਵੀ ਹੈ। ਇਸ ਮੌਸਮ ’ਚ ਕਿੱਲ-ਮੁਹਾਸੇ, ਛਾਈਆਂ, ਪਿੰਪਲ, ਬਲੈਕਹੈੱਡਸ ਅਤੇ ਪਸੀਨੇ ਦੀ ਬਦਬੂ ਦੀ ਸਮੱਸਿਆ ਆਮ ਹੋ ਜਾਂਦੀ ਹੈ।

PunjabKesari

ਧੁੰਪ ’ਚ ਇੰਝ ਕਰੋ ਬਚਾਅ
ਗਰਮੀ ’ਚ ਸੂਰਜ ਦੀ ਕਿਰਨਾਂ ਤੋਂ ਚਮੜੀ ਨੂੰ ਬਚਾਉਣ ਲਈ ਸਨਸਕ੍ਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਟੋਪੀ ਦੀ ਵਰਤੋਂ ਕਰਨਾ, ਛੱਤਰੀ ਲੈ ਕੇ ਬਾਹਰ ਜਾਣਾ ਅਤੇ ਦੁਪਹਿਰ 12 ਤੋਂ 3 ਵਜੇ ਤੱਕ ਘਰ ’ਚ ਰਹਿਣਾ ਵੀ ਧੁੱਪ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਹੈ। ਜੇਕਰ ਤੁਹਾਨੂੰ ਦੁਪਹਿਰ ਦੇ ਸਮੇਂ ਬਾਹਰ ਕਿਸੇ ਲਈ ਜਾਣਾ ਪਵੇ ਤਾਂ ਸੂਰਜ ਦੀ ਗਰਮੀ ਤੋਂ ਬਚਾਉਣ ਵਾਲੀ ਸਨਸਕ੍ਰੀਨ, ਜੋ ਬਾਜ਼ਾਰ ’ਚ ਮਿਲਦੀ ਹੈ, ਦੀ ਵਰਤੋਂ ਕਰੋ। 

ਫੇਸ਼ੀਅਲ ਜ਼ਰੂਰ ਕਰਵਾਓ

ਸੂਰਜ ਦੀ ਗਰਮੀ ਨਾਲ ਝੁਲਸੀ ਹੋਈ ਚਮੜੀ ਨੂੰ ਰੰਗਤ ਦੇਣ ਲਈ ਫੇਸ਼ੀਅਲ ਅਤੇ ਸਕ੍ਰੱਬ ਜ਼ਰੂਰ ਕਰਵਾਓ। ਇਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ। ਤੁਸੀਂ ਆਪਣੀ ਚਮੜੀ ਦੇ ਹਿਸਾਬ ਨਾਲ ਅਨੁਸਾਰ ਫੇਸ਼ੀਅਲ ਜਾਂ ਸਕ੍ਰੱਬ ਦੀ ਵਰਤੋਂ ਕਰ ਸਕਦੇ ਹੋ। ਸੈਂਸਟਿਵ ਅਤੇ ਖੁਸ਼ਕ ਚਮੜੀ 'ਤੇ ਦਿਨ ’ਚ ਸਿਰਫ਼ ਇਕ ਵਾਰ ਹੀ ਸਕ੍ਰੱਬ ਦੀ ਵਰਤੋਂ ਕਰੋ। ਇਸ ਨਾਲ ਮਰੀ ਹੋਈ ਚਮੜੀ ਬਾਹਰ ਨਿਕਲ ਜਾਂਦੀ ਹੈ ਅਤੇ ਨਿਖ਼ਾਰ ਬਾਹਰ ਆਉਂਦਾ ਹੈ। 

ਟਮਾਟਰ ਦਾ ਪੇਸਟ 
ਚਿਹਰੇ ’ਤੇ ਟਮਾਟਰ ਦਾ ਪੇਸਟ ਲਾਉਣ ਨਾਲ ਵੀ ਗਰਮੀਆਂ ’ਚ ਝੁਲਸੀ ਚਮੜੀ ਨੂੰ ਕਾਫ਼ੀ ਸਕੂਨ ਮਿਲਦਾ ਹੈ। ਚਿਹਰੇ ਨੂੰ ਧੋਣ ਤੋਂ ਬਾਅਦ ਇਸ ਨੂੰ ਤੌਲੀਏ ਨਾਲ ਪੂੰਝਣ ਦੀ ਥਾਂ ਆਪਣੇ ਆਪ ਸੁੱਕਣ ਦਿਓ, ਜਿਸ ਨਾਲ ਚਿਹਰੇ ’ਚ ਠੰਡਕ ਬਣੀ ਰਹੇਗੀ। ਤੁਸੀਂ ਟਮਾਟਰ ਦੇ ਜੂਸ ’ਚ ਨਿੰਬੂ ਦਾ ਰਸ ਮਿਲਾ ਕੇ ਵੀ ਮਸਾਜ ਕਰ ਸਕਦੇ ਹੋ। 

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

PunjabKesari

ਗੁਲਾਬ ਜਲ ਹੋਮਮੇਡ ਪੈਕ 
ਗੁਲਾਬ ਜਲ ’ਚ ਤਰਬੂਜ਼ ਦਾ ਰਸ ਮਿਲਾ ਕੇ ਚਿਹਰੇ ’ਤੇ ਲਾਓ। 20 ਮਿੰਟ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਸਨਬਰਨ ਦਾ ਅਸਰ ਖ਼ਤਮ ਹੋ ਜਾਵੇਗਾ।

ਹੋਮਮੇਡ ਸਕ੍ਰਬ
ਚਮੜੀ ਲਈ ਬਦਾਮ ਸਭ ਤੋਂ ਵਧੀਆ ਫੇਸ਼ੀਅਲ ਸਕ੍ਰਬ ਹੈ। ਇਸ ਦੇ ਲਈ ਬਾਦਾਮ ਨੂੰ ਗਰਮ ਪਾਣੀ ’ਚ ਉਦੋਂ ਤਕ ਭਿਓਂ ਕੇ ਰੱਖੋ, ਜਦੋਂ ਤਕ ਇਸ ਦਾ ਬਾਹਰੀ ਛਿਲਕਾ ਉਤਰ ਨਾ ਜਾਵੇ। ਇਸ ਤੋਂ ਬਾਅਦ ਬਦਾਮ ਨੂੰ ਸੁਕਾ ਕੇ ਪੀਸੋ ਤੇ ਪਾਊਡਰ ਨੂੰ ਏਅਰਟਾਈਟ ਜਾਰ ’ਚ ਰੱਖੋ। ਸਵੇਰੇ 2 ਚਮਚੇ ਪਾਊਡਰ ’ਚ ਦਹੀਂ ਜਾਂ ਠੰਡਾ ਦੁੱਧ ਮਿਲਾ ਕੇ ਸਕ੍ਰਬ ਕਰੋ।

ਪੜ੍ਹੋ ਇਹ ਵੀ ਖ਼ਬਰਾਂ - ਢਿੱਡ ਤੇ ਕਮਰ ਦੀ ਵਧੀ ਹੋਈ ਚਰਬੀ ਨੂੰ ਘੱਟ ਕਰਨ ਲਈ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼ਾਂ, ਭਾਰ ਵੀ ਹੋਵੇਗਾ ਘੱਟ

ਚੌਲਾਂ ਦਾ ਸਕ੍ਰਬ
ਚੌਲਾਂ ਦੇ ਪਾਊਡਰ ’ਚ ਦਹੀਂ ਮਿਲਾ ਕੇ ਸਕ੍ਰਬ ਵਾਂਗ ਵਰਤੋ ਤੇ ਫਿਰ 20 ਮਿੰਟ ਬਾਅਦ ਚਿਹਰਾ ਧੋ ਲਓ। ਇਸ ਤੋਂ ਇਲਾਵਾ ਇਕ ਚਮਚਾ ਸ਼ਹਿਦ ’ਚ ਦੋ ਚਮਚੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਦੀ ਮਸਾਜ ਕਰਨ ਨਾਲ ਵੀ ਧੁੱਪ ਦਾ ਅਸਰ ਘੱਟ ਹੋਵੇਗਾ।

PunjabKesari

ਤੇਲ ਵਾਲੀ ਚਮੜੀ ਲਈ ਵਰਤੋਂ ਇਹ ਨੁਸਖ਼ਾ
ਜੇ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਖੀਰੇ ਦੇ ਜੂਸ ਜਾਂ ਪਲਪ ’ਚ ਦਹੀਂ ਮਿਲਾ ਕੇ ਚਿਹਰੇ ’ਤੇ ਲਾਓ। ਫਿਰ 20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਨੂੰ ਨਾ ਸਿਰਫ਼ ਰਾਹਤ ਮਿਲੇਗੀ ਸਗੋਂ ਚਮੜੀ ਕੋਮਲ ਬਣ ਕੇ ਨਿਖਰੇਗੀ। ਲੰਮੇ ਸਮੇਂ ਤੱਕ ਇਸਦੀ ਵਰਤੋਂ ਕਰਨ ਨਾਲ ਚਮੜੀ ਦੀ ਰੰਗਤ ’ਚ ਨਿਖ਼ਾਰ ਆ ਜਾਵੇਗਾ।

ਤਿਲਾਂ ਦੇ ਪਾਣੀ ਨਾਲ ਧੋਵੇ ਚਿਹਰਾ 
ਥੋੜ੍ਹੇ ਜਿਹੇ ਤਿਲ ਪੀਸ ਕੇ ਅੱਧੇ ਕੱਪ ਪਾਣੀ ’ਚ ਮਿਲਾ ਲਓ। 2 ਘੰਟਿਆਂ ਬਾਅਦ ਪਾਣੀ ਨਾਲ ਚਿਹਰਾ ਸਾਫ਼ ਕਰੋ ਅਤੇ ਛੱਡ ਦਿਓ। 

ਪੜ੍ਹੋ ਇਹ ਵੀ ਖ਼ਬਰਾਂ - Shahnaz Husain: ਘਰੋਂ ਬਾਹਰ ਘੁੰਮਦੇ ਸਮੇਂ ਇੰਝ ਰੱਖੋ ‘ਚਿਹਰੇ’ ਦਾ ਖ਼ਿਆਲ, ਪਰਸ ’ਚ ਰੱਖਣਾ ਕਦੇ ਨਾ ਭੁੱਲੋ ਇਹ ਚੀਜ਼ਾਂ

ਕਲੀਂਜ਼ਿੰਗ ਮਾਸਕ
ਖੀਰੇ ਤੇ ਪਪੀਤੇ ਦੇ ਪਲਪ ’ਚ 1 ਚਮਚਾ ਸ਼ਹਿਦ, 4 ਚਮਚੇ ਜਈ ਦਾ ਆਟਾ ਤੇ 1 ਚਮਚਾ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ਤੇ ਗਰਦਨ ’ਤੇ ਲਾਉਣ ਤੋਂ ਬਾਅਦ 30 ਮਿੰਟ ਬਾਅਦ ਧੋ ਲਓ। ਹਫ਼ਤੇ ’ਚ 2 ਵਾਰ ਇਸ ਕਲੀਂਜ਼ਿੰਗ ਮਾਸਕ ਦੀ ਵਰਤੋਂ ਕਰੋ।

PunjabKesari

ਤਿਲਾਂ ਦੇ ਤੇਲ ਨਾਲ ਮਾਲਿਸ਼ ਕਰੋ
ਰੋਜ਼ਾਨਾ ਨਹਾਉਣ ਤੋਂ 25-30 ਮਿੰਟ ਪਹਿਲਾਂ ਤਿਲਾਂ ਦੇ ਲੇਪ ਜਾਂ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਕਰੋ। ਤੁਸੀਂ ਚਾਹੋ ਤਾਂ ਦਹੀਂ ’ਚ ਵੇਸਣ, ਨਿੰਬੂ ਦਾ ਰਸ ਤੇ ਹਲਦੀ ਮਿਲਾ ਕੇ ਵੀ ਯੂਜ਼ ਕਰ ਸਕਦੇ ਹੋ।

ਹੱਥਾਂ ਲਈ
2 ਚੱਮਚ ਸੂਰਜਮੁਖੀ ਤੇਲ ’ਚ 3 ਚਮਚੇ ਖੰਡ ਮਿਲਾ ਕੇ ਹੱਥਾਂ ’ਤੇ ਰਗੜੋ। 15 ਮਿੰਟ ਬਾਅਦ ਹੱਥਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ।

ਪੈਰਾਂ ਲਈ 
ਕੋਸੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪੈਰਾਂ ਨੂੰ ਡੁਬੋ ਦਿਓ। ਇਸ ਤੋਂ ਬਾਅਦ ਨਿੰਬੂ ਦੇ ਛਿਲਕੇ ਉਤਾਰ ਕੇ ਪੈਰਾਂ ਨੂੰ ਰਗੜੋ। ਇਸ ਨਾਲ ਪੈਰਾਂ ਦੀ ਬਦਬੂ ਵੀ ਦੂਰ ਹੋ ਜਾਵੇਗੀ ਤੇ ਉਹ ਸੁੰਦਰ ਵੀ ਹੋਣਗੇ।

PunjabKesari


rajwinder kaur

Content Editor

Related News