Temple Hair ਦੇ ਗੰਜੇਪਨ ਨੂੰ ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਕਰੋ ਦੂਰ

Thursday, Jan 25, 2018 - 12:39 PM (IST)

Temple Hair ਦੇ ਗੰਜੇਪਨ ਨੂੰ ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਕਰੋ ਦੂਰ

ਨਵੀਂ ਦਿੱਲੀ— ਟੈਂਪਲ ਹੇਅਰ ਮਤਲੱਬ ਮੱਥੇ ਦੇ ਆਲੇ-ਦੁਆਲੇ ਵਾਲੇ ਵਾਲ। ਕਈ ਵਾਰ ਵਾਲ ਝੜਣ ਲੱਗਦੇ ਹਨ ਜਿਸ ਨਾਲ ਮੱਥੇ ਦੇ ਆਲੇ-ਦੁਆਲੇ ਗੰਜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੈ। ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ ਇਸ ਨਾਲ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਕਸ ਕੇ ਕੀਤੀ ਹੋਈ ਗੁੱਤ ਪੌਨੀ ਨਾਲ ਟੈਂਪਲ ਹੇਅਰ ਦਾ ਗੰਜਾਪਨ ਸਾਫ-ਸਾਫ ਦਿਖਾਈ ਦਿੰਦਾ ਹੈ। ਜਿਸ ਨਾਲ ਤੁਹਾਡੀ ਪਰਸਨੈਲਿਟੀ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਬਾਅਦ 'ਚ ਸਿਰ ਦੇ ਬਾਕੀ ਦੇ ਵਾਲ ਵੀ ਝੜਣ ਲੱਗਦੇ ਹਨ। ਕੁਝ ਘਰੇਲੂ ਉਪਾਅ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਉਪਾਅ ਬਾਰੇ...
1. ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਇਹ ਵਾਲਾਂ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਇਸ ਲਈ 2 ਚੱਮਚ ਜੈਤੂਨ ਦੇ ਤੇਲ ਨੂੰ 2 ਸੈਕੇਂਡ ਲਈ ਗਰਮ ਕਰ ਲਓ। ਮੱਥੇ ਦੇ ਆਲੇ-ਦੁਆਲੇ ਜਿਸ ਥਾਂ 'ਤੇ ਵਾਲ ਘੱਟ ਹੈ 15 ਮਿੰਟ ਲਈ ਇਸ ਤੇਲ ਨਾਲ ਮਸਾਜ ਕਰੋ। ਅੱਧੇ ਘੰਟੇ ਤਕ ਇਸ ਨੂੰ ਇੰਝ ਹੀ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ। ਤੁਸੀਂ ਇਸ ਨੂੰ ਹਫਤੇ 'ਚ 2 ਵਾਰ ਵਰਤੋਂ ਕਰ ਸਕਦੇ ਹੋ।
2. ਐਲੋਵੇਰਾ
ਐਲੋਵੇਰਾ ਸਕਿਨ ਅਤੇ ਵਾਲਾਂ ਦੋਵਾਂ ਲਈ ਬਹੁਤ ਹੀ ਲਾਭਕਾਰੀ ਹੈ। ਝੜਦੇ ਵਾਲਾਂ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਹਰਬਲ ਉਪਚਾਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਲਈ 1 ਚੱਮਚ ਐਲੋਵੇਰਾ ਜੈੱਲ ਨੂੰ ਇਕ ਘੰਟੇ ਲਈ ਮੱਥੇ ਦੇ ਆਲੇ-ਦੁਆਲੇ ਜਿੱਥੇ ਵਾਲ ਘੱਟ ਹੋਣ ਲਗਾ ਲਓ। ਇਸ ਤੋਂ ਬਾਅਦ ਸ਼ੈਂਪੂ ਨਾਲ ਵਾਸ਼ ਕਰ ਲਓ। ਤੁਸੀਂ ਇਸ ਨੂੰ ਹਫਤੇ 'ਚ 3-4 ਵਾਰ ਇਸ ਦੀ ਵਰਤੋਂ ਕਰ ਸਕਦੇ ਹੋ।
3. ਪਿਆਜ਼
ਚਮੜੀ ਨਾਲ ਸਬੰਧਤ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਦਾ ਰਸ ਵੀ ਲਾਭਕਾਰੀ ਹੈ। ਝੜਦੇ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਪਿਆਜ਼ ਦਾ ਰਸ ਇਸ ਦੇ ਲਈ ਬੈਸਟ ਹੈ। ਪਿਆਜ਼ ਦੇ ਰਸ ਦਾ ਜੂਸ ਕੱਢ ਕੇ ਇਸ ਨੂੰ ਮੱਥੇ ਦੀ ਹੇਅਰ ਲਾਈਨ 'ਚ 15 ਮਿੰਟ ਲਈ ਅਪਲਾਈ ਕਰੋ। ਇਸ ਤੋਂ ਬਾਅਦ ਸੈਂਪੂ ਨਾਲ ਵਾਲਾਂ ਨੂੰ ਧੋ ਲਓ। ਤੁਸੀਂ ਇਸ ਨੂੰ ਹਫਤੇ 'ਚ 2-3 ਵਾਰ ਦੁਹਰਾ ਸਕਦੇ ਹੋ।
4. ਗ੍ਰੀਨ ਟੀ
ਸਿਹਤ ਦੇ ਲਈ ਬੈਸਟ ਮੰਨੀ ਜਾਣ ਵਾਲੀ ਗ੍ਰੀਨ ਟੀ ਵਾਲਾਂ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਲਈ 2 ਬੈਗ ਗ੍ਰੀਨ ਟੀ ਨੂੰ ਇਕ ਕੱਪ ਗਰਮ ਪਾਣੀ 'ਚ ਪਾ ਦਿਓ। ਠੰਡਾ ਹੋਣ 'ਤੇ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਦੀ ਮਸਾਜ਼ ਕਰੋ। ਇਸ ਦੇ ਬਾਅਦ 30 ਮਿੰਟ ਬਾਅਦ ਵਾਲਾਂ ਨੂੰ ਸ਼ੈਂਪੂ ਦੇ ਨਾਲ ਧੋ ਲਓ। ਇਸ ਨਾਲ ਵਾਲਾਂ ਦੇ ਡੈਮੇਜ ਸੈੱਲ ਦੁਬਾਰਾ ਰਿਪੇਅਰ ਹੋ ਜਾਣਗੇ। ਤੁਸੀਂ ਹਫਤੇ 'ਚ ਇਸ ਨੂੰ 2-3 ਵਾਰ ਵਰਤੋਂ ਕਰ ਸਕਦੇ ਹੋ।
5. ਆਲੂ
ਆਲੂ ਨਾਲ ਵੀ ਤੁਸੀਂ ਝੜਦੇ ਵਾਲਾਂ ਦੀ ਪ੍ਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ। 2 ਛੋਟੇ ਆਕਾਰ ਦੇ ਆਲੂਆਂ ਨੂੰ ਪਾਣੀ 'ਚ ਉਬਾਲ ਲਓ ਅਤੇ ਇਸ ਪਾਣੀ ਨੂੰ ਠੰਡਾ ਕਰੋ। ਇਸ ਪਾਣੀ ਨਾਲ ਵਾਲਾਂ ਨੂੰ ਧੋਵੋ। ਤੁਸੀਂ ਇਸ ਨਾਲ ਵਾਲਾਂ ਦੀ ਮਸਾਜ ਵੀ ਕਰ ਸਕਦੇ ਹੋ। ਇਸ ਨੂੰ ਹਫਤੇ 'ਚ 2-3 ਵਾਰ ਰਿਪੀਟ ਕਰੋ।
6. ਨਾਰੀਅਲ ਤੇਲ
ਨਾਰੀਅਲ ਦੇ ਤੇਲ ਨਾਲ ਅਸਮੇਂ ਸਫੈਦ ਹੋਏ ਵਾਲ ਅਤੇ ਵਾਲਾਂ ਦਾ ਝੜਣਾ ਬੰਦ ਹੋ ਜਾਂਦਾ ਹੈ। ਨਾਰੀਅਲ ਦੇ ਤੇਲ ਨੂੰ ਕੋਸਾ ਕਰਕੇ 15 ਮਿੰਟ ਲਈ ਮਸਾਜ ਕਰੋ ਅਤੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ।
7. ਸ਼ਹਿਦ, ਦਾਲਚੀਨੀ ਅਤੇ ਜੈਤੂਨ ਦਾ ਤੇਲ
ਇਸ ਲਈ 1ਚੱਮਚ ਦਾਲਚੀਨੀ, 1 ਚੱਮਚ ਸ਼ਹਿਦ, 2 ਚੱਮਚ ਜੈਤੂਨ ਦਾ ਤੇਲ ਬਾਊਲ 'ਚ ਪਾ ਕੇ ਮਿਕਸ ਕਰ ਲਓ। ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾ ਕੇ 40 ਮਿੰਟ ਲਈ ਇੰਝ ਹੀ ਰੱਖ ਦਿਓ। ਇਸ ਤੋਂ ਬਾਅਦ ਸਲਫੈਟ ਫ੍ਰੀ ਸ਼ੈਂਪੂ ਨਾਲ ਵਾਲਾਂ ਨੂੰ ਵਾਸ਼ ਕਰ ਲਓ। ਇਸ ਨੂੰ ਹਫਤੇ 'ਚ 2 ਵਾਰ ਲਗਾਓ। ਇਸ ਨਾਲ ਵਾਲਾਂ ਦੀ ਗ੍ਰੋਥ ਦੁਬਾਰਾ ਹੋਣੀ ਸ਼ੁਰੂ ਹੋ ਜਾਵੇਗੀ।
8. ਨਿੰਮ
ਨਿੰਮ ਨਾਲ ਰੂਸੀ ਦੂਰ ਹੋਣ ਦੇ ਨਾਲ-ਨਾਲ ਵਾਲਾਂ ਦਾ ਬਲੱਡ ਸਰਕੁਲੇਸ਼ਨ ਵੀ ਸਹੀਂ ਰਹਿੰਦਾ ਹੈ। ਇਸ ਲਈ ਨਿੰਮ ਦੇ ਪੱਤਿਆਂ ਦੀ ਪੇਸਟ ਬਣਾ ਕੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਇਸ ਨੂੰ ਧੋ ਲਓ। ਇਸ ਹੇਅਰ ਪੈਕ ਨੂੰ ਤੁਸੀਂ ਹਫਤੇ 'ਚ 4-5 ਵਾਰ ਵਰਤੋਂ ਕਰ ਸਕਦੇ ਹੋ।

 


Related News