ਬੱਚੇ ਦੀ ਅਸਪੱਸ਼ਟ ਲਿਖਾਈ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਲਿਆਓ ਸੁਧਾਰ

Tuesday, Jul 14, 2020 - 02:59 PM (IST)

ਬੱਚੇ ਦੀ ਅਸਪੱਸ਼ਟ ਲਿਖਾਈ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਲਿਆਓ ਸੁਧਾਰ

ਜਲੰਧਰ : ਮਾਪੇ ਆਪਣੇ ਬੱਚਿਆਂ ਦੀ ਲਿਖਾਈ (ਹੈਂਡਰਾਈਟਿੰਗ) ਨੂੰ ਲੈ ਕੇ ਅਕਸਰ ਪਰੇਸ਼ਾਨ ਰਹਿੰਦੇ ਹਨ, ਕਿਉਂਕਿ ਪੇਪਰਾਂ ਦੌਰਾਨ ਅਸਪੱਸ਼ਟ ਲਿਖਾਈ ਕਾਰਨ ਕਈ ਬੱਚਿਆਂ ਦੇ ਨੰਬਰ ਕੱਟੇ ਜਾਂਦੇ ਹਨ। ਅਜਿਹਾ ਇਸ ਲਈ ਕਿਉਂਕਿ ਬੱਚੇ ਨੇ ਜਵਾਬ ਤਾਂ ਠੀਕ ਲਿਖਿਆ ਹੁੰਦਾ ਹੈ ਪਰ ਲਿਖਾਈ ਅਸਪੱਸ਼ਟ ਹੋਣ ਕਾਰਨ ਅਧਿਆਪਕਾਂ ਨੂੰ ਕੁੱਝ ਸਮਝ ਨਹੀਂ ਆਉਂਦਾ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੀ ਗੰਦੀ (ਅਸਪੱਸ਼ਟ) ਲਿਖਾਈ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਨੁਕਤਿਆਂ ਦੀ ਮਦਦ ਨਾਲ ਤੁਸੀਂ ਬੱਚੇ ਦੀ ਲਿਖਾਈ ਵਿਚ ਸੁਧਾਰ ਲਿਆ ਸਕਦੇ ਹੋ।

ਮਹੱਤਵਪੂਰਣ ਹੈ ਚੰਗੀ ਲਿਖਾਈ
ਸਾਫ਼-ਸੁਥਰੀ ਅਤੇ ਚੰਗੀ ਲਿਖਾਈ ਬੱਚਿਆਂ ਲਈ ਇਸ ਲਈ ਜ਼ਰੂਰੀ ਹੈ ਤਾਂ ਕਿ ਅਧਿਆਪਕ ਚੰਗੇ ਤਰ੍ਹਾਂ ਨਾਲ ਸਮਝ ਸਕੇ ਕਿ ਲਿਖਿਆ ਕੀ ਹੈ। ਕੰਮ ਨੂੰ ਠੀਕ ਤਰੀਕੇ ਨਾਲ ਪੇਸ਼ ਕੀਤਾ ਜਾਣਾ ਬਹੁਤ ਮਾਇਨੇ ਰੱਖਦਾ ਹੈ। ਇਸ ਲਈ ਬੱਚਿਆਂ ਨੂੰ ਸੁੰਦਰ ਲਿਖਾਈ ਦਾ ਮਹੱਤਵ ਸਮਝਾਓ।

ਅਭਿਆਸ ਹੈ ਜ਼ਰੂਰੀ
ਕਿਸੇ ਵੀ ਚੀਜ਼ ਨੂੰ ਸਿੱਖਣ ਲਈ ਅਭਿਆਸ ਬਹੁਤ ਜ਼ਰੂਰੀ ਹੁੰਦਾ ਹੈ। ਲਿਖਾਈ ਦੇ ਮਾਮਲੇ ਵਿਚ ਤਾਂ ਜਿਨ੍ਹਾਂ ਅਭਿਆਸ ਕੀਤਾ ਜਾਵੇ ਓਨਾ ਹੀ ਚੰਗਾ ਹੈ।

ਸਹੀ ਹੋਵੇ ਪਕੜ
ਲਿਖਾਈ ਨੂੰ ਸੁਧਾਰਣ ਲਈ ਸਭ ਤੋਂ ਪਹਿਲਾਂ ਬੱਚਿਆਂ ਨੂੰ ਠੀਕ ਤਰੀਕੇ ਨਾਲ ਪੈਨਸਿਲ ਜਾਂ ਪੈਨ ਫੜਨਾ ਸਿਖਾਓ। ਜੇਕਰ ਪਕੜ ਚੰਗੀ ਹੋਵੇਗੀ ਤਾਂ ਲਿਖਾਈ ਵੀ ਸੁੰਦਰ ਹੋਵੇਗੀ।

ਨਹੀਂ ਕਰੋ ਤੁਲਣਾ
ਮਾਪਿਆਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਹਰ ਬੱਚਾ ਆਪਣੇ ਆਪ ਵਿਚ ਵੱਖ ਹੁੰਦਾ ਹੈ। ਇਸ ਲਈ ਕਦੇ ਵੀ ਆਪਣੇ ਬੱਚੇ ਦੀ ਤੁਲਣਾ ਕਿਸੇ ਹੋਰ ਬੱਚੇ ਨਾ ਕਰੋ, ਸਗੋਂ ਉਸ ਨੂੰ ਸਾਫ਼-ਸੁਥਰੀ ਲਿਖਾਈ ਦਾ ਮਹੱਤਵ ਸਮਝਾਓ ਅਤੇ ਉਸ ਨੂੰ ਉਤਸ਼ਾਹਤ ਕਰੋ।

ਸਬਰ ਰੱਖੋ
ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਸਬਰ ਰੱਖਣ ਅਤੇ ਬੱਚਿਆਂ 'ਤੇ ਜ਼ਿਆਦਾ ਦਬਾਅ ਨਾ ਪਾਉਣ। ਹੋਮਵਰਕ ਕਰਦੇ ਸਮੇਂ ਜੇਕਰ ਬੱਚੇ ਜ਼ਿਆਦਾ ਗਲਤੀਆਂ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਛੋਟੇ-ਛੋਟੇ ਬ੍ਰੇਕ ਦਿਓ, ਕਿਉਂਕਿ ਲਿਖਾਈ ਵਿਚ ਇਕਦਮ ਨਾਲ ਸੁਧਾਰ ਨਹੀਂ ਹੋਵੇਗਾ। ਇਸ ਲਈ ਬੱਚੇ ਨੂੰ ਪੂਰਾ ਸਮਾਂ ਦਿਓ ਕਿ ਉਹ ਆਪਣੀ ਲਿਖਾਈ ਵਿਚ ਸੁਧਾਰ ਕਰ ਸਕੇ।


author

cherry

Content Editor

Related News