ਹੈਵੀ ਵਰਕ ਵਾਲੇ ਆਊਟਫਿਟਸ ਬਣੇ ‘ਵੈਡਿੰਗ ਲੁੱਕ’ ਲਈ ਮੁਟਿਆਰਾਂ ਦੀ ਪਹਿਲੀ ਪਸੰਦ

Friday, Aug 21, 2026 - 09:46 AM (IST)

ਹੈਵੀ ਵਰਕ ਵਾਲੇ ਆਊਟਫਿਟਸ ਬਣੇ ‘ਵੈਡਿੰਗ ਲੁੱਕ’ ਲਈ ਮੁਟਿਆਰਾਂ ਦੀ ਪਹਿਲੀ ਪਸੰਦ

ਵੈੱਬ ਡੈਸਕ- ਭਾਰਤੀ ਫੈਸ਼ਨ ’ਚ ਹੈਵੀ ਵਰਕ ਵਾਲੇ ਇੰਡੀਅਨ ਆਊਟਫਿਟਸ ਦਾ ਕ੍ਰੇਜ਼ ਕਦੇ ਘੱਟ ਨਹੀਂ ਹੁੰਦਾ। ਖਾਸ ਕਰ ਕੇ ਮੁਟਿਆਰਾਂ ਅਤੇ ਔਰਤਾਂ ਲਈ ਇਹ ਡਰੈੱਸ ਸਿਰਫ਼ ਕੱਪੜਾ ਨਹੀਂ, ਸਗੋਂ ਇਕ ਫੀਲਿੰਗ ਹਨ। ਵਿਆਹ, ਮੰਗਣੀ, ਸੰਗੀਤ, ਮਹਿੰਦੀ, ਪਾਰਟੀ, ਰਿਸੈਪਸ਼ਨ ਅਤੇ ਕਰਵਾ ਚੌਥ ਵਰਗੇ ਖਾਸ ਮੌਕਿਆਂ ’ਤੇ ਹਰ ਕੋਈ ਸਭ ਤੋਂ ਵੱਖਰਾ ਅਤੇ ਸਪੈਸ਼ਲ ਦਿਸਣਾ ਚਾਹੁੰਦਾ ਹੈ ਅਤੇ ਇਸੇ ਕਾਰਨ ਹੈਵੀ ਵਰਕ ਵਾਲੇ ਆਊਟਫਿਟਸ ਮੁਟਿਆਰਾਂ ਅਤੇ ਔਰਤਾਂ ਦੀ ਵਾਰਡਰੋਬ ਦਾ ਸਭ ਤੋਂ ਜ਼ਰੂਰੀ ਹਿੱਸਾ ਬਣ ਗਏ ਹਨ।

ਹੈਵੀ ਵਰਕ ਕਾਰਨ ਇਹ ਇੰਡੀਅਨ ਆਊਟਫਿਟਸ ਕਾਫ਼ੀ ਕਲਾਸੀ, ਰਾਇਲ ਅਤੇ ਸੁੰਦਰ ਲੱਗਦੇ ਹਨ। ਜਦੋਂ ਕੋਈ ਮੁਟਿਆਰ ਹੈਵੀ ਐਂਬ੍ਰਾਇਡਰੀ ਵਾਲਾ ਲਹਿੰਗਾ ਜਾਂ ਸੂਟ ਪਹਿਨਦੀ ਹੈ ਤਾਂ ਉਹ ਭੀੜ ’ਚ ਸਭ ਤੋਂ ਵੱਖ ਨਜ਼ਰ ਆਉਂਦੀ ਹੈ। ਇਹੋ ਕਾਰਨ ਹੈ ਕਿ ਖਾਸ ਮੌਕਿਆਂ ਲਈ ਇਨ੍ਹਾਂ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ। ਅੱਜਕੱਲ ਮੁਟਿਆਰਾਂ ਨੂੰ ਹੈਵੀ ਗੋਟਾ ਪੱਟੀ, ਹੈਵੀ ਮਿਰਰ ਵਰਕ, ਲੈਸ ਵਰਕ, ਸਟੋਨ ਵਰਕ, ਸੀਕੁਇਨਸ ਵਰਕ ਅਤੇ ਜਰੀ ਵਰਕ ਵਾਲੇ ਇੰਡੀਅਨ ਆਊਟਫਿਟਸ ਸਭ ਤੋਂ ਜ਼ਿਆਦਾ ਪਸੰਦ ਆ ਰਹੇ ਹਨ। ਇਨ੍ਹਾਂ ਕੰਮਾਂ ਨਾਲ ਸਾਦੇ ਤੋਂ ਸਾਦਾ ਸੂਟ ਵੀ ਸ਼ਾਹੀ ਲੁੱਕ ਦੇ ਦਿੰਦਾ ਹੈ।

ਇਨ੍ਹਾਂ ਇੰਡੀਅਨ ਆਊਟਫਿਟਸ ’ਚ ਆਪਸ਼ਨ ਵੀ ਬਹੁਤ ਹਨ। ਸਾੜ੍ਹੀ ਤੋਂ ਲੈ ਕੇ ਲਹਿੰਗਾ ਚੋਲੀ ਤੱਕ ਅਤੇ ਸੂਟਾਂ ’ਚ ਪਟਿਆਲਾ ਸੂਟ, ਸ਼ਰਾਰਾ ਸੂਟ, ਪਲਾਜ਼ੋ ਸੂਟ ਅਤੇ ਅਨਾਰਕਲੀ ਸੂਟ ਆਸਾਨੀ ਨਾਲ ਮਿਲ ਜਾਂਦੇ ਹਨ। ਇੱਥੋਂ ਤੱਕ ਕਿ ਸਿੰਪਲ ਪਲੇਨ ਕਲਰ ਦੇ ਸੂਟ ਨੂੰ ਵੀ ਹੈਵੀ ਵਰਕ ਅਤੇ ਐਂਬ੍ਰਾਇਡਰੀ ਨਾਲ ਵੈਡਿੰਗ ਲੁੱਕ ਲਈ ਤਿਆਰ ਕੀਤਾ ਜਾ ਰਿਹਾ ਹੈ। ਹੈਵੀ ਵਰਕ ਵਾਲੇ ਸੂਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਆਕਰਸ਼ਕ ਦਿਸਦੇ ਹਨ ਅਤੇ ਛੇਤੀ ਪੁਰਾਣੇ ਨਹੀਂ ਹੁੰਦੇ।

ਮੁਟਿਆਰਾਂ ਇਕ ਵਾਰ ਲਿਆ ਹੋਇਆ ਹੈਵੀ ਲਹਿੰਗਾ ਚੋਲੀ ਜਾਂ ਸੂਟ ਕਈ ਵਾਰ ਵੱਖ-ਵੱਖ ਜਿਊਲਰੀ ਅਤੇ ਸਟਾਈਲ ਨਾਲ ਪਹਿਨ ਸਕਦੀਆਂ ਹਨ। ਆਪਣੀ ਲੁੱਕ ਨੂੰ ਹੋਰ ਨਿਖਾਰਨ ਲਈ ਮੁਟਿਆਰਾਂ ਅਤੇ ਔਰਤਾਂ ਹੈਵੀ ਜਿਊਲਰੀ ਨੂੰ ਸਟਾਈਲ ਕਰ ਰਹੀਆਂ ਹਨ। ਕੁੰਦਨ, ਪੋਲਕੀ, ਚੋਕਰ ਸੈੱਟ, ਝੁਮਕੇ ਅਤੇ ਚੂੜੀਆਂ ਇਨ੍ਹਾਂ ਆਊਟਫਿਟਸ ਨਾਲ ਪਰਫੈਕਟ ਲੱਗਦੀਆਂ ਹਨ। ਨਾਲ ਹੀ ਮੈਚਿੰਗ ਪੋਟਲੀ ਬੈਗ ਜਾਂ ਗੋਲਡਨ-ਸਿਲਵਰ ਕਲੱਚ, ਹਾਈ ਹੀਲਜ਼ ਜਾਂ ਖੂਬਸੂਰਤ ਜੁੱਤੀ ਨਾਲ ਲੁੱਕ ਨੂੰ ਕੰਪਲੀਟ ਕੀਤਾ ਜਾਂਦਾ ਹੈ।

ਵੈਡਿੰਗ ਲੁੱਕ ਨੂੰ ਕੰਪਲੀਟ ਕਰਨ ਲਈ ਜ਼ਿਆਦਾਤਰ ਮੁਟਿਆਰਾਂ ‘ਐੱਚ. ਡੀ. ਮੇਕਅੱਪ’ ਕਰਵਾਉਣਾ ਪਸੰਦ ਕਰਦੀਆਂ ਹਨ ਤਾਂ ਜੋ ਫੋਟੋ ’ਚ ਵੀ ਗਲੋਅ ਬਣਿਆ ਰਹੇ। ਕੁੱਲ ਮਿਲਾ ਕੇ ਕਹੀਏ ਤਾਂ ਹੈਵੀ ਵਰਕ ਵਾਲੇ ਇੰਡੀਅਨ ਆਊਟਫਿਟਸ ਦਾ ਟ੍ਰੈਂਡ ਹਮੇਸ਼ਾ ਰਹਿੰਦਾ ਹੈ। ਇਹੋ ਵਜ੍ਹਾ ਹੈ ਕਿ ਅੱਜ ਹਰ ਮੁਟਿਆਰ ਅਤੇ ਔਰਤ ਦੀ ਵਾਰਡਰੋਬ ’ਚ ਘੱਟੋ-ਘੱਟ 3 ਤੋਂ 4 ਹੈਵੀ ਵਰਕ ਵਾਲੇ ਇੰਡੀਅਨ ਆਊਟਫਿਟ ਜ਼ਰੂਰ ਮਿਲ ਜਾਣਗੇ, ਕਿਉਂਕਿ ਹੈਵੀ ਵਰਕ ਵਾਲੇ ਇੰਡੀਅਨ ਆਊਟਫਿਟਸ ਮੁਟਿਆਰਾਂ ਅਤੇ ਔਰਤਾਂ ਨੂੰ ਹਰ ਖਾਸ ਮੌਕੇ ’ਤੇ ਸਪੈਸ਼ਲ ਫੀਲ ਕਰਵਾਉਂਦੇ ਹਨ। 


author

DIsha

Content Editor

Related News