ਰੈਸਟੋਰੈਂਟ ਤੋਂ ਸਵਾਦ ਘਰ ''ਚ ਇਸ ਤਰੀਕੇ ਨਾਲ ਬਣਾਓ ''ਸੋਇਆ ਚਾਪ ਮਸਾਲਾ''

Thursday, Oct 17, 2024 - 03:03 PM (IST)

ਵੈੱਬ ਡੈਸਕ :  ਜੇਕਰ ਤੁਸੀਂ ਘਰ 'ਚ ਖਾਸ ਰੈਸਿਪੀ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੋਇਆ ਚਾਪ ਮਸਾਲਾ। ਤਾਂ ਆਓ ਜਾਣਦੇ ਹਾਂ ਘਰ 'ਚ ਕਿਵੇਂ ਬਣਾਉਣਾ ਹੈ ਰੈਸਟੋਰੈਂਟ ਤੋਂ ਸਵਾਦ ਸੋਇਆ ਚਾਪ ਮਸਾਲਾ। ਇਸ ਰੈਪਿਸੀ ਨੂੰ ਤੁਸੀਂ ਕਿਸੇ ਖਾਸ ਤਿਉਹਾਰ ਦੇ ਮੌਕੇ ਅਤੇ ਮਹਿਮਾਨਾਂ ਦੇ ਆਉਣ 'ਤੇ ਵੀ ਬਣਾ ਸਕਦੇ ਹੋ। ਜਾਣੋ ਵਿਧੀ.... 
ਵਰਤੋਂ ਹੋਣ ਵਾਲੀ ਸਮੱਗਰੀ
ਸੋਇਆ ਚਾਪ ਸਟਿਕ - 10-12
ਦਹੀਂ - 1/2 ਕੱਪ
ਪਿਆਜ਼ - 2
ਟਮਾਟਰ - 4 
ਅਦਰਕ-ਲਸਣ ਦਾ ਪੇਸਟ - 1 ਚਮਚਾ
ਹਲਦੀ - 1/2 ਚਮਚਾ 
ਲਾਲ ਮਿਰਚ ਪਾਊਡਰ - 1/2 ਚਮਚ
ਗਰਮ ਮਸਾਲਾ - 1/2 ਚਮਚਾ 
ਤੇਜ਼ ਪੱਤਾ - 1
ਦਾਲਚੀਨੀ - 1 ਇੰਚ ਦਾ ਟੁਕੜਾ
ਇਲਾਇਚੀ - 2
ਜੀਰਾ ਪਾਊਡਰ - 1/2 ਚਮਚ
ਕਸੂਰੀ ਮੇਥੀ - 1 ਚਮਚਾ
ਧਨੀਆ ਪਾਊਡਰ - 1 ਚਮਚਾ
ਸਾਬੁਤ ਜੀਰਾ - 1 ਚਮਚ
ਲੌਂਗ - 4-5
ਮੱਖਣ - 1 ਚਮਚਾ
ਤੇਲ ਲੋੜ ਅਨੁਸਾਰ
ਲੂਣ ਸੁਆਦ ਅਨੁਸਾਰ
ਇਹ ਹੈ ਬਣਾਉਣ ਦੀ ਵਿਧੀ…
ਸੋਇਆ ਚਾਪ ਮਸਾਲਾ ਬਣਾਉਣ ਲਈ ਸਭ ਤੋਂ ਪਹਿਲਾਂ ਸੋਇਆ ਚਾਪ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਧੋ ਲਓ ਅਤੇ ਇਸ ਦੇ ਟੁਕੜੇ ਕਰ ਲਓ। ਹੁਣ ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਸੋਇਆ ਚਾਪ ਦੇ ਟੁੱਕੜਿਆਂ ਨੂੰ ਸੁਨਹਿਰੀ ਹੋਣ ਤੱਕ ਡੀਪ ਫਰਾਈ ਕਰੋ। ਹੁਣ ਤਲੇ ਹੋਏ ਸੋਇਆ ਚਾਪ ‘ਚ ਦਹੀਂ, ਅੱਧਾ ਚਮਚਾ ਹਲਦੀ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਾਪ ਨੂੰ ਕਰੀਬ ਅੱਧੇ ਘੰਟੇ ਲਈ ਮੈਰੀਨੇਟ ਕਰਨ ਲਈ ਰੱਖੋ। ਹੁਣ ਇਕ ਹੋਰ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਬਾਰੀਕ ਕੱਟਿਆ ਪਿਆਜ਼, ਅਦਰਕ-ਲਸਣ ਦਾ ਪੇਸਟ ਹਲਕਾ ਸੁਨਹਿਰੀ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਕੱਟੇ ਹੋਏ ਟਮਾਟਰ ਪਾਓ ਅਤੇ ਨਰਮ ਹੋਣ ਤੱਕ ਪਕਾਓ। ਇਸ ਪੜਾਅ ‘ਤੇ ਗੈਸ ਬੰਦ ਕਰ ਦਿਓ। ਜਦੋਂ ਇਹ ਮਸਾਲਾ ਠੰਡਾ ਹੋ ਜਾਵੇ ਤਾਂ ਇਸ ਨੂੰ ਮਿਕਸਰ ਦੀ ਮਦਦ ਨਾਲ ਪੀਸ ਕੇ ਪੇਸਟ ਤਿਆਰ ਕਰ ਲਓ ਅਤੇ ਇਕ ਪਾਸੇ ਰੱਖ ਦਿਓ।
ਹੁਣ ਪੈਨ ‘ਚ ਤੇਲ ਅਤੇ ਮੱਖਣ ਪਾਓ। ਇਸ ਤੋਂ ਬਾਅਦ ਤੇਜ਼ ਪੱਤਾ, ਦਾਲਚੀਨੀ, ਲੌਂਗ, ਜੀਰਾ ਪਾ ਕੇ ਭੁੰਨ ਲਓ। ਜਦੋਂ ਮਸਾਲੇ ‘ਚੋਂ ਖੁਸ਼ਬੂ ਆਉਣ ਲੱਗੇ ਤਾਂ ਬਾਕੀ ਮਸਾਲੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਸ ‘ਚ ਪਿਆਜ਼-ਟਮਾਟਰ ਦਾ ਪੇਸਟ ਪਾ ਕੇ ਹੌਲੀ ਅੱਗ ‘ਤੇ 5-7 ਮਿੰਟ ਤੱਕ ਪਕਾਓ। ਜਦੋਂ ਗ੍ਰੇਵੀ ਤੇਲ ਛੱਡਣ ਲੱਗੇ ਤਾਂ ਮੈਰੀਨੇਟ ਕੀਤਾ ਮਸਾਲਾ ਸੋਇਆ ਚਾਪ ਪਾਓ ਅਤੇ ਇਸ ਨੂੰ ਗ੍ਰੇਵੀ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਇਸ ‘ਚ 1 ਕੱਪ ਪਾਣੀ ਪਾ ਕੇ ਮਿਕਸ ਕਰ ਲਓ। ਹੁਣ ਪੈਨ ਨੂੰ ਢੱਕ ਦਿਓ ਅਤੇ ਸੋਇਆ ਚਾਪ ਨੂੰ ਮੱਧਮ ਅੱਗ ‘ਤੇ 15 ਮਿੰਟ ਤੱਕ ਪਕਾਉਣ ਦਿਓ। ਅੰਤ ‘ਚ ਕਸੂਰੀ ਮੇਥੀ ਪਾ ਕੇ ਗੈਸ ਬੰਦ ਕਰ ਦਿਓ। ਤੁਹਾਡੀ ਰੈਸਟੋਰੈਂਟ ਵਰਗੀ ਸਵਾਦਿਸ਼ਟ ਸੋਇਆ ਚਾਪ ਮਸਾਲਾ ਬਣ ਕੇ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News