ਘਰ ਦੀ ਰਸੋਈ ''ਚ ਇੰਝ ਬਣਾਓ ਮਸ਼ਰੂਮ ਬਟਰ ਮਸਾਲਾ
Wednesday, Dec 02, 2020 - 10:37 AM (IST)
ਜਲੰਧਰ: ਜੇਕਰ ਤੁਸੀਂ ਹਰ ਰੋਜ਼ ਦਾਲ ਖਾ ਕੇ ਬੋਰ ਹੋ ਗਏ ਹੋ ਤਾਂ ਤੁਸੀਂ ਮਸ਼ਰੂਮ ਬਟਰ ਮਸਾਲਾ ਟਰਾਈ ਕਰ ਸਕਦੇ ਹੋ। ਇਹ ਸਿਹਤ ਨੂੰ ਬਰਕਰਾਰ ਰੱਖਣ ਦੇ ਨਾਲ ਖਾਣੇ 'ਚ ਵੀ ਸਭ ਨੂੰ ਪਸੰਦ ਆਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੌਗੀ, ਸਰੀਰ ਨੂੰ ਮਿਲਣ ਵਾਲੇ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ
ਬਣਾਉਣ ਲਈ ਸਮੱਗਰੀ
ਮਸ਼ਰੂਮ- 1 ਕੱਪ (ਸਾਫ ਕੱਟਿਆ ਹੋਇਆ)
ਬਟਰ-2 ਵੱਡੇ ਚਮਚੇ
ਗੰਢੇ-2 (ਕੱਟੇ ਹੋਏ)
ਲੌਂਗ-2-3
ਮੇਥੀ-1/2 ਚਮਚੇ
ਲਸਣ-ਅਦਰਕ ਦਾ ਪੇਸਟ-1 ਵੱਡਾ ਚਮਚਾ
ਧਨੀਆ ਪਾਊਡਰ- 1 ਵੱਡਾ ਚਮਚਾ
ਟਮਾਟਰ-1 (ਬਾਰੀਕ ਕੱਟਿਆ ਹੋਇਆ)
ਲਾਲ ਮਿਰਚ ਪਾਊਡਰ-1/2 ਚਮਚਾ
ਗਰਮ ਮਸਾਲਾ-1/2 ਚਮਚਾ
ਦਾਲਚੀਨੀ ਪਾਊਡਰ-2 ਚੁਟਕੀ
ਵੱਡੀ ਇਲਾਇਚੀ-4
ਕਾਜੂ ਦਾ ਪੇਸਟ-2 ਵੱਡੇ ਚਮਚੇ
ਕ੍ਰੀਮ-1/2 ਕੱਪ
ਤੇਲ ਲੋੜ ਅਨੁਸਾਰ
ਲੂਣ ਲੋੜ ਅਨੁਸਾਰ
ਇਹ ਵੀ ਪੜ੍ਹੋ:ਰੋਜ਼ ਕਰੋ ਇਕ ਚਮਚ ਸ਼ਹਿਦ ਦੀ ਵਰਤੋਂ, ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹੋਣਗੀਆਂ ਦੂਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ 'ਚ ਤੇਲ ਗਰਮ ਕਰਕੇ ਗੰਢੇ ਅਤੇ ਲਸਣ-ਅਦਰਕ ਦਾ ਪੇਸਟ ਪਾ ਕੇ ਫਰਾਈ ਕਰੋ।
2. ਗੰਢੇ ਦੇ ਹਲਕਾ ਭੂਰਾ ਹੋਣ 'ਤੇ ਇਸ 'ਚ ਦਾਲਚੀਨੀ, ਲੌਂਗ, ਇਲਾਇਚੀ, ਮੇਥੀ ਪਾਓ।
3. ਹੁਣ ਇਸ 'ਚ ਹਲਦੀ, ਧਨੀਆ, ਮਿਰਚ ਅਤੇ ਗਰਮ ਮਸਾਲਾ ਪਾ ਕੇ ਭੁੰਨੋ।
4. ਮਸਾਲੇ 'ਚੋਂ ਤੇਲ ਨਿਕਲਣ 'ਤੇ ਇਸ 'ਚ ਟਮਾਟਰ ਪਾ ਕੇ ਭੁੰਨੋ।
5. ਟਮਾਟਰ ਦੇ ਮੁਲਾਇਮ ਹੋਣ 'ਤੇ ਗੈਸ ਬੰਦ ਕਰੋ।
6. ਹੁਣ ਮਿਕਸੀ 'ਚ ਮਿਸ਼ਰਨ ਅਤੇ ਲੋੜ ਅਨੁਸਾਰ ਪਾਣੀ ਪਾ ਕੇ ਬਾਰੀਕ ਪੀਸ ਲਓ।
7. ਇਕ ਵੱਖਰੇ ਪੈਨ 'ਚ 1 ਵੱਡਾ ਚਮਚ ਬਟਰ ਪਿਘਲਾ ਕੇ ਮਸ਼ਰੂਮ ਅਤੇ ਲੂਣ ਪਾਓ।
8. ਮਸ਼ਰੂਮ ਪੱਕਣ ਤੋਂ ਬਾਅਦ ਇਸ 'ਚ ਪਿਸਿਆ ਹੋਇਆ ਮਸਾਲਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਭੁੰਨੋ।
9. ਗ੍ਰੇਵੀ ਦੇ ਸੰਘਣੀ ਹੋਣ ਤੱਕ ਇਸ 'ਚ ਕਾਜੂ ਦਾ ਪੇਸਟ ਪਾ ਕੇ 5-6 ਮਿੰਟ ਤੱਕ ਪਕਾਓ।
10. ਹੁਣ ਇਸ 'ਚ ਕ੍ਰੀਮ ਅਤੇ ਬਟਰ ਪਾ ਕੇ ਮਿਲਾਓ ਅਤੇ ਗੈਸ ਬੰਦ ਕਰੋ।
11. ਲਓ ਜੀ ਤੁਹਾਡਾ ਮਸ਼ਰੂਮ ਬਟਰ ਮਸਾਲਾ ਬਣ ਕੇ ਤਿਆਰ ਹੈ। ਇਸ ਨੂੰ ਕੌਲੀ 'ਚ ਕੱਢ ਕੇ ਰੋਟੀ, ਨਾਨ ਜਾਂ ਪਰਾਂਠੇ ਨਾਲ ਖਾਓ।