''ਹਰਾ ਧਨੀਆ'' ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਦੇ ਆਸਾਨ ਤਰੀਕੇ

Thursday, Sep 03, 2026 - 12:25 PM (IST)

''ਹਰਾ ਧਨੀਆ'' ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਦੇ ਆਸਾਨ ਤਰੀਕੇ

ਵੈੱਬ ਡੈਸਕ - ਬਜ਼ਾਰ ਤੋਂ ਲਿਆਂਦਾ ਧਨੀਆ ਅਕਸਰ ਦੋ-ਤਿੰਨ ਦਿਨਾਂ ਵਿਚ ਹੀ ਮੁਰਚਾਉਣ ਜਾਂ ਪੀਲਾ ਪੈਣ ਲੱਗਦਾ ਹੈ। ਫਰਿੱਜ ਵਿਚ ਰੱਖਣ ਦੇ ਬਾਵਜੂਦ ਇਸਦੇ ਪੱਤੇ ਗਲਣ ਲੱਗਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਕੁਝ ਆਸਾਨ ਤਰੀਕਿਆਂ ਦੀ ਮਦਦ ਨਾਲ ਧਨੀਏ ਨੂੰ ਜ਼ਿਆਦਾ ਸਮੇਂ ਤੱਕ ਰਾਜਾ ਅਤੇ ਹਰਾ ਰੱਖਿਆ ਜਾ ਸਕਦਾ ਹੈ।

ਸਟਰ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਧਨੀਏ ਦੀ ਗੁੱਛੀ ਨੂੰ ਖੋਲ੍ਹ ਕੇ ਉਸ ਦੀ ਚੰਗੀ ਤਰ੍ਹਾਂ ਛੱਟਾਈ ਕਰ ਲਵੋ। ਪੀਲੇ, ਸੜੇ ਜਾਂ ਸੁੱਕੇ ਪੱਤਿਆਂ ਨੂੰ ਅਲੱਗ ਕਰ ਦਿਓ। ਜੇਕਰ ਜੜ੍ਹਾਂ ਬਹੁਤ ਲੰਬੀਆਂ ਹਨ ਤਾਂ ਉਹਨਾਂ ਨੂੰ ਥੋੜ੍ਹਾ ਵੱਢ ਕੇ ਅਲੱਗ ਕਰ ਸਕਦੇ ਹੋ। ਧਨੀਏ ਨੂੰ ਸਟੋਰ ਕਰਨ ਤੋਂ ਪਹਿਲਾਂ ਧੋਣ ਤੋਂ ਬਚੋ, ਕਿਉਂਕਿ ਵਾਧੂ ਨਮੀ ਨਾਲ ਇਸ ਦੇ ਜਲਦੀ ਖਰਾਬ ਹੋਣ ਦਾ ਖਤਰਾ ਵਧ ਸਕਦਾ ਹੈ।

ਜੇਕਰ ਇਹ ਗਿੱਲਾ ਹੈ, ਤਾਂ ਇਸ ਨੂੰ ਕੁਝ ਦੇਰ ਲਈ ਪੱਖੇ ਹੇਠ ਸੂਤੀ ਕੱਪੜੇ 'ਤੇ ਫੈਲਾ ਕੇ ਸੁਕਾ ਲਵੋ। ਹੁਣ ਇਕ ਸਾਫ਼ ਅਤੇ ਸੁੱਕਾ ਏਅਰਟਾਈਟ ਪਲਾਸਟਿਕ ਜਾਂ ਕੱਚ ਦਾ ਡੱਬਾ ਲਵੋ। ਇਸ ਦੇ ਹੇਠਲੇ ਹਿੱਸੇ ਵਿਚ ਸੁੱਕਾ ਟਿਸ਼ੂ ਪੇਪਰ ਵਿਛਾਓ ਅਤੇ ਉੱਪਰ ਬਿਨਾਂ ਕੁੱਟਿਆ ਹੋਇਆ ਸਾਫ਼-ਸੁੱਕਾ ਧਨੀਆ ਰੱਖੋ। ਇਸਦੇ ਉੱਪਰ ਵੀ ਇੱਕ ਸੁੱਕਾ ਟਿਸੂ ਪੇਪਰ ਰੱਖ ਦਿਓ। ਇਹ ਵਾਧੂ ਨਮੀ ਨੂੰ ਸੋਖਣ ਵਿਚ ਮਦਦ ਕਰੇਗਾ।

ਕੱਪੜੇ ਜਾਂ ਅਖ਼ਬਾਰ ਵਿਚ ਲਪੇਟ
ਡੱਬੇ ਦੀ ਜਗ੍ਹਾ ਤੁਸੀਂ ਧਨੀਏ ਨੂੰ ਸਾਫ਼ ਅਤੇ ਸੁੱਕੇ ਸੂਤੀ ਕੱਪੜੇ ਜਾਂ ਕਾਗਜ਼ ਵਿਚ ਹਲਕੇ ਹੱਥਾਂ ਨਾਲ ਲਪੇਟ ਕੇ ਵੀ ਰੱਖ ਸਕਦੇ ਹੋ। ਇਸ ਤੋਂ ਬਾਅਦ ਇਸਨੂੰ ਜ਼ਿਪ-ਲਾਕ ਬੈਗ ਜਾਂ ਏਅਰਟਾਈਟ ਡੱਬੇ ਵਿਚ ਰੱਖੋ ਅਤੇ ਫਰਿੱਜ ਦੇ ਵੈਜੀਟੇਬਲ ਦੁਆਰ (ਸਬਜ਼ੀਆਂ ਵਾਲੇ ਖਾਨੇ) ਵਿਚ ਸਟੇਰ ਕਰੋ । ਹਰ 3-4 ਦਿਨਾਂ ਵਿੱਚ ਧਨੀਏ ਨੂੰ ਚੈੱਕ ਕਰੋ। ਜੇਕਰ ਟਿਸ਼ੂ ਪੇਪਰ ਗਿੱਲਾ ਹੋ ਗਿਆ ਹੈ, ਤਾਂ ਉਸ ਨੂੰ ਤੁਰੰਤ ਬਦਲ ਦਿਓ।

ਪਾਣੀ ਵਿਚ ਵੀ ਕਰ ਸਕਦੇ ਹੋ ਸਟੋਰ
ਧਨੀਏ ਨੂੰ ਤਾਜ਼ਾ ਰੱਖਣ ਦਾ ਇਕ ਹੋਰ ਤਰੀਕਾ ਹੈ, ਇਸ ਨੂੰ ਪਾਣੀ ਵਿਚ ਰੱਖਣਾ। ਧਨੀਏ ਦੀਆਂ ਜੜ੍ਹਾਂ ਨੂੰ ਸਾਫ਼ ਕਰ ਕੇ ਤਣੇ ਸਮੇਤ ਇਕ ਗਲਾਸ ਜਾਂ ਜਾਰ ਵਿਚ ਥੋੜ੍ਹਾ ਪਾਣੀ ਭਰ ਕੇ ਰੱਖੋ। ਧਿਆਨ ਰੱਖੋ ਕਿ ਸਿਰਫ਼ ਤਣੇ ਦਾ ਹੇਠਲਾ ਹਿੱਸਾ ਪਾਣੀ ਵਿਚ ਰਹੇ ਅਤੇ ਪੱਤੇ ਪਾਣੀ ਤੋਂ ਉੱਪਰ ਰਹਿਣ। ਇਸ ਨੂੰ ਫਰਿੱਜ ਵਿਚ ਰੱਖਣ ਨਾਲ ਧਨੀਆ ਕੁਝ ਸਮੇਂ ਤੱਕ ਤਾਜ਼ਾ ਰਹਿ ਸਕਦਾ ਹੈ।
 


author

Sunaina

Content Editor

Related News