ਅਲਸੀ ਦੀ ਪਿੰਨੀ
Thursday, Jan 12, 2017 - 04:18 PM (IST)

ਜਲੰਧਰ— ਅਲਸੀ ਦੀ ਪਿੰਨੀ ਨੂੰ ਲੋਕ ਸਰਦੀਆਂ ''ਚ ਖਾਣਾ ਪਸੰਦ ਕਰਦੇ ਹਨ। ਅਲਸੀ ਦੀ ਪਿੰਨੀ ਨੂੰ ਬੱਚੇ ਜੋਂ ਲੈ ਕੇ ਵੱਡੇ ਤੱਰ ਸਾਰੇ ਖਾਣਾ ਬਹੁਤ ਪਸੰਦ ਕਰਦੇ ਹਨ। ਅਲਸੀ ਦੀ ਪਿੰਨੀ ਨੂੰ ਤੁਸੀਂ ਅਸਾਨੀ ਨਾਲ ਆਪਣੇ ਘਰ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਅਲਸੀ ਦੀ ਪਿੰਨੀ ਦੀ ਬਣਾਉਂਣ ਦੀ ਵਿਧੀ
ਸਮੱਗਰੀ
- 500 ਗ੍ਰਾਮ ਅਲਸੀ
- 500 ਗ੍ਰਾਮ ਆਟਾ
- 500 ਗ੍ਰਾਮ ਦੇਸੀ ਘਿਓ
- 800 ਗ੍ਰਾਮ ਗੁੜ ਜਾਂ ਖੰਡ
- 100 ਗ੍ਰਾਮ ਕਾਜੂ
- 100 ਗ੍ਰਾਮ ਬਾਦਾਮ
- 1ਵੱਡਾ ਚਮਚ ਪਿਸਤਾ
- 1ਵੱਡਾ ਚਮਚ ਕਿਸ਼ਮਿਸ਼
- 100 ਗ੍ਰਾਮ ਗੂੰਦ ਕਤੀਰਾ
- 15 ਇਲਾਇਚੀਆਂ ਛਿੱਲ ਕੇ ਕੁੱਟੀਆਂ ਹੋਈਆ
ਵਿਧੀ
ਅਲਸੀ ਨੂੰ ਸੁੱਕੀ ਕੜਾਹੀ ''ਚ ਪਾ ਕੇ ਭੁੰਨ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਅਲਸੀ ਭੁੰਨਣ ਸਮੇਂ ਤਿੜਕਣ ਦੀ ਅਵਾਜ਼ ਕਰਦੀ ਹੈ। ਇਸ ਤੋਂ ਬਾਅਦ ਮਿਕਸੀ ''ਚ ਇਸਨੂੰ ਚੰਗੀ ਤਰ੍ਹਾਂ ਪੀਸ ਲਓ। ਕਣਕ ਦੇ ਆਟੇ ਨੂੰ ਅੱਧੇ ਘਿਓ ਪਾ ਕੇ ਭੂਰਾ ਹੋਣ ਅਤੇ ਚੰਗੀ ਤਰ੍ਹਾਂ ਮਹਿਕ ਆਉਣ ਤੱਕ ਭੁੰਨ ਦੇ ਹੋਏ ਆਟੇ ਨੂੰ ਕਿਸੇ ਥਾਲੀ ਜਾਂ ਟ੍ਰੇਅ ''ਚ ਕੱਢ ਕੇ ਰੱਖ ਲਓ। ਗੂੰਦ ਕਤੀਰੇ ਨੂੰ ਬਾਰੀਕ ਤੋੜ ਕੇ ਬਚੇ ਹੋਏ ਘਿਓ ''ਚ ਤਲੋ, ਇਹ ਫੁੱਲ ਜਾਂਦਾ ਹੈ। ਹਲਕਾ ਭੂਰਾ ਹੋਣ ''ਤੇ ਇਸਨੂੰ ਕੱਢ ਕੇ ਥਾਲੀ ''ਚ ਵੇਲਣੇ ਨਾਲ ਦਬਾ-ਦਬਾ ਕੇ ਪੀਸ ਲਓ। ਗੂੰਦ ਕਤੀਰਾ ਤਲਣ ਪਿੱਛੋ ਜੋ ਘਿਓ ਬਚਿਆ ਹੈ, ਉਸ ''ਚ ਪੀਸੀ ਹੋਈ ਅਲਸੀ ਪਾ ਕੇ ਕੜਛੀ ਨਾਲ ਹਿਲਾ ਕੇ ਹਲਕੇ ਸੇਕ ''ਤੇ ਚੰਗੀ ਤਰ੍ਹਾਂ ਮਹਿਕ ਆਉਣ ਤੱਕ ਭੁੰਨੋ ਅਤੇ ਥਾਲੀ ''ਚ ਕੱਢ ਲਓ। ਹੁਣ ਕਾਜੂ, ਬਾਦਾਮ ਅਤੇ ਪਿਸਤੇ ਦੇ ਛੋਟੇ-ਛੋਟੇ ਟੁਕੜੇ ਕੱਟ ਲਓ। ਪੂਰੇ ਚੋਂ ਅੱਧਾ ਗੁੜ ਜਾਂ ਖੰਡ ਨੂੰ ਚਾਸ਼ਨੀ ਬਣਾਉਣ ਲਈ ਪਾਣੀ ''ਚ ਮਿਲਾ ਕੇ ਕੜਾਹੀ ਗੈਸ ''ਤੇ ਰੱਖੋ। ਖੰਡ ਘੁਲਣ ਅਤੇ 1 ਤਾਰ ਦੀ ਚਾਸ਼ਨੀ ਤਿਆਰ ਕਰ ਲਓ। ਹੁਣ ਗੈਸ ਬੰਦ ਕਰ ਦਿਓ।
ਚਾਸ਼ਨੀ ''ਚ ਭੁੰਨਿਆ ਹੋਇਆ ਆਟਾ, ਭੁੰਨੀ ਹੋਈ ਅਲਸੀ, ਕੱਟੇ ਹੋਏ ਮੇਵੇ, ਗੂੰਦ ਕਤੀਰਾ ਅਤੇ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਹਲਕਾ ਗਰਮ ਰਹਿਣ ''ਤੇ ਹੱਥ ਨਾਲ ਥੌੜ੍ਹਾਂ-ਥੋੜ੍ਹਾਂ ਮਿਸ਼ਰਨ ਲੈ ਕੇ ਲੱਡੂ ਬਣਆਓ ਜਾਂਹੋਥ ਚੌਕੋਰ ਆਕਾਰ ਦਿੰਦਿਆਂ ਬਰਫੀ ਬਣਾਉਣਾ ਚਾਹੁੰਦੇ ਹੋ । ਜੇਕਰ ਤੁਸੀਂ ਬਰਫੀ ਬਣਾਉਣਾ ਚਾਹੁੰਦੇ ਹੋ ਤਾਂ ਗਰਮ ਮਿਸ਼ਰਨ ਨੂੰ ਘਿਓ ਨਾਲ ਥਿੰਦੀ ਕੀਤੀ ਗਈ ਥਾਲੀ ''ਚ ਪਾਓ ਅਤੇ ਇਕਸਾਰ ਕਰ ਜਮਾ ਦਿਓ। ਅੱਧਾ ਘੰਟਾ ਜਾਂ ਬਰਫੀ ਜੰਮਣ ਤੋਂ ਬਾਅਦ ਮਨਚਾਹ ਟੁਕੜਿਆਂ ''ਚ ਕੱਟ ਲਓ। ਅਲਸੀ ਦੀ ਪਿੰਨੀ ਤਿਆਰ ਹੈ।