ਤਿਉਹਾਰੀ ਸੀਜ਼ਨ ''ਚ ਘਰੇ ਬਣਾਓ ''Testy Matar Paneer''
Saturday, Oct 26, 2024 - 05:34 PM (IST)
ਨਵੀਂ ਦਿੱਲੀ- (Matar Paneer) ਮਟਰ-ਪਨੀਰ ਦੀ ਸਬਜ਼ੀ ਖਾਣ 'ਚ ਸਭ ਨੂੰ ਚੰਗੀ ਲੱਗਦੀ ਹੈ। ਅੱਜ ਕੱਲ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ। ਇਸ ਦੌਰਾਨ ਘਰ 'ਚ ਅਚਾਨਕ ਮਹਿਮਾਨ ਆ ਜਾਣ ਤਾਂ ਤੁਸੀਂ ਉਨ੍ਹਾਂ ਨੂੰ ਘਰ 'ਚ ਮਟਰ ਪਨੀਰ ਦੀ ਸੁਆਦਿਸ਼ਟ ਸਬਜ਼ੀ ਬਣਾ ਕੇ ਖਵਾ ਸਕਦੇ ਹੋ। ਪ੍ਰੋਟੀਨ ਅਤੇ ਵਿਟਾਮਨ ਭਰਪੂਰ ਇਹ ਸਬਜ਼ੀ ਬੇਹੱਦ ਸੁਆਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਆਸਾਨ ਹੈ।
ਸਮੱਗਰੀ—
250 ਗ੍ਰਾਮ ਪਨੀਰ
ਅੱਧਾ ਕੱਪ ਮਟਰਾਂ ਦੇ ਦਾਣੇ
ਇੱਕ ਇੰਚ ਅਦਰਕ ਦਾ ਟੁੱਕੜਾ
ਅੱਧੀ ਕਟੋਰੀ ਮਲਾਈ
3 ਟਮਾਟਰ
2 ਚਮਚ ਰਿਫਾਇੰਡ ਤੇਲ
ਇਕ ਛੋਟਾ ਚਮਚਾ ਧਨੀਆ
ਅੱਧਾ ਚਮਚਾ ਜੀਰਾ
1/4 ਚਮਚਾ ਹਲਦੀ
1/5 ਚਮਚਾ ਲਾਲ ਮਿਰਚ ਪਾਊਡਰ
1/5 ਚਮਚਾ ਗਰਮ ਮਸਾਲਾ
2 ਚਮਚਾ ਬਰੀਕ ਕੱਟਿਆ ਧਨੀਆ
ਸਵਾਦ ਅਨੁਸਾਰ ਲੂਣ
ਵਿਧੀ—
1. ਸਭ ਤੋਂ ਪਹਿਲਾਂ ਮਲਾਈ, ਟਮਾਟਰ, ਹਰੀ ਮਿਰਚ ਅਤੇ ਅਦਰਕ ਮਿਕਸੀ ਵਿਚ ਪਾ ਕੇ ਪੀਸ ਲਓ।
2. ਫਿਰ ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟੋ। ਮਟਰਾਂ ਨੂੰ ਅੱਧਾ ਕੱਪ ਪਾਣੀ ਪਾ ਕੇ ਉਬਾਲ ਲਓ।
3. ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ। ਇਸ ਵਿਚ ਜ਼ੀਰਾ ਭੁੰਨ ਲਓ। ਹੁਣ ਹਲਦੀ, ਧਨੀਆ ਪਾਊਡਰ ਅਤੇ ਲਾਲ ਮਿਰਚ ਨੂੰ ਵੀ ਭੁੰਨੋ।
4. ਮਸਾਲਾ ਭੁੰਨਣ ਦੇ ਮਗਰੋਂ ਤਰੀ ਲਈ ਲੌੜੀਂਦਾ ਪਾਣੀ ਪਾਓ। ਉਬਾਲ ਆਉਣ 'ਤੇ ਮਟਰ ਅਤੇ ਲੂਣ ਪਾਓ। ਫਿਰ ਥੋੜੇ ਸਮੇਂ ਤਕ ਪਨੀਰ ਪਾ ਦਿਓ। ਮਟਰਾਂ ਨੂੰ ਪਹਿਲਾਂ ਹੀ ਉਬਾਲ ਲਿਆ ਸੀ, ਇਸ ਕਰਕੇ ਹੁਣ ਸਬਜ਼ੀ ਬਣਨ ਵਿਚ ਘੱਟ ਸਮਾਂ ਲੱਗੇਗਾ। 15 ਮਿੰਟ ਉਬਾਲਣ ਦੇ ਬਾਅਦ ਸਬਜ਼ੀ ਤਿਆਰ ਹੋ ਜਾਵੇਗੀ।
5. ਸਬਜ਼ੀ ਵਿਚ ਗਰਮ ਮਸਾਲਾ ਅਤੇ ਹਰਾ ਧਨੀਆ ਪਾਓ। ਤੁਸੀਂ ਇਸ ਨੂੰ ਚੌਲ, ਨਾਨ ਅਤੇ ਪਰਾਂਠਿਆਂ ਨਾਲ ਖਾ ਸਕਦੇ ਹੋ।