ਇਸ ਤਰ੍ਹਾਂ ਬਣਾਓ ਮੈਂਗੋ ਫਰੂਟੀ
Wednesday, May 10, 2017 - 06:21 PM (IST)

ਜਲੰਧਰ— ਅੰਬ ਖਾਣਾ ਹਰੇਕ ਨੂੰ ਬਹੁਤ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਮੈਂਗੋ ਫਰੂਟੀ ਲੈ ਕੇ ਆਏ ਹਾਂ। ਮੈਂਗੋ ਫਰੂਟੀ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ।
ਸਮੱਗਰੀ
- 2 ਪੱਕੇ ਹੋਏ ਅੰਬ
- 1 ਕੱਚਾ ਅੰਬ
- 250 ਗ੍ਰਾਮ ਚੀਨੀ
- ਪਾਣੀ ਜ਼ਰੂਰਤ ਅਨੁਸਾਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ ਅਤੇ ਛੋਟੇ-ਛੋਟੇ ਟੁੱਕੜੇ ਕਰ ਲਓ।
2. ਫਿਰ ਇਨ੍ਹਾਂ ਨੂੰ ਧੀਮੀ ਗੈਸ ''ਚ ਇਕ ਪ੍ਰੈਸ਼ਰ ਕੁੱਕਰ ''ਚ ਪਾਣੀ ਪਾ ਕੇ 4 ਤੋਂ 5 ਸੀਟੀ ''ਚ ਪਕਾਓ।
3. ਦੂਜੇ ਪਾਸੇ ਘੱਟ ਗੈਸ ਇਕ ਪੈਨ ''ਚ ਚੀਨੀ ਅਤੇ ਪਾਣੀ ਦਾ ਘੋਲ ਤਿਆਰ ਕਰ ਲਓ।
4. ਕੁੱਕਰ ਦਾ ਢੱਕਣ ਖੋਲ ਕੇ 10-15 ਮਿੰਟਾਂ ਤੱਕ ਅੰਬਾਂ ਨੂੰ ਠੰਡਾ ਹੋਣ ਲਈ ਰੱਖ ਦਿਓ।
5. ਕੁੱਝ ਸਮੇਂ ਤੋਂ ਬਾਅਦ ਮਿਕਸੀ ''ਚ ਅੰਬਾਂ ਦੇ ਟੁੱਕੜਿਆਂ ਅਤੇ ਚੀਨੀ ਦੇ ਘੋਲ ਨੂੰ ਪਾਓ ਅਤੇ ਪੀਸ ਲਓ।
6. ਜੇਕਰ ਪੇਸਟ ਜ਼ਿਆਦਾ ਸੰਘਣਾ ਬਣ ਗਿਆ ਹੈ ਤਾਂ ਇਸ ''ਚ ਥੋੜ੍ਹਾ-ਥੋੜ੍ਹਾ ਪਾਣੀ ਮਿਲਾਓ ਅਤੇ ਹਿਲਾਓ।
7. ਮੈਂਗੋ ਫਰੂਟੀ ਤਿਆਰ ਹੈ। ਇਸ ਨੂੰ ਫਰਿੱਜ ''ਚ ਰੱਖ ਕੇ ਜਦੋਂ ਮਨ ਕਰੇ ਠੰਡਾ-ਠੰਡਾ ਸਰਵ ਕਰੋ।