ਘਰ ''ਚ ਬਣਾਓ ਚਾਈਨੀਜ਼ ਵੈੱਜ ਫ੍ਰਾਈਡ ਰਾਈਸ, ਮਿਲਣਗੀਆਂ ਤਾਰੀਫਾਂ
Thursday, Aug 08, 2024 - 04:55 PM (IST)
ਨਵੀਂ ਦਿੱਲੀ— ਜੇਕਰ ਤੁਸੀਂ ਚਾਈਨੀਜ਼ ਫੂਡ ਖਾਣ ਦੇ ਸ਼ੌਕੀਨ ਹੋ ਤਾਂ ਵੈੱਜ ਚਾਈਨੀਜ਼ ਫ੍ਰਾਈਡ ਰਾਈਸ ਬਣਾ ਸਕਦੇ ਹੋ। ਬੱਚੇ ਅਤੇ ਵੱਡੇ ਦੋਹੇਂ ਹੀ ਇਸ ਨੂੰ ਖਾਣਾ ਪਸੰਦ ਕਰਦੇ ਹਨ। ਇਹ ਖਾਣ 'ਚ ਸੁਆਦ ਅਤੇ ਬਣਾਉਣ 'ਚ ਬੇਹੱਦ ਆਸਾਨ ਡਿਸ਼ ਹੈ। ਚਲੋ ਜਾਣਦੇ ਹਾਂ ਚਾਈਨੀਜ਼ ਫ੍ਰਾਈਡ ਰਾਈਸ ਬਣਾਉਣ ਦੀ ਵਿਧੀ
ਸਮੱਗਰੀ
ਵੇਜੀਟੇਬਲ ਆਇਲ-100 ਮਿਲੀਲੀਟਰ
ਲਸਣ-ਅਦਰਕ 1 ਚੱਮਚ
ਹਰੇ ਮਟਰ-100 ਗ੍ਰਾਮ
ਗਾਜਰ-80 ਗ੍ਰਾਮ (ਕਟੀ ਹੋਈ)
ਤਾਜ਼ੇ ਮੱਕੀ ਦੇ ਦਾਣੇ-60 ਗ੍ਰਾਮ
ਪਿਆਜ਼-60 ਗ੍ਰਾਮ (ਕਟੇ ਹੋਏ)
ਬ੍ਰੋਕਲੀ-60 ਗ੍ਰਾਮ (ਕਟੀ ਹੋਈ)
ਸ਼ਿਮਲਾ ਮਿਰਚ-80 ਗ੍ਰਾਮ (ਕਟੀ ਹੋਈ)
ਚੌਲ-400 ਗ੍ਰਾਮ (ਪਕੇ ਹੋਏ)
ਸੋਇਆ ਸਾਓਸ-1 ਚੱਮਚ
ਨਮਕ-ਸੁਆਦ ਮੁਤਾਬਕ
ਸਫੈਦ ਮਿਰਚ(ਵਾਈਟ ਪੀਪਰ)-1 ਚੱਮਚ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ 'ਚ ਤੇਲ ਗਰਮ ਕਰੋ। ਫਿਰ ਇਸ 'ਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁੰਨ ਲਓ।
2. ਫਿਰ ਇਸ 'ਚ ਸਬਜ਼ੀਆਂ ਪਾਓ ਅਤੇ ਥੋੜ੍ਹੀ ਦੇਰ ਪਕਣ ਦਿਓ।
3. ਇਸ ਤੋਂ ਬਾਅਦ ਪਕੇ ਹੋਏ ਚੌਲਾਂ 'ਚ ਸੋਇਆ ਸੌਸ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਇਨ੍ਹਾਂ ਚੌਲਾਂ 'ਚ ਸਬਜ਼ੀਆਂ ਮਿਲਾਓ।
4. ਚਾਈਨੀਜ਼ ਫ੍ਰਾਈਡ ਰਾਈਸ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।