ਰਾਇਲ ਲੁਕ ਦਿੰਦੇ ਹਨ ਬਾਰਡਰ ਸੂਟ

Saturday, Oct 11, 2025 - 09:45 AM (IST)

ਰਾਇਲ ਲੁਕ ਦਿੰਦੇ ਹਨ ਬਾਰਡਰ ਸੂਟ

ਵੈੱਬ ਡੈਸਕ- ਕਰਵਾਚੌਥ ਭਾਰਤੀ ਸੱਭਿਆਚਾਰ ਦਾ ਇਕ ਅਜਿਹਾ ਤਿਉਹਾਰ ਹੈ, ਜੋ ਨਾ ਸਿਰਫ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ, ਸਗੋਂ ਇਸ ਦਿਨ ਹਰ ਔਰਤ ਸਭ ਤੋਂ ਸੁੰਦਰ, ਸਟਾਈਲਿਸ਼ ਅਤੇ ਆਕਰਸ਼ਕ ਦਿਸਣਾ ਚਾਹੁੰਦੀ ਹੈ। ਇਸ ਖਾਸ ਮੌਕੇ ’ਤੇ ਔਰਤਾਂ ਰਵਾਇਤੀ ਪਹਿਰਾਵਿਆਂ ’ਚ ਸੱਜ-ਸੰਵਰ ਕੇ ਆਪਣੀ ਖੂਬਸੂਰਤੀ ਨੂੰ ਹੋਰ ਨਿਖਾਰਦੀਆਂ ਹਨ। ਇਸ ਵਾਰ ਕਰਵਾਚੌਥ ’ਚ ਔਰਤਾਂ ਵਿਚ ਬਾਰਡਰ ਸੂਟ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਸੂਟ ਉਨ੍ਹਾਂ ਨੂੰ ਰਾਇਲ ਅਤੇ ਕਲਾਸੀ ਲੁਕ ਦੇ ਰਹੇ ਹਨ।

PunjabKesari

ਬਾਰਡਰ ਸੂਟ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਹੈਵੀ ਅਤੇ ਆਕਰਸ਼ਕ ਬਾਰਡਰ ਵਰਕ ਹੈ। ਇਸ ਤਰ੍ਹਾਂ ਦੇ ਸੂਟਾਂ ’ਚ ਕੁੜਤੀ ਦੀ ਨੈੱਕਲਾਈਨ, ਬਾਜੂ ਅਤੇ ਬਾਰਡਰ ’ਤੇ ਖੂਬਸੂਰਤ ਕਢਾਈ ਜਾਂ ਹੈਵੀ ਵਰਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਬਾਟਮ ਅਤੇ ਦੁਪੱਟੇ ਦੇ ਕਿਨਾਰਿਆਂ ’ਤੇ ਵੀ ਗੁੰਝਲਦਾਰ ਡਿਜ਼ਾਈਨ ਅਤੇ ਕਾਰੀਗਰੀ ਦੇਖਣ ਨੂੰ ਮਿਲਦੀ ਹੈ, ਜੋ ਸੂਟ ਨੂੰ ਹੋਰ ਵੀ ਖਾਸ ਬਣਾਉਂਦੀ ਹੈ। ਬਾਰਡਰ ਸੂਟ ’ਚ ਕਈ ਵੈਰਾਇਟੀਆਂ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਪਟਿਆਲਾ ਸੂਟ, ਸ਼ਰਾਰਾ ਸੂਟ, ਪਲਾਜੋ ਸੂਟ, ਗਰਾਰਾ ਸੂਟ, ਫਲੇਅਰ ਸੂਟ, ਅਨਾਰਕਲੀ ਸੂਟ ਆਦਿ। ਔਰਤਾਂ ਗੋਟਾ-ਪੱਟੀ, ਜਰੀ ਵਰਕ, ਸਟੋਨ ਵਰਕ, ਮਿਰਰ ਵਰਕ ਅਤੇ ਲੈਸ ਵਰਕ ਵਰਗੇ ਬਾਰਡਰ ਸੂਟਾਂ ਨੂੰ ਖੂਬ ਪਸੰਦ ਕਰ ਰਹੀਆਂ ਹਨ। ਖਾਸ ਤੌਰ ’ਤੇ ਗੋਲਡਨ ਐਂਬ੍ਰਾਇਡਰੀ ਵਾਲੇ ਬਾਰਡਰ ਸੂਟ ਸਭ ਤੋਂ ਜ਼ਿਆਦਾ ਟਰੈਂਡ ’ਚ ਹਨ।

PunjabKesari

ਇਸ ਤੋਂ ਇਲਾਵਾ ਸਿਲਵਰ ਵਰਕ ਅਤੇ ਮਲਟੀ-ਕਲਰ ਕਢਾਈ ਵਾਲੇ ਸੂਟ ਵੀ ਔਰਤਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਹੇ ਹਨ। ਇਹ ਸੂਟ ਨਾ ਸਿਰਫ ਇੰਡੀਅਨ ਲੁਕ ਦਿੰਦੇ ਹਨ ਸਗੋਂ ਟ੍ਰੈਡੀਸ਼ਨਲ ਅਤੇ ਮਾਡਰਨ ਸਟਾਈਲ ਦਾ ਵੀ ਬੇਹਤਰੀਨ ਮਿਸ਼ਰਣ ਹਨ। ਬਾਰਡਰ ਸੂਟ ’ਚ ਰੰਗਾਂ ਦੀ ਵੰਨ-ਸੁਵੰਨਤਾ ਵੀ ਇਸ ਦੀ ਲੋਕਪ੍ਰਿਯਤਾ ਦਾ ਇਕ ਵੱਡਾ ਕਾਰਨ ਹੈ। ਔਰਤਾਂ ਰੈੱਡ, ਮੈਰੂਨ, ਡਾਰਕ ਗ੍ਰੀਨ, ਪਰਪਲ, ਵਾਈਨ, ਗੋਲਡਨ ਅਤੇ ਪਿੰਕ ਵਰਗੇ ਰੰਗਾਂ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ। ਬਾਰਡਰ ਸੂਟ ਦੇ ਨਾਲ ਔਰਤਾਂ ਗੋਲਡਨ, ਸਿਲਵਰ, ਡਾਇਮੰਡ ਅਤੇ ਮਲਟੀ-ਕਲਰ ਜਿਊਲਰੀ ਨੂੰ ਪੇਅਰ ਕਰਨਾ ਪਸੰਦ ਕਰ ਰਹੀਆਂ ਹਨ। ਚੂੜੀਆਂ, ਮਾਂਗ ਟਿੱਕਾ, ਝੁਮਕੇ ਅਤੇ ਨੈਕਲੇਸ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਇਸ ਤੋਂ ਇਲਾਵਾ ਕਲੱਚ, ਗਾਗਲਸ ਅਤੇ ਸਟਾਈਲਿਸ਼ ਚੂੜੀਆਂ ਵੀ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।

ਫੁੱਟਵੀਅਰ ’ਚ ਔਰਤਾਂ ਹਾਈ ਹੀਲਜ਼, ਜੁੱਤੀਆਂ ਤੇ ਕੋਲ੍ਹਾਪੁਰੀ ਚੱਪਲਾਂ ਨੂੰ ਤਰਜੀਹ ਦੇ ਰਹੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ, ਪਰਾਂਦਾ ਗੁੱਤ ਅਤੇ ਬੰਨ (ਜੂੜਾ) ਵਰਗੇ ਸਟਾਈਲਜ਼ ਟਰੈਂਡ ’ਚ ਹਨ, ਜੋ ਔਰਤਾਂ ਦੇ ਟ੍ਰੈਡੀਸ਼ਨਲ ਅਤੇ ਮਾਡਰਨ ਲੁਕ ਨੂੰ ਹੋਰ ਨਿਖਾਰਦੇ ਹਨ। ਬਾਰਡਰ ਸੂਟ ਦੀ ਖਾਸੀਅਤ ਇਹ ਹੈ ਕਿ ਇਹ ਸਿਰਫ ਕਰਵਾਚੌਥ ਤੱਕ ਸੀਮਤ ਨਹੀਂ ਹਨ। ਇਹ ਸੂਟ ਤਿਉਹਾਰਾਂ, ਵਿਆਹਾਂ, ਪਾਰਟੀਆਂ, ਐਨੀਵਰਸਰੀ ਅਤੇ ਬਰਥਡੇ ਵਰਗੇ ਹਰ ਖਾਸ ਮੌਕੇ ’ਤੇ ਔਰਤਾਂ ਨੂੰ ਸਭ ਤੋਂ ਵੱਖ ਅਤੇ ਰਾਇਲ ਲੁਕ ਦਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News