Shahnaz Husain: ਗਰਮੀ ’ਚ ਇੰਝ ਕਰੋ ‘ਸੇਬ’ ਦੀ ਵਰਤੋਂ, ਕਿੱਲ-ਮੁਹਾਸੇ ਦੇ ਨਾਲ-ਨਾਲ ਦਾਗ-ਧੱਬੇ ਤੋਂ ਮਿਲੇਗੀ ਰਾਹਤ

Thursday, Jul 22, 2021 - 03:38 PM (IST)

ਜਲੰਧਰ (ਬਿਊਰੋ) - ਸੇਬ ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਗੁਣਾਂ ਤੋਂ ਭਰਪੂਰ ਹੁੰਦਾ ਹੈ। ਸੇਬ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ, ਜਿਸ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਡਾਕਟਰਾਂ ਅਨੁਸਾਰ, ਰੋਜ਼ ਸੇਬ ਦੇ ਖਾਣ ਨਾਲ ਤੁਸੀਂ ਹਜ਼ਾਰਾਂ ਬੀਮਾਰੀਆਂ ਤੋਂ ਬੱਚ ਸਕਦੇ ਹੋ। ਸੇਬ ਸਿਹਤ ਲਈ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸੁੰਦਰਤਾ ਵਧਾਉਣ ਦਾ ਕੰਮ ਵੀ ਕਰਦਾ ਹੈ। ਇਸੇ ਲਈ ਅੱਜ ਅਸੀਂ ਮਸ਼ਹੂਰ ਸੁੰਦਰਤਾ ਮਾਹਰ ਸ਼ਹਿਨਾਜ਼ ਹੁਸੈਨ ਤੋਂ ਜਾਣਦੇ ਹਾਂ ਸੇਬ ਦੇ ਫ਼ਾਇਦੇ ਅਤੇ ਚਮੜੀ ਦੀ ਦੇਖਭਾਲ ਕਰਨ ਲਈ ਇਸਤੇਮਾਲ ਕਰਨ ਦੇ ਤਰੀਕੇ ਬਾਰੇ....

ਰੋਜ਼ ਇਕ ਸੇਬ ਖਾਓ
ਸੇਬ ਖਾਣ ਨਾਲ ਚਿਹਰੇ ਅਤੇ ਚਮੜੀ ਦੀ ਰੰਗਤ ’ਚ ਨਿਖ਼ਾਰ ਆਉਣ ਦੇ ਨਾਲ-ਨਾਲ ਉਮਰ ਵੱਧਦੀ ਹੈ, ਕਿਉਂਕਿ ਸੇਬ ਮੁਹਾਸਿਆਂ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦਾ ਹੈ। ਸੇਬ ’ਚ ਮੌਜੂਦ ਕੋਲੇਜਨ ਅਤੇ ਲਚਕੀਲਾ ਚਮੜੀ ਨੂੰ ਨਰਮ, ਤਾਜ਼ਾ ਅਤੇ ਜਵਾਨ ਬਣਾਉਣ ’ਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਸੇਬ ਵਿੱਚ ਮੌਜੂਦ ਪੌਸ਼ਟਿਕ ਤੱਤ ਚਮੜੀ ਨੂੰ ਕੀਟਾਣੂਆਂ ਅਤੇ ਤੇਲਯੁਕਤ ਚਮੜੀ ਤੋਂ ਛੁਟਕਾਰਾ ਦਿਵਾਉਣ ’ਚ ਪ੍ਰਦਾਨ ਕਰਦੇ ਹਨ, ਜਿਸ ਨਾਲ ਚਮੜੀ ਦੀ ਰੰਗਤ ਗੁਲਾਬੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੇਬ ’ਚ ਮਿਨਰਲ ਅਤੇ ਵਿਟਾਮਿਨ ਤੋਂ ਇਲਾਵਾ ਪੈਕਟਿਨ ਅਤੇ ਟੈਨਿਨ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਚਮੜੀ ਦੀ ਰੰਗਤ ’ਚ ਨਿਖ਼ਾਰ ਆਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ- Health Tips: ਜਾਣੋ ਕਿਉਂ ਨੀਲੇ ਰੰਗ ਦੀਆਂ ਦਿਖਾਈ ਦਿੰਦੀਆਂ ਨੇ ਪੈਰਾਂ ਦੀਆਂ ਨਸਾਂ? ਅਪਣਾਓ ਐਲੋਵੇਰਾ ਦਾ ਇਹ ਨੁਸਖ਼ਾ

PunjabKesari

ਚਿਹਰੇ ’ਤੇ ਲਗਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਫ਼ਾਇਦੇ

. ਸੇਬ ਦੇ ਟੁਕੜਿਆਂ ਨੂੰ ਮਲਾਈ ’ਚ ਮਿਲਾ ਕੇ ਚਿਹਰੇ ’ਤੇ ਲਗਾਉਣ ਨਾਲ ਕਿੱਲ-ਮੁਹਾਸੇ, ਕਾਲੇ ਦਾਗ-ਧੱਬੇ ਅਤੇ ਟੈਨਿੰਗ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਚਿਹਰੇ ਦਾ ਰੰਗ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ।

. ਜੇ ਤੁਹਾਡੀ ਚਮੜੀ ’ਤੇ ਮੁਹਾਸੇ ਅਤੇ ਖੁਜਲੀ ਹੋ ਰਹੀ ਹੈ ਤਾਂ ਤੁਸੀਂ ਸੇਬ ਦੇ ਟੁਕੜਿਆਂ ਨੂੰ ਫਰਿੱਜ ਵਿੱਚ ਰੱਖ ਕੇ ਠੰਡਾ ਕਰ ਲਓ। ਫਿਰ ਉਨ੍ਹਾਂ ਟੁਕੜਿਆਂ ਨੂੰ ਮੁਹਾਂਸਿਆਂ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ।

. ਸੇਬ ਦੇ ਟੁਕੜਿਆਂ ਨੂੰ ਆਪਣੇ ਚਿਹਰੇ ’ਤੇ ਗੋਲਾਕਾਰ ਤਰੀਕੇ ਨਾਲ ਲਗਾਓ। ਇਹ ਚਮੜੀ ਦੇ ਰੋਮਾਂ ਵਿੱਚ ਦਾਖਲ ਹੋ ਕੇ ਤੁਹਾਡੀ ਚਮੜੀ ਦੇ pH ਪੱਧਰ ਨੂੰ ਸੰਤੁਲਿਤ ਕਰਨ ਦਾ ਕੰਮ ਕਰੇਗਾ, ਜਿਸ ਨਾਲ ਤੇਲੂਪਨ ਦੀ ਸਮੱਸਿਆ ਘੱਟ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ- Health Tips: ‘ਘਬਰਾਹਟ ਤੇ ਬੇਚੈਨੀ’ ਹੋਣ ’ਤੇ ਸੌਂਫ ਸਣੇ ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ, ਹੋਣਗੇ ਹੈਰਾਨੀਜਨਕ ਫ਼ਾਇਦੇ

. ਸੇਬ ਵਿੱਚ ਨਮੀਂ ਦੇ ਤੱਤ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਇਹ ਚਮੜੀ ਨੂੰ ਲਾਗ ਅਤੇ ਖੁਸ਼ਕੀ ਤੋਂ ਬਚਾਉਂਦੇ ਹਨ। ਇਸ ਲਈ 1 ਚਮਚਾ ਕੱਦੂਕਸ ਕੀਤਾ ਹੋਇਆ ਸੇਬ, 1 ਚਮਚਾ ਸ਼ਹਿਦ ਅਤੇ ਕ੍ਰੀਮ ਮਿਲਾ ਕੇ ਤਿਆਰ ਕੀਤੇ ਪੇਸਟ ਨੂੰ ਰੋਜ਼ ਚਮੜੀ ’ਤੇ ਲਗਾਓ। ਇਸ ਨਾਲ ਚਮੜੀ ਕੋਮਲ ਅਤੇ ਮੁਲਾਇਮ ਹੋ ਜਾਂਦੀ ਹੈ।

. ਸੇਬ ਦੇ ਛਿਲਕਿਆਂ ਨੂੰ ਸੁੱਕਾ ਕੇ ਪੀਸ ਲਓ ਅਤੇ ਇਸ ਦਾ ਪਾਊਡਰ ਬਣਾ ਲਓ। ਫਿਰ 2 ਚਮਚੇ ਸੇਬ ਦੇ ਪਾਊਡਰ ’ਚ 3 ਚਮਚੇ ਛਾਛ ਮਿਲਾ ਕੇ ਪੇਸਟ ਬਣਾ ਲਓ, ਜਿਸ ਨੂੰ ਚਿਹਰੇ ਅਤੇ ਗਰਦਨ 'ਤੇ 30 ਮਿੰਟਾਂ ਲਈ ਲਗਾਓ। ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਗਰਮੀਆਂ ਵਿੱਚ ਧੁੱਪ ਤੋਂ ਰਾਹਤ ਮਿਲੇਗੀ ਅਤੇ ਇਹ ਚਮੜੀ ਨੂੰ ਅਲਟਰਾ ਵਾਇਲਟ ਕਿਰਨਾਂ ਤੋਂ ਬਚਾਉਣ ਦਾ ਕੰਮ ਕਰਦਾ ਹੈ।

PunjabKesari

. 1 ਸੇਬ ਨੂੰ ਕੱਦੂਕਸ ਕਰਕੇ ਇਸ ’ਚ 1 ਚਮਚਾ ਗਲਾਈਸਰੀਨ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਚਿਹਰੇ ਅਤੇ ਗਰਦਨ ’ਤੇ ਕੁਝ ਸਮਾਂ ਲਗਾਓ ਅਤੇ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ।

. ਸੇਬ ਦੇ ਸਿਰਕੇ ਨੂੰ ਪਾਣੀ ’ਚ ਮਿਲਾ ਕੇ ਰੂੰ ਦੀ ਮਦਦ ਨਾਲ ਚਿਹਰੇ ’ਤੇ ਲਗਾਉਣ ਨਾਲ ਚਿਹਰਾ ਦਾ ਐਸਿਡ-ਐਲਕਾਲੀਨ ਸੰਤੁਲਨ ਬਣਿਆ ਰਹਿੰਦਾ ਹੈ। ਇਸ ਨਾਲ ਖੁਜਲੀ ਅਤੇ ਜਲਣ ਤੋਂ ਰਾਹਤ ਮਿਲਦੀ ਹੈ।

. ਸਬੇ ਦੇ ਰਸ ’ਚ ਬਾਦਾਮ ਦਾ ਤੇਲ, ਦੁੱਧ ਜਾਂ ਦਹੀਂ ਮਿਲਾ ਕੇ ਸਕ੍ਰਬ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਸੇਬ ਨੂੰ ਕੱਦੂਕਸ ਕਰਕੇ ਦਹੀਂ ’ਚ ਮਿਲਾ ਕੇ ਚਿਹਰੇ ’ਤੇ ਲਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ।  

ਪੜ੍ਹੋ ਇਹ ਵੀ ਖ਼ਬਰ-  ਵਾਰ-ਵਾਰ ਚੱਕਰ ਆਉਣ ’ਤੇ ਤੁਸੀਂ ‘ਮਾਈਗ੍ਰੇਨ’ ਸਣੇ ਇਨ੍ਹਾਂ ਰੋਗਾਂ ਦੇ ਹੋ ਸਕਦੇ ਹੋ ਸ਼ਿਕਾਰ, ਅਪਣਾਓ ਇਹ ਘਰੇਲੂ ਨੁਸਖ਼ੇ

ਅੱਖਾਂ ਲਈ ਫ਼ਾਇਦੇਮੰਦ
ਸੇਬ ਦੇ ਇਕ ਟੁਕੜੇ ਨੂੰ 20 ਮਿੰਟ ਲਈ ਅੱਖਾਂ ’ਤੇ ਰੱਖੋ। ਇਸ ਅੱਖਾਂ ਦੇ ਹੇਠ ਪੈਣ ਵਾਲੇ ਕਾਲੇ-ਘੇਰਿਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਨਾਲ ਤੁਹਾਨੂੰ ਤਣਾਅ ਤੋਂ ਵੀ ਮੁਕਤੀ ਮਿਲੇਗੀ।

ਤੁਸੀਂ ਸੇਬ ਦੇ ਟੁਕੜਿਆਂ ਨੂੰ ਪਾਣੀ ’ਚ ਉਬਾਲ ਕੇ ਮੁਲਾਇਮ ਬਣਾ ਲਓ ਅਤੇ ਫਿਰ ਇਸ ਨੂੰ ਮੈਸ਼ ਕਰਕੇ ਅੱਖਾਂ ਦੇ ਹੇਠਾਂ ਲਗਾਓ। ਇਸ ਨਾਲ ਅੱਖਾਂ ਦੇ ਹੇਠਾਂ ਹੋਣ ਵਾਲੇ ਧੱਬੇ ਸਾਫ਼ ਹੋ ਜਾਣਗੇ ਅਤੇ ਚਮੜੀ ਦੀ ਰੰਗਤ ’ਚ ਨਿਖ਼ਾਰ ਆਵੇਗਾ। 

PunjabKesari

ਸੇਬ ਦੇ ਸਿਰਕੇ ਨਾਲ ਹੋਣ ਵਾਲੇ ਫ਼ਾਇਦੇ 

. ਜੇ ਤੁਸੀਂ ਸਿਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਅੱਧੇ ਘੰਟੇ ਪਹਿਲਾਂ ਦੋ ਚਮਚੇ ਸੇਬ ਦੇ ਸਿਰਕੇ ਨਾਲ ਆਪਣੇ ਸਿਰ ਦੀ ਮਾਲਸ਼ ਕਰੋ। ਇਸ ਤੋਂ ਬਾਅਦ ਸ਼ੈਂਪੂ ਕਰਨ ਨਾਲ ਵਾਲਾਂ ’ਚੋਂ ਸਿਕਰੀ ਦੂਰ ਹੋਵੇਗੀ। ਜੇਕਰ ਤੁਹਾਡੇ ਸਿਰ ’ਚ ਬਹੁਤ ਜ਼ਿਆਦਾ ਸਿਕਰੀ ਹੈ, ਤਾਂ ਸੇਬ ਦੇ ਸਿਰਕੇ ਨੂੰ ਰੂੰ ਦੀ ਮਦਦ ਨਾਲ ਸਿਰ ’ਤੇ ਲਗਾਓ। 30 ਮਿੰਟ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।

ਪੜ੍ਹੋ ਇਹ ਵੀ ਖ਼ਬਰ- ਪਸੀਨੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ‘ਫਟਕੜੀ’ ਦੀ ਇੰਝ ਕਰੋ ਵਰਤੋਂ, ਜਾਣੋ ਹੋਰ ਵੀ ਫ਼ਾਇਦੇ


rajwinder kaur

Content Editor

Related News