ਘਰ ਦੀ ਰਸੋਈ ''ਚ ਇੰਝ ਬਣਾਓ ਕਲਾਕੰਦ

Tuesday, Nov 17, 2020 - 09:32 AM (IST)

ਜਲੰਧਰ: ਮਠਿਆਈ ਖਾਣ 'ਚ ਹਰ ਕਿਸੇ ਨੂੰ ਪਸੰਦ ਆਉਂਦੀ ਹੈ, ਉਨ੍ਹਾਂ 'ਚ ਇਕ ਮਠਿਆਈ ਅਜਿਹੀ ਹੈ ਜਿਸ ਨੂੰ ਸੁਣ ਕੇ ਹਰ ਇਕ ਦੇ ਮੂੰਹ 'ਚੋਂ ਪਾਣੀ ਆ ਜਾਵੇਗਾ, ਉਹ ਹੈ ਕਲਾਕੰਦ। ਇਸ ਮਠਿਆਈ ਨੂੰ ਤੁਹਾਡੇ ਬੱਚੇ ਬਹੁਤ ਹੀ ਪਸੰਦ ਕਰਨਗੇ। ਇਸ ਲਈ ਅੱਜ ਅਸੀਂ ਘਰ ਦੀ ਰਸੋਈ 'ਚ ਕਲਾਕੰਦ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਕਿ ਬਣਾਉਣ 'ਚ ਬਹੁਤ ਆਸਾਨ ਹੈ। ਚੱਲੋ ਜਾਣਦੇ ਹਾਂ ਕਲਾਕੰਦ ਬਣਾਉਣ ਦੀ ਵਿਧੀ...

ਇਹ ਵੀ ਪੜ੍ਹੋ:ਮੂਲੀ ਖਾਣ ਤੋਂ ਪਹਿਲਾਂ ਨਾ ਕਰੋ ਇਹ ਗਲਤੀਆਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
ਸਮੱਗਰੀ 
ਖੋਇਆ-200 ਗ੍ਰਾਮ 
ਘਿਓ-ਵੱਡਾ ਚਮਚ
ਦੁੱਧ-1/2 ਕੱਪ
ਪਨੀਰ-250 ਗ੍ਰਾਮ
ਕ੍ਰੀਮ-1/2 ਕੱਪ
ਇਕ ਕੱਪ ਚੀਨੀ
ਹਰੀ ਇਲਾਇਚੀ ਦਾ ਪਾਊਡਰ-1 ਛੋਟਾ ਚਮਚ
ਪਿਸਤਾ ਅਤੇ ਬਾਦਾਮ-2 ਚਮਚ (ਬਾਰੀਕ ਕੱਟੇ ਹੋਏ ਗਾਰਨਿਸ਼ ਲਈ)

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਜੀਰਾ ਦੀ ਸਬਜ਼ੀ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ 'ਚ ਪਨੀਰ ਅਤੇ ਖੋਇਆ ਮਿਲਾਓ।
2. ਹੁਣ ਇਸ 'ਚ ਦੁੱਧ ਅਤੇ ਕ੍ਰੀਮ ਪਾ ਕੇ ਮਿਸ਼ਰਨ ਤਿਆਰ ਕਰੋ।
3. ਇਕ ਪੈਨ ਨੂੰ ਗੈਸ ਦੀ ਹੌਲੀ ਅੱਗ 'ਤੇ ਰੱਖ ਕੇ ਘਿਓ ਪਾਓ। 
4. ਇਸ 'ਚ ਪਨੀਰ ਦਾ ਮਿਸ਼ਰਨ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਭੁੰਨੋ।
5. ਮਿਸ਼ਰਨ ਦੇ ਸੁੱਕਣ 'ਤੇ ਚੀਨੀ ਮਿਲਾਓ।
6. ਚੀਨੀ ਪਿਘਲਣ 'ਤੇ ਇਸ 'ਚ ਇਲਾਇਚੀ ਪਾਊਡਰ ਮਿਲਾ ਕੇ ਗੈਸ ਬੰਦ ਕਰੋ। 
7. ਇਕ ਪਲੇਟ 'ਤੇ ਘਿਓ ਲਗਾ ਕੇ ਉਸ 'ਚ ਥੋੜਾ ਠੰਡਾ ਕੀਤਾ ਕਲਾਕੰਦ ਦਾ ਮਿਸ਼ਰਨ ਫੈਲਾਓ। 
8. ਇਸ ਨੂੰ ਚੌਕੋਰ ਆਕਾਰ 'ਚ ਕੱਟ ਲਓ। 
9. ਲਓ ਜੀ ਤੁਹਾਡੀ ਕਲਾਕੰਦ ਬਣ ਕੇ ਤਿਆਰ ਹੈ। 


Aarti dhillon

Content Editor

Related News