ਤਿਉਹਾਰੀ ਸੀਜ਼ਨ ''ਚ ਘਰ ਬਣਾਓ ''Kaju katli''

Saturday, Oct 19, 2024 - 03:50 PM (IST)

ਵੈੱਬ ਡੈਸਕ- ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ। ਮਠਿਆਈ ਤਾਂ ਹਰ ਕੋਈ ਖਾਣਾ ਪਸੰਦ ਕਰਦਾ ਹੈ। ਬਾਜ਼ਾਰ 'ਚੋਂ ਲਿਆਉਂਦੀਆਂ ਮਠਿਆਈਆਂ 'ਚ ਮਿਲਾਵਟ ਹੁੰਦੀ ਹੈ। ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਘਰ 'ਚ ਕਾਜੂ ਕਤਲੀ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਵਰਤੋਂ ਹੋਣ ਵਾਲੀ ਸਮੱਗਰੀ :
-1 ਕਿਲੋ ਕਾਜੂ
- 750 ਗ੍ਰਾਮ ਖੰਡ (ਪੀਸੀ ਹੋਈ)
- ਪਾਣੀ (ਲੋੜ ਅਨੁਸਾਰ)
- ਇਲਾਇਚੀ ਪਾਊਡਰ
ਵਿਧੀ :
- ਪਾਣੀ 'ਚ ਕਾਜੂ ਨੂੰ ਭਿਓ ਦਿਓ। ਪਾਣੀ 'ਚੋਂ ਕੱਢਣ ਤੋਂ ਬਾਅਦ ਬਾਰੀਕ ਪੀਸ ਲਓ।
- ਪੇਸਟ 'ਚ ਖੰਡ ਮਿਲਾ ਦਿਓ। ਘੱਟ ਗੈਸ ''ਤੇ ਕੜਾਹੀ ਰੱਖ ਕੇ ਕਾਜੂ ਮਿਸ਼ਰਨ ਪਾ ਕੇ ਪਕਾਓ।
- ਇਲਾਇਚੀ ਪਾਊਡਰ ਪਾਓ ਅਤੇ ਗਾੜ੍ਹਾ ਹੋਣ ਤੱਕ ਚੰਗੀ ਤਰ੍ਹਾਂ ਪਕਾਓ।
-ਮਿਸ਼ਰਨ ਪੱਕਣ ਤੋਂ ਬਾਅਦ ਮਿਸ਼ਰਨ ਨੂੰ ਟਰੇਅ 'ਚ ਪਲਟ ਦਿਓ। ਸੈੱਟ ਹੋਣ ਦੇ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਆਪਣੇ ਮਨ ਪਸੰਦ ਆਕਾਰ 'ਚ ਕੱਟ ਲਓ। 
-ਕਾਜੂ ਕਤਲੀ ਬਣ ਕੇ ਤਿਆਰ ਹੈ। ਇਸ ਨੂੰ ਆਪ ਵੀ ਖਾਓ ਅਤੇ ਘਰ ਆਏ ਮਹਿਮਾਨਾਂ ਨੂੰ ਵੀ ਖਵਾਓ। 

 


Aarti dhillon

Content Editor

Related News