‘ਸੀਕੁਇਨਸ ਆਊਟਫ਼ਿਟਸ’ ਬਣੇ ਪਾਰਟੀ ਦਾ ਸਭ ਤੋਂ ਚਮਕਦਾ ਟ੍ਰੈਂਡ

Tuesday, Aug 18, 2026 - 09:46 AM (IST)

‘ਸੀਕੁਇਨਸ ਆਊਟਫ਼ਿਟਸ’ ਬਣੇ ਪਾਰਟੀ ਦਾ ਸਭ ਤੋਂ ਚਮਕਦਾ ਟ੍ਰੈਂਡ

ਵੈੱਬ ਡੈਸਕ- ਅੱਜ ਦੇ ਸਮੇਂ ’ਚ ਜਦੋਂ ਗੱਲ ਸਟਾਈਲ ਅਤੇ ਗਲੈਮਰ ਦੀ ਆਉਂਦੀ ਹੈ ਤਾਂ ਸੀਕੁਇਨਸ ਵਰਕ ਆਊਟਫ਼ਿਟਸ ਸਭ ਤੋਂ ਪਹਿਲਾਂ ਦਿਮਾਗ ’ਚ ਆਉਂਦੇ ਹਨ। ਸੀਕੁਇਨਸ ਵਰਕ ਆਊਟਫ਼ਿਟਸ ਫੈਸ਼ਨ ਦੀ ਦੁਨੀਆ ’ਚ ਆਪਣਾ ਵੱਖਰਾ ਸਥਾਨ ਬਣਾ ਚੁੱਕੇ ਹਨ। ਔਰਤਾਂ ਅਤੇ ਮੁਟਿਆਰਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਨਾ ਸਿਰਫ਼ ਕਾਫ਼ੀ ਸੁੰਦਰ ਅਤੇ ਸਟਾਈਲਿਸ਼ ਲੱਗੇ, ਸਗੋਂ ਦੂਜਿਆਂ ਤੋਂ ਅਟ੍ਰੈਕਟਿਵ ਲੁੱਕ ਵੀ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭੀੜ ਤੋਂ ਵੀ ਵੱਖ ਦਿਖਾਈ ਦੇਣਾ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਡਿਜ਼ਾਈਨਰ ਆਊਟਫ਼ਿਟਸ ’ਚ ਦੇਖਿਆ ਜਾ ਸਕਦਾ ਹੈ। ਡਿਜ਼ਾਈਨਰ ਆਊਟਫ਼ਿਟਸ ’ਚ ਵੱਖ-ਵੱਖ ਤਰ੍ਹਾਂ ਦੇ ਵਰਕ ਵਾਲੇ ਆਊਟਫ਼ਿਟਸ ਦੇਖੇ ਜਾ ਸਕਦੇ ਹਨ, ਪਰ ਇਨ੍ਹਾਂ ’ਚ ਸੀਕੁਇਨਸ ਵਰਕ ਹਮੇਸ਼ਾ ਟ੍ਰੈਂਡ ’ਚ ਰਹਿੰਦਾ ਹੈ।

ਖਾਸ ਕਰ ਕੇ ਪਾਰਟੀ ਅਤੇ ਵਿਆਹਾਂ ਲਈ ਸੀਕੁਇਨਸ ਵਰਕ ਵਾਲੇ ਆਊਟਫ਼ਿਟਸ ਮੁਟਿਆਰਾਂ ਅਤੇ ਔਰਤਾਂ ਦੇ ਫੇਵਰੇਟ ਬਣ ਗਏ ਹਨ। ਸੀਕੁਇਨਸ ਵਰਕ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਇੰਡੀਅਨ ਤੋਂ ਲੈ ਕੇ ਵੈਸਟਰਨ ਵੀਅਰ ਦੋਵਾਂ ’ਚ ਦੇਖਿਆ ਜਾ ਸਕਦਾ ਹੈ। ਇੰਡੀਅਨ ਵੀਅਰ ’ਚ ਉਨ੍ਹਾਂ ਨੂੰ ਸੀਕੁਇਨਸ ਵਰਕ ਦੀ ਸਾੜ੍ਹੀ, ਅਨਾਰਕਲੀ ਸੂਟ, ਲਹਿੰਗਾ ਚੋਲੀ ਅਤੇ ਸ਼ਰਾਰਾ ’ਚ ਦੇਖਿਆ ਜਾ ਸਕਦਾ ਹੈ। ਉੱਥੇ ਹੀ, ਵੈਸਟਰਨ ਵੀਅਰ ’ਚ ਵੀ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀ ਪਾਰਟੀ ਵੀਅਰ ਸ਼ਰਟ ਡਰੈੱਸ, ਬਾਡੀਕਾਨ ਡਰੈੱਸ, ਸਲਿਟ ਗਾਊਨ ਅਤੇ ਕਾਕਟੇਲ ਡਰੈੱਸ ’ਚ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ’ਚ ਸੀਕੁਇਨਸ ਵਰਕ ਕੀਤਾ ਗਿਆ ਹੁੰਦਾ ਹੈ।

PunjabKesari

ਸੀਕੁਇਨਸ ਵਰਕ ਦੇ ਤਰੀਕੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਡਰੈੱਸ ’ਚ ਫੁੱਲ ਡਰੈੱਸ ’ਚ ਸੰਘਣਾ ਸੀਕੁਇਨਸ ਵਰਕ ਕੀਤਾ ਹੋਇਆ ਹੁੰਦਾ ਹੈ ਤੇ ਕੁੱਝ ’ਚ ਸਿਰਫ਼ ਸਲੀਵਜ਼, ਹੇਮਲਾਈਨ ਜਾਂ ਪੱਲੇ ’ਤੇ ਹਲਕਾ ਸੀਕੁਇਨਸ ਵਰਕ ਹੁੰਦਾ ਹੈ, ਜੋ ਡਰੈੱਸ ਨੂੰ ਡਿਫ਼ਰੈਂਟ ਅਤੇ ਖਾਸ ਬਣਾਉਂਦਾ ਹੈ। ਇਸ ਸੀਕੁਇਨਸ ਵਰਕ ਕਾਰਨ ਡਰੈੱਸ ਹਰ ਮੂਵਮੈਂਟ ਦੇ ਨਾਲ ਚਮਕਦੀ ਰਹਿੰਦੀ ਹੈ, ਜਿਸ ਨਾਲ ਲੁੱਕ ਹੋਰ ਵੀ ਸੁੰਦਰ ਲੱਗਦੀ ਹੈ।

ਸੀਕੁਇਨਸ ਵਰਕ ਨੂੰ ਸ਼ਿਮਰੀ ਵਰਕ ਵੀ ਕਿਹਾ ਜਾਂਦਾ ਹੈ। ਆਪਣੀ ਚਮਕ ਕਾਰਨ ਇਹ ਡਰੈੱਸ ਖਾਸ ਤੌਰ ’ਤੇ ਪਾਰਟੀ ਲਈ ਮੁਟਿਆਰਾਂ ਦੀ ਜਾਨ ਬਣੀ ਹੋਈ ਹੈ। ਇਹ ਡਰੈੱਸ ਪਹਿਨ ਕੇ ਮੁਟਿਆਰਾਂ ਖੁਦ ਨੂੰ ਸਪੈਸ਼ਲ ਫੀਲ ਕਰਦੀਆਂ ਹਨ। ਜੇਕਰ ਕਿਸੇ ਮੁਟਿਆਰ ਨੂੰ ਪਾਰਟੀ ਲਈ ਤਿਆਰ ਹੋਣਾ ਹੋਵੇ ਤਾਂ ਉਸ ਲਈ ਸੀਕੁਇਨਸ ਵਰਕ ਵਾਲਾ ਕੋਈ ਵੀ ਆਊਟਫ਼ਿਟ ਬੈਸਟ ਰਹਿੰਦਾ ਹੈ। ਉੱਥੇ ਹੀ, ਜੇਕਰ ਮੁਟਿਆਰਾਂ ਖੁਦ ਨੂੰ ਭੀੜ ਤੋਂ ਵੱਖ ਦਿਖਾਉਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਲਈ ਵੀ ਸੀਕੁਇਨਸ ਵਰਕ ਵਾਲੇ ਆਊਟਫ਼ਿਟਸ ਸਹੀ ਆਪਸ਼ਨ ਰਹਿੰਦੇ ਹਨ।

ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਅਕਸਰ ਸ਼ਿਮਰੀ ਵਾਲੀ ਫੁੱਟਵੀਅਰ ਅਤੇ ਸ਼ਿਮਰੀ ਵਾਲੀ ਹਾਈ ਹੀਲਜ਼ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਜਿਊਲਰੀ ’ਚ ਮਿਨੀਮਲ ਡਾਇਮੰਡ ਜਾਂ ਸਿਲਵਰ ਜਿਊਲਰੀ ਦੇ ਨਾਲ ਇਹ ਆਊਟਫ਼ਿਟ ਹੋਰ ਵੀ ਨਿਖਰ ਕੇ ਆਉਂਦਾ ਹੈ। ਕੁੱਲ ਮਿਲਾ ਕੇ ਸੀਕੁਇਨਸ ਵਰਕ ਵਾਲੇ ਆਊਟਫ਼ਿਟਸ ਸਿਰਫ਼ ਕੱਪੜੇ ਨਹੀਂ ਹਨ, ਸਗੋਂ ਇਹ ਕਾਨਫੀਡੈਂਸ ਅਤੇ ਸਟਾਈਲ ਦਾ ਸੁਮੇਲ ਹਨ। ਭਾਵੇਂ ਵਿਆਹ ਹੋਵੇ, ਮੰਗਣੀ ਹੋਵੇ ਜਾਂ ਕੋਈ ਪਾਰਟੀ, ਸੀਕੁਇਨਸ ਵਾਲੀ ਡਰੈੱਸ ਹਰ ਮੌਕੇ ਨੂੰ ਖਾਸ ਬਣਾ ਦਿੰਦੀ ਹੈ।


author

DIsha

Content Editor

Related News