ਭੋਜਨ ਕਰਨ ਸਮੇਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ

Friday, Mar 17, 2017 - 09:30 AM (IST)

 ਭੋਜਨ ਕਰਨ ਸਮੇਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ

ਜਲੰਧਰ  ਸਿਹਤ ਨੂੰ ਠੀਕ ਰੱਖਣ ਦੇ ਲਈ ਸਿਹਤਮੰਦ ਭੋਜਨ ਦੇ ਨਾਲ-ਨਾਲ ਕਸਰਤ ਕਰਨਾ ਵੀ ਜ਼ਰੂਰੀ ਹੈ ਜੇਕਰ ਹਰ ਕੰਮ ਸਮੇਂ ਅਤੇ ਹਿਸਾਬ ਨਾਲ ਕੀਤਾ ਜਾਵੇ ਤਾਂ ਤੁਸੀ ਕਦੇਂ ਵੀ ਬੀਮਾਰ ਨਹੀਂ ਹੋ ਸਕਦੇ। ਜਦੋਂ ਸਮੇਂ ਤੇ ਸਰੀਰ ਨੂੰ ਭੋਜਨ ਨਹੀਂ ਮਿਲਦਾ ਤਾਂ ਸਿਹਤ ਨੂੰ ਕਾਫੀ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਸਹੀ ਸਮਂੇ ਤੇ ਹੀ ਕਰਨਾ ਚਾਹੀਦਾ ਹੈ। ਜੋ ਸਿਹਤ ਦੇ ਲਈ ਲਾਭਦਾਇਕ ਹੁੰਦਾ ਹੈ। 

1. ਸਵੇਰ ਦਾ ਖਾਣਾ 
ਸਵੇਰ ਦਾ ਖਾਣਾ ਠੀਕ ਸਮੇਂ ਤੇ ਕਰ ਲੈਣਾ ਚਾਹੀਦਾ ਹੈ ਕਿਉਂਕਿ ਰਾਤ ਅਤੇ ਸਵੇਰ ''ਚ 8-10 ਘੰਟੇ ਦਾ ਫਰਕ ਹੁੰਦਾ ਹੈ। ਸਵੇਰੇ 7 ਤੋਂ 8 ਵਜੇ ਤੱਕ ਨਾਸ਼ਤਾ ਕਰ ਲਓ। 10-12 ਵਜਂੇ ਭੋਜਨ ਕਰਨ ਨਾਲ ਪੇਟ ਦੀਆਂ ਮੁਸ਼ਕਲਾਂ ਗੈਸ, ਬਦਹਜ਼ਮੀ ਅਤੇ ਘਬਰਾਹਟ ਹੋ ਸਕਦੀ ਹੈ। ਸਵੇਰੇ ਉੱਠਣ ਤੋਂ 1 ਘੰਟੇ ਬਾਅਦ ਨਾਸ਼ਤਾ ਜ਼ਰੂਰ ਕਰ ਲਓ। 
2. ਦੁਪਹਿਰ ਦਾ ਖਾਣਾ
ਦੁਪਹਿਰ ਦਾ ਭੋਜਨ ਲੇਟ ਨਾ ਕਰੋ। ਇਸ ਨਾਲ ਰਾਤ ਦੇ ਭੋਜਨ ਦਾ ਸਮੇਂ ਅਤੇ ਸਿਹਤ ਦੋਵੇਂ ਖਰਾਬ ਹੋ ਜਾਣਗੇ। ਦੁਪਹਿਰ 12 ਤੋਂ 2 ਵਜਂੇ ਦੇ ਵਿਚਕਾਰ ਭੋਜਨ ਕਰ ਲਓ। ਤੁਸੀਂ 3-4 ਵਜਂੇ ਭੋਜਨ ਖਾਂਦੇ ਹੋ ਤਾਂ ਸ਼ਾਮ ਤੱਕ ਭੋਜਨ ਹਜ਼ਮ ਹੋਣ ''ਚ ਮੁਸ਼ਕਲ ਹੋ ਸਕਦੀ ਹੈ। ਇਸ ਨਾਲ ਸਰੀਰ ਨੂੰ ਪੋਸ਼ਕ ਵੀ ਠੀਕ ਸਮੇਂ ਤੇ ਨਹੀਂ ਮਿਲਦਾ। ਜਿਸ ਨਾਲ ਹੌਲੀ-ਹੌਲੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਹਮੇਸ਼ਾ ਸਵੇਰ ਦੇ ਖਾਣੇ ਅਤੇ ਦੁਪਹਿਰ ਦੇ ਖਾਣੇ ''ਚ 3-4 ਘੰਟੇ ਦਾ ਅੰਤਰ ਜ਼ਰੂਰ ਰੱਖੋਂ। 
3. ਰਾਤ ਦਾ ਖਾਣਾ 
ਰਾਤ ਦੇ ਭੋਜਨ ਦਾ ਵਧੀਆ ਸਮਾਂ 7-8 ਵਜੇਂ ਹੈ। 10 ਵਜੇਂ ਦੇ ਬਾਅਦ ਭੋਜਨ ਖਾਣ ਦੇ ਇਕਦਮ ਬਾਅਦ ਸੌਣ ਨਾਲ ਸਿਹਤ ਵਿਗੜ ਸਕਦੀ ਹੈ ਪੇਟ ''ਚ ਗੈਸ ਬਣਨ ਦੀ ਸਭ ਤੋਂ ਵੱਡੀ ਵਜ੍ਹਾ ਖਾਣੇ ਦਾ ਗਲਤ ਸਮੇਂ ਹੀ ਗਲਤ ਹੁੰਦਾ ਹੈ।  


Related News