Lips ਦੀ ਸੁੰਦਰਤਾ ਦਾ ਰਾਜ਼: ਸੌਂਣ ਤੋਂ ਪਹਿਲਾਂ ਅਪਣਾਓ ਇਹ ਸੌਖੇ ਘਰੇਲੂ ਨੁਸਖੇ
Monday, Oct 13, 2025 - 03:16 PM (IST)

ਵੈੱਬ ਡੈਸਕ- ਅਕਸਰ ਜਦੋਂ ਸਕਿਨਕੇਅਰ ਦੀ ਗੱਲ ਹੁੰਦੀ ਹੈ, ਅਸੀਂ ਸਿਰਫ਼ ਚਿਹਰੇ ਅਤੇ ਗਰਦਨ ਦੀ ਦੇਖਭਾਲ ਕਰਦੇ ਹਾਂ ਅਤੇ ਬੁੱਲ੍ਹਾਂ ਨੂੰ ਅਣਦੇਖਾ ਕਰ ਦਿੰਦੇ ਹਾਂ। ਪਰ ਸਾਰਾ ਦਿਨ ਧੂੜ-ਮਿੱਟੀ, ਧੁੱਪ ਤੇ ਲਿਪਸਟਿਕ ਦਾ ਅਸਰ ਬੁੱਲ੍ਹਾਂ ਨੂੰ ਸੁੱਕਾ, ਫਿੱਕਾ ਤੇ ਫੱਟਿਆ ਬਣਾ ਦਿੰਦਾ ਹੈ। ਮਾਹਿਰ ਮੰਨਦੇ ਹਨ ਕਿ ਰਾਤ ਦਾ ਸਮਾਂ ਬੁੱਲ੍ਹਾਂ ਦੀ ਦੇਖਭਾਲ ਲਈ ਸਭ ਤੋਂ ਵਧੀਆ ਹੁੰਦਾ ਹੈ, ਕਿਉਂਕਿ ਇਸ ਵੇਲੇ ਬੁੱਲ੍ਹ ਆਰਾਮ ਨਾਲ ਨਮੀ ਸੋਖ ਸਕਦੇ ਹਨ ਤੇ ਆਪਣੀ ਕੁਦਰਤੀ ਚਮਕ ਵਾਪਸ ਪਾ ਸਕਦੇ ਹਨ।
ਜੇ ਤੁਸੀਂ ਵੀ ਸਾਫਟ ਤੇ ਗੁਲਾਬੀ ਬੁੱਲ੍ਹ ਚਾਹੁੰਦੇ ਹੋ ਤਾਂ ਸੌਂਣ ਤੋਂ ਪਹਿਲਾਂ ਸਿਰਫ 5–10 ਮਿੰਟ ਇਸ ਰੂਟੀਨ ਨੂੰ ਅਪਣਾਓ:-
1. ਬੁੱਲ੍ਹਾਂ ਤੋਂ ਸਾਰੇ ਪ੍ਰੋਡਕਟ ਹਟਾਓ
ਸਭ ਤੋਂ ਪਹਿਲਾਂ ਬੁੱਲ੍ਹਾਂ ਤੋਂ ਲਿਪਸਟਿਕ, ਧੂੜ ਤੇ ਖਾਣਾ ਸਾਫ਼ ਕਰੋ। ਇਸ ਲਈ ਰੂਈ 'ਤੇ ਥੋੜ੍ਹਾ ਨਾਰੀਅਲ ਜਾਂ ਬਾਦਾਮ ਤੇਲ ਲਗਾਓ ਅਤੇ 10–15 ਸਕਿੰਟ ਲਈ ਬੁੱਲ੍ਹਾਂ ਤੇ ਰੱਖੋ। ਫਿਰ ਹੌਲੀ-ਹੌਲੀ ਸਾਫ਼ ਕਰੋ ਅਤੇ ਕੋਸੇ ਪਾਣੀ ਨਾਲ ਧੋ ਕੇ ਸੁਕਾਓ।
2. ਡੈਡ ਸਕਿਨ ਹਟਾਓ
ਹਫ਼ਤੇ 'ਚ 2–3 ਵਾਰ ਬੁੱਲ੍ਹਾਂ 'ਤੇ ਹਲਕਾ ਸਕਰਬ ਕਰੋ। ਡੈੱਡ ਸਕਿਨ ਹਟਾਉਣ ਲਈ ਘਰੇਲੂ ਸਕਰਬ ਤਿਆਰ ਕਰੋ —
1 ਛੋਟਾ ਚਮਚ ਖੰਡ
½ ਚਮਚ ਸ਼ਹਿਦ
2–3 ਬੂੰਦ ਨਾਰੀਅਲ ਤੇਲ
ਇਸ ਮਿਸ਼ਰਨ ਨਾਲ 1–2 ਮਿੰਟ ਹੌਲੀ ਗੋਲ ਗੋਲ ਮਸਾਜ ਕਰੋ ਅਤੇ ਗਿੱਲੇ ਕੱਪੜੇ ਨਾਲ ਸਾਫ਼ ਕਰ ਕੇ ਲਿਪ ਬਾਮ ਲਗਾਓ।
3. ਪੋਸ਼ਣ ਵਾਲਾ ਤੇਲ ਜਾਂ ਸੀਰਮ ਲਗਾਓ
ਸਕਰਬ ਤੋਂ ਬਾਅਦ ਵਿਟਾਮਿਨ E ਕੈਪਸੂਲ, ਬਾਦਾਮ ਤੇਲ ਜਾਂ ਘਿਓ ਨਾਲ ਹੌਲੀ ਮਸਾਜ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਤੇ ਨਮੀ ਬੁੱਲ੍ਹਾਂ ਵਿਚ ਬੰਦ ਰਹਿੰਦੀ ਹੈ।
4. ਰਾਤ ਲਈ ਲਿਪ ਮਾਸਕ ਜਾਂ ਬਾਮ
ਰਾਤ ਨੂੰ ਬੁੱਲ੍ਹਾਂ 'ਤੇ ਮੋਟੀ ਪਰਤ ਵਾਲਾ ਲਿਪ ਬਾਮ ਜਾਂ ਘਰੇਲੂ ਮਾਸਕ ਲਗਾਓ:-
½ ਚਮਚ ਸ਼ਹਿਦ
½ ਚਮਚ ਐਲੋਵੀਰਾ ਜੈੱਲ
ਇਕ ਚੁੱਟਕੀ ਹਲਦੀ
ਇਹ ਸਭ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ ਅਤੇ ਰਾਤ ਭਰ ਲਈ ਛੱਡ ਦਿਓ।
ਸਵੇਰੇ ਉੱਠਦੇ ਹੀ ਤੁਹਾਡੇ ਬੁੱਲ੍ਹ ਨਰਮ, ਸਮੂਥ ਅਤੇ ਕੁਦਰਤੀ ਗੁਲਾਬੀ ਨਜ਼ਰ ਆਉਣਗੇ। ਫਿਰ ਤੁਹਾਨੂੰ ਲਿਪਸਟਿਕ ਦੀ ਵੀ ਲੋੜ ਨਹੀਂ ਪਵੇਗੀ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8