ਕੋਰੋਨਾ ਕਾਲ ''ਚ ਟ੍ਰੈਵਲਿੰਗ ਦੌਰਾਨ ਧਿਆਨ ਵਿਚ ਰੱਖੋ ਇਹ ਗੱਲਾਂ

Tuesday, Jun 30, 2020 - 03:50 PM (IST)

ਕੋਰੋਨਾ ਕਾਲ ''ਚ ਟ੍ਰੈਵਲਿੰਗ ਦੌਰਾਨ ਧਿਆਨ ਵਿਚ ਰੱਖੋ ਇਹ ਗੱਲਾਂ

ਮੁੰਬਈ : ਕੋਰੋਨਾ ਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਲਈ ਸਾਰਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਿਰ ਵੀ ਤੁਹਾਨੂੰ ਕਿਤੇ ਜ਼ਰੂਰੀ ਜਾਣਾ ਪੈ ਰਿਹਾ ਹੈ ਤਾਂ ਅਜਿਹੇ ਵਿਚ ਤੁਸੀ WHO ਵੱਲੋਂ ਜ਼ਾਰੀ ਦਿਸ਼ਾ-ਨਿਰਦੇਸ਼ਾਂ ਨੂੰ ਫਾਲੋ ਕਰੋ ਤਾਂ ਕਿ ਤੁਸੀਂ ਇਸ ਵਾਇਰਸ ਤੋਂ ਬਚੇ ਰਹਿ ਸਕੋ।

ਟਰੈਵਲ ਦੌਰਾਨ ਧਿਆਨ ਵਿਚ ਰੱਖੋ WHO. ਦੀ ਇਹ ਗੱਲਾਂ

  • ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੋਰੋਨਾ ਵਾਇਰਸ ਸਭ ਤੋਂ ਜ਼ਿਆਦਾ ਕਿੱਥੇ ਫੈਲਿਆ ਹੈ। ਤੁਸੀਂ ਇਸ ਦੇ ਬਾਰੇ ਵਿਚ ਗੂਗਲ ਤੋਂ ਆਸਾਨੀ ਨਾਲ ਪਤਾ ਕਰ ਸਕਦੇ ਹੋ।
  • ਘਰੋਂ ਬਾਹਰ ਜਾਂਦੇ ਸਮੇਂ ਤੁਸੀ ਜਿੱਥੇ ਟਰੈਵਲ ਕਰ ਰਹੇ ਹੋ, ਆਪਣੇ ਆਸ-ਪਾਸ ਦੇ ਲੋਕਾਂ 'ਤੇ ਧਿਆਨ ਰੱਖੋ। ਜੇਕਰ ਤੁਸੀਂ ਬੱਸ, ਟ੍ਰੇਨ ਜਾਂ ਫਲਾਈਟ ਵਿਚ ਸਫਰ ਕਰ ਰਹੇ ਹੋ ਤਾਂ ਆਪਣੀ ਸੀਟ ਤੰਦਰੁਸਤ ਲੋਕਾਂ  ਦੇ ਕੋਲ ਹੀ ਰੱਖੋ।
  • ਜੇਕਰ ਕਿਤੇ ਸਫਰ ਦੌਰਾਨ ਤੁਹਾਡੀ ਸਿਹਤ ਖ਼ਰਾਬ ਹੋ ਜਾਂਦੀ ਹੈ ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕਰੋ ।
  • ਜੇਕਰ ਕੋਈ ਸਰਦੀ-ਜ਼ੁਕਾਮ ਨਾਲ ਪੀੜਤ ਹੈ ਤਾਂ ਉਸ ਕੋਲੋਂ ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੋ।
  • ਆਪਣੇ ਚਿਹਰੇ 'ਤੇ ਵਾਰ-ਵਾਰ ਹੱਥ ਨਾ ਲਗਾਓ।
  • ਮਾਸਕ ਪਾ ਕੇ ਘਰੋਂ ਬਾਹਰ ਨਿਕਲੋ।
  • ਹੱਥਾਂ ਨੂੰ ਸਾਬਣ ਜਾਂ ਫਿਰ ਸੈਨੀਟਾਈਜ਼ਰ ਨਾਲ ਸਾਫ਼ ਕਰਦੇ ਰਹੋ।
  • ਇਸਤੇਮਾਲ ਕੀਤੇ ਟਿਸ਼ੂ ਪੇਪਰ ਨੂੰ ਡਸਟਬੀਨ ਵਿਚ ਹੀ ਸੁੱਟੋ।  
  • ਇਸਦੇ ਇਲਾਵਾ ਆਪਣੀ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ।
  • ਜਿਸ ਵੀ ਹੋਟਲ ਵਿਚ ਤੁਸੀਂ ਰੁਕੇ ਹੋ, ਉਥੋਂ ਦੇ ਕਮਰੇ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾਓ।
  • ਦੂਜਿਆਂ ਨੂੰ ਵੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਬਾਰੇ ਵਿਚ ਜਾਣਕਾਰੀ ਦਿਓ। ਅਜਿਹੇ ਵਿਚ ਜੇਕਰ ਕੋਈ ਵਿਅਕਤੀ ਕੋਰੋਨਾ ਪੀੜਤ ਦੇਸ਼ਾਂ ਤੋਂ ਆਇਆ ਹੈ ਤਾਂ ਉਸ ਨੂੰ 14 ਦਿਨਾਂ ਤੱਕ ਸਭ ਤੋਂ ਵੱਖ ਰਹਿਣ ਦੀ ਸਲਾਹ ਦਿਓ।

author

cherry

Content Editor

Related News