ਗਰਮੀਆਂ ''ਚ ਵੀ ਲੈਣਾ ਹੈ ਠੰਡ ਦਾ ਮਜ਼ਾ ਤਾਂ ਇਨ੍ਹਾਂ ਥਾਂਵਾਂ ''ਤੇ ਘੁੰਮਣ ਦੀ ਜ਼ਰੂਰ ਬਣਾਓ ਯੋਜਨਾ

06/01/2020 12:09:24 PM

ਮੁੰਬਈ : ਗਰਮੀਆਂ ਦੀਆਂ ਛੁੱਟੀਆਂ 'ਚ ਅਕਸਰ ਲੋਕ ਪਰਿਵਾਰ ਨਾਲ ਘੁੰਮਣ ਲਈ ਅਜਿਹੀਆਂ ਥਾਵਾਂ 'ਤੇ ਜਾਣ ਦੀ ਯੋਜਨਾ ਬਣਾਉਂਦੇ ਹਨ, ਜਿੱਥੇ ਗਰਮੀ ਘੱਟ ਹੋਣ ਦੇ ਨਾਲ-ਨਾਲ ਸ਼ਾਂਤੀ ਵੀ ਹੋਵੇ। ਜੇਕਰ ਤੁਸੀਂ ਵੀ ਅਜਿਹੀਆਂ ਥਾਵਾਂ ਦੀ ਭਾਲ 'ਚ ਹੋ ਤਾਂ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਗਰਮੀਆਂ ਵਿਚ ਵੀ ਠੰਡ ਦਾ ਅਹਿਸਾਸ ਹੁੰਦਾ ਹੈ।

1. ਮਨਾਲੀ, ਹਿਮਾਚਲ ਪ੍ਰਦੇਸ਼
ਮਨਾਲੀ ਬਹੁਤ ਹੀ ਹਰਿਆ-ਭਰਿਆ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਇਲਾਕਾ ਹੈ। ਇੱਥੋਂ ਦੀ ਸਾਫ ਹਵਾ ਤੁਹਾਡੀ ਸਾਰੀ ਥਕਾਵਟ ਨੂੰ ਦੂਰ ਕਰਨ ਵਾਲੀ ਹੈ। ਇੱਥੇ ਤੁਸੀਂ ਪੈਰਾਗਲਾਈਡਿੰਗ, ਬਾਈਕਿੰਗ, ਰਾਫਟਿੰਗ, ਬਰਫਬਾਰੀ ਦਾ ਮਜ਼ਾ ਲੈ ਸਕਦੇ ਹੋ।

PunjabKesari

2. ਤਵਾਂਗ, ਅਰੂਣਾਚਲ ਪ੍ਰਦੇਸ਼
ਅਰੂਣਾਚਲ ਪ੍ਰਦੇਸ਼ ਦਾ ਇਹ ਛੋਟਾ ਜਿਹਾ ਸ਼ਹਿਰ ਰੰਗ-ਬਿਰੰਗੇ ਘਰਾਂ ਅਤੇ ਖੂਬਸੂਰਤ ਝਰਨਿਆਂ ਦੀ ਖੂਬਸੂਰਤੀ ਲਈ ਦੁਨੀਆਭਰ 'ਚ ਮਸ਼ਹੂਰ ਹੈ। ਖਾਸ ਗੱਲ ਹੈ ਕਿ ਗਰਮੀ 'ਚ ਵੀ ਇੱਥੋਂ ਦਾ ਤਾਪਮਾਨ 21 ਡਿੱਗਰੀ ਸੈਲਸੀਅਸ ਤੋਂ ਕਦੀ ਜ਼ਿਆਦਾ ਨਹੀਂ ਹੁੰਦਾ। ਇੱਥੇ ਮੌਜ਼ੂਦ ਹਰੀਆਂ-ਭਰੀਆਂ ਵਾਦੀਆਂ ਮਨ ਨੂੰ ਸ਼ਾਂਤੀ ਅਤੇ ਤਨ ਨੂੰ ਠੰਡਕ ਮਹਿਸੂਸ ਕਰਵਾਉਂਦੀਆਂ ਹਨ।

PunjabKesari

3. ਹੇਮਿਸ, ਜੰਮੂ-ਕਸ਼ਮੀਰ
ਜੰਮੂ-ਕਸ਼ਮੀਰ ਦਾ ਇਹ ਛੋਟਾ ਜਿਹਾ ਕਸਬਾ ਗਰਮੀਆਂ 'ਚ ਬਹੁਤ ਹੀ ਠੰਡਾ ਰਹਿੰਦਾ ਹੈ। ਇੱਥੋਂ ਦਾ ਤਾਪਮਾਨ 4 ਤੋਂ 21 ਡਿੱਗਰੀ ਦੇ ਵਿਚਕਾਰ ਰਹਿੰਦਾ ਹੈ।

PunjabKesari

4. ਤ੍ਰਿਥਨ ਘਾਟੀ, ਹਿਮਾਚਲ ਪ੍ਰਦੇਸ਼
ਇਹ ਜਗ੍ਹਾ ਆਪਣੀ ਖੂਬਸੂਰਤੀ ਅਤੇ ਮੌਸਮ ਦੇ ਕਾਰਨ ਹਮੇਸ਼ਾ ਚਰਚਾ 'ਚ ਰਹੀ ਹੈ। ਗਰਮੀਆਂ 'ਚ ਛੁੱਟੀਆਂ ਦਾ ਮਜ਼ਾ ਲੈਣ ਲਈ ਇਹ ਵਧੀਆ ਬਦਲ ਹੈ ਕਿਉਂਕਿ ਇੱਥੋਂ ਦਾ ਤਾਪਮਾਨ ਗਰਮੀ ਦੇ ਮੌਸਮ 'ਚ ਵੀ 20 ਤੋਂ 25 ਡਿੱਗਰੀ ਦੇ ਵਿਚਕਾਰ ਰਹਿੰਦਾ ਹੈ।

PunjabKesari

5. ਪੇਲਿੰਗ, ਸਿੱਕਮ
ਭਾਰਤ ਦੇ ਨਾਰਥ ਈਸਟ 'ਚ ਵਸਿਆ ਇਹ ਸ਼ਹਿਰ ਵੀ ਠੰਡੇ ਇਲਾਕਿਆ 'ਚੋਂ ਇਕ ਹੈ। ਇੱਥੋਂ ਦਾ ਮੌਸਮ 25 ਡਿੱਗਰੀ ਦੇ ਨੇੜੇ ਹੀ ਰਹਿੰਦਾ ਹੈ। ਇਸ ਥਾਂ 'ਤੇ ਘੁੰਮਣ ਲਈ ਹਰ ਸਾਲ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਕਿਉਂਕਿ ਗਰਮੀਆਂ 'ਚ ਛੁੱਟੀਆਂ ਲਈ ਇਹ ਵਧੀਆ ਥਾਂ ਹੈ।

PunjabKesari

6. ਓਲੀ, ਉਤਰਾਖੰਡ
ਇਹ ਭਾਰਤੀ ਦੀ ਸਭ ਤੋਂ ਜ਼ਿਆਦਾ ਠੰਡੀ ਜਗ੍ਹਾਵਾਂ ਵਿਚੋਂ ਇਕ ਹੈ। ਸੂਰਜ ਦੀਆਂ ਕਿਰਨਾਂ ਦੇ ਨਾਲ-ਨਾਲ ਇਥੋਂ ਦੀ ਹਰਿਆਲੀ ਕਿਸੇ ਦਾ ਵੀ ਮਨ ਖੁਸ਼ ਕਰ ਦੇਵੇਗੀ। ਇੱਥੇ ਤੁਸੀਂ ਟਰੈਕਿੰਗ ਦਾ ਮਜ਼ਾ ਲੈ ਸਕਦੇ ਹੋ।

PunjabKesari

7. ਨੈਨੀਤਾਲ, ਉਤਰਾਖੰਡ
ਗਰਮੀਆਂ ਦੇ ਮੌਸਮ 'ਚ ਨੈਨੀਤਾਲ ਘੁੰਮਣ ਲਈ ਸਭ ਤੋਂ ਚੰਗੀ ਥਾਂ ਹੈ। ਪਹਾੜ ਅਤੇ ਤਲਾਬਾਂ ਨਾਲ ਘਿਰਿਆ ਇਹ ਸ਼ਹਿਰ ਦੇਖਣ ਵਿਚ ਬਹੁਤ ਹੀ ਖੂਬਸੂਰਤ ਲੱਗਦਾ ਹੈ, ਜਿਨ੍ਹਾਂ ਲੋਕਾਂ ਨੂੰ ਕੁਦਰਤ ਦਾ ਨਜ਼ਾਰਾ ਦੇਖਣਾ ਚੰਗਾ ਲੱਗਦਾ ਹੈ। ਇਹ ਥਾਂ ਉਨ੍ਹਾਂ ਲਈ ਚੰਗੀ ਥਾਂ ਹੈ।

PunjabKesari


cherry

Content Editor

Related News