ਸ਼ਾਮ ਦੀ ਚਾਹ ਦਾ ਮਜ਼ਾ ਲੈਣਾ ਹੈ ਤਾਂ ਬਣਾਓ ਸੁਆਦੀ ਮਸ਼ਰੂਮ ਪਕੌੜਾ

Saturday, Sep 29, 2018 - 04:15 PM (IST)

ਸ਼ਾਮ ਦੀ ਚਾਹ ਦਾ ਮਜ਼ਾ ਲੈਣਾ ਹੈ ਤਾਂ ਬਣਾਓ ਸੁਆਦੀ ਮਸ਼ਰੂਮ ਪਕੌੜਾ

ਜਲੰਧਰ— ਮਸ਼ਰੂਮ ਕਾਫ਼ੀ ਹੈਲਦੀ ਹੁੰਦੇ ਹਨ। ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿਚ ਕਿਸੇ ਨੂੰ ਮਸ਼ਰੂਮ ਬਹੁਤ ਪਸੰਦ ਹੈ ਤਾਂ ਤੁਸੀਂ ਮਸ਼ਰੂਮ ਪਕੌੜੇ ਬਣਾ ਸਕਦੇ ਹੋ ਜੋ ਕਿ ਬੱਚਾਂ ਨੂੰ ਬਹੁਤ ਪਸੰਦ ਹੁੰਦੇ ਹਨ। ਮਸ਼ਰੂਮ ਪਕੌੜਾ ਇਕ ਅਜਿਹੀ ਸ‍ਨੈਕ ਰੈਸਿਪੀ ਹੈ ਜਿਸ ਨੂੰ ਤੁਸੀਂ ਇਕ ਵਾਰ ਖਾ ਲਵੋਗੇ ਤਾਂ ਇਸ ਦਾ ਸੁ‍ਆਦ ਕਦੇ ਨਹੀਂ ਭੁੱਲੋਗੇ। ਸ਼ਾਮ ਨੂੰ ਜਦੋਂ ਕੋਈ ਸ‍ਨੈਕ‍ਸ ਖਾਣ ਦਾ ਮਨ ਹੋਵੇ ਤਾਂ ਮਸ਼ਰੂਮ ਪਕੌੜਾ ਬਣਾਉਣਾ ਬਿਲ‍ਕੁਲ ਨਾ ਭੁੱਲੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਵੇਸਣ - 160 ਗ੍ਰਾਮ
ਚੌਲਾਂ ਦਾ ਆਟਾ - 45 ਗ੍ਰਾਮ
ਕਾਰਨ ਫਲਾਰ - 2 ਚੱਮਚ
ਬੇਕਿੰਗ ਸੋਡਾ - 1/4 ਚੱਮਚ
ਅਦਰਕ, ਲਸਣ ਪੇਸਟ - 1/2 ਚੱਮਚ
ਅਜਵਾਇਨ - 1/4 ਚੱਮਚ
ਚਾਟ ਮਸਾਲਾ - 1/2 ਚੱਮਚ
ਲਾਲ ਮਿਰਚ - 1/2 ਚੱਮਚ
ਹਿੰਗ - 1/4 ਚੱਮਚ
ਨਮਕ - 1/2 ਚੱਮਚ
ਪਾਣੀ - 350 ਮਿਲੀਲਿਟਰ
ਮਸ਼ਰੂਮ - 315 ਗ੍ਰਾਮ
ਤਲਣ ਲਈ ਤੇਲ
ਵਿਧੀ—
1. ਇਕ ਬਾਊਲ ਵਿਚ 160 ਗ੍ਰਾਮ ਵੇਸਣ, 45 ਗ੍ਰਾਮ ਚੌਲਾਂ ਦਾ ਆਟਾ, 2 ਚੱਮਚ ਕਾਰਨ ਫਲਾਰ, 1/4 ਚੱਮਚ ਬੇਕਿੰਗ ਸੋਡਾ, 1/2 ਚੱਮਚ ਅਦਰਕ-ਲਸਣ ਪੇਸਟ, 1/4 ਚੱਮਚ ਅਜਵਾਇਨ, 1/2 ਚੱਮਚ ਚਾਟ ਮਸਾਲਾ, 1/2 ਚੱਮਚ ਲਾਲ ਮਿਰਚ, 1/4 ਚੱਮਚ ਹਿੰਗ, 1/2 ਚੱਮਚ ਨਮਕ, 350 ਮਿਲੀਲਿਟਰ ਪਾਣੀ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
2. ਤਿਆਰ ਕੀਤੇ ਮਿਸ਼ਰਣ ਵਿਚ ਮਸ਼ਰੂਮ ਪਾ ਕੇ ਉਸ 'ਤੇ ਚੰਗੀ ਤਰ੍ਹਾਂ ਨਾਲ ਕੋਟਿੰਗ ਕਰੋ।
3. ਇਕ ਬਰਤਨ 'ਚ ਤੇਲ ਗਰਮ ਕਰੋ ਅਤੇ ਕੁਰਕੁਰਾ ਹੋਣ ਤੱਕ ਤੱਲ ਲਓ।
4. ਇਸ ਨੂੰ ਇਕ ਟਿਸ਼ੂ ਪੇਪਰ 'ਤੇ ਕੱਢ ਲਓ।
5. ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।

 


Related News