ਹੇਅਰ ਕਲਰ ਨੂੰ ਲੰਬੇ ਸਮੇਂ ਤੱਕ ਟਿਕਾਏ ਰੱਖਣਾ ਹੈ ਤਾਂ 5 ਗੱਲਾਂ ਦਾ ਰੱਖੋ ਧਿਆਨ

08/23/2019 2:12:12 PM

ਵਾਲਾਂ 'ਚ ਕਲਰ ਕਰਵਾਉਣਾ ਫੈਸ਼ਨ ਬਣ ਗਿਆ ਹੈ। ਲੜਕੀਆਂ ਸਟਾਈਲਿਸ਼ ਲੁੱਕ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਕਲਰ ਕਰਵਾਉਂਦੀਆਂ ਹਨ ਪਰ ਕੁਝ ਸਮੇਂ ਬਾਅਦ ਹੀ ਕਲਰ ਫੈਡ ਭਾਵ ਲਾਈਟ ਹੋ ਜਾਂਦਾ ਹੈ। ਅਜਿਹੇ 'ਚ ਅੱਜ ਅਸੀਂ ਕੁਝ ਆਸਾਨ ਜਿਹੇ ਟਿਪਸ ਦੇਵਾਂਗੇ ਜਿਸ ਨਾਲ ਤੁਹਾਡੇ ਵਾਲਾਂ ਦਾ ਕਲਰ ਛੇਤੀ ਲਾਈਟ ਨਹੀਂ ਹੋਵੇਗਾ। ਚੱਲੋ ਦੱਸਦੇ ਹਾਂ ਹੇਅਰ ਕਲਰ ਨੂੰ ਲਾਂਗ ਲਾਸਟਿੰਗ ਚਲਾਉਣ ਦੇ ਕੁਝ ਆਸਾਨ ਟਿਪਸ.....

PunjabKesari
72 ਘੰਟੇ ਤੱਕ ਨਾ ਕਰੋ ਸੈਂਪੂ
ਇਸ ਗੱਲ ਦਾ ਧਿਆਨ ਰੱਖੋ ਕਿ ਹੇਅਰ ਕਲਰ ਕਰਵਾਉਣ ਦੇ 72 ਘੰਟੇ ਭਾਵ 3 ਦਿਨ ਤੱਕ ਸ਼ੈਂਪੂ ਨਾ ਕਰੋ। ਇਸ ਦੇ ਇਲਾਵਾ ਜੇਕਰ 1 ਜਾਂ 2 ਦਿਨ ਵਾਲ ਆਇਲੀ ਹੋ ਜਾਣ ਤਾਂ ਤੁਸੀਂ ਡਰਾਈ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। 
ਸਹੀ ਸ਼ੈਂਪੂ ਦੀ ਕਰੋ ਵਰਤੋਂ
ਕਲਰ ਕਰਵਾਉਣ ਦੇ ਬਾਅਦ ਵਾਲਾਂ ਨੂੰ ਸਲਫੇਟ ਫ੍ਰੀ ਜਾਂ ਕਲਰਡ ਹੇਅਰ ਲਈ ਬੈਸਟ ਸ਼ੈਂਪੂ ਅਤੇ ਫਿਲਟਰ ਪਾਣੀ ਦੀ ਹੀ ਵਰਤੋਂ ਕਰੋ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪਾਣੀ ਤਾਜ਼ਾ ਹੋਵੇ। 

ਸੈਂਪੂ ਤੋਂ ਪਹਿਲਾਂ ਕਰੋ ਕੰਡੀਸ਼ਨਰ 
ਆਮ ਤੌਰ 'ਤੇ ਸ਼ੈਂਪੂ ਦੇ ਬਾਅਦ ਕੰਡੀਸ਼ਨਰ ਕੀਤਾ ਜਾਂਦਾ ਹੈ ਪਰ ਜੇਕਰ ਤੁਸੀਂ ਕਲਰ ਕਰਵਾਇਆ ਹੈ ਤਾਂ ਕੰਡੀਸ਼ਨਰ ਦੇ ਬਾਅਦ ਸ਼ੈਂਪੂ ਕਰੋ। ਕੰਡੀਸ਼ਨਰ ਲਗਾਉਣ ਦੇ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਓ ਅਤੇ ਫਿਰ ਸ਼ੈਂਪੂ ਕਰੋ। ਇਸ ਨਾਲ ਵਾਲਾਂ 'ਤੇ ਪ੍ਰੋਟੈਕਟਿਵ ਲੇਅਰ ਬਣ ਜਾਵੇਗੀ ਅਤੇ ਕਲਰ ਲੰਬੇ ਸਮੇਂ ਤੱਕ ਟਿਕਿਆ ਰਹੇਗਾ। 

PunjabKesari
ਸੂਰਜ ਦੀਆਂ ਕਿਰਨਾਂ ਤੋਂ ਕਰੋ ਪ੍ਰੋਟੈਕਟੇਡ 
ਸੂਰਜ ਦੀਆਂ ਹਾਨੀਕਾਰਕ ਕਿਰਨਾਂ ਨਾਲ ਵੀ ਵਾਲਾਂ ਦਾ ਕਲਰ ਛੇਤੀ ਹੀ ਫੇਡ ਹੋ ਜਾਂਦਾ ਹੈ ਇਸ ਲਈ ਘਰੋਂ ਬਾਹਰ ਜਾਂਦੇ ਸਮੇਂ ਵਾਲਾਂ ਨੂੰ ਹੈਟ ਜਾਂ ਸਕਾਰਫ ਨਾਲ ਕਵਰ ਕਰ ਲਓ।
ਹੀਟਿੰਗ ਮਟੀਰੀਅਲ 
ਹੇਅਰ ਸਟਾਈਲਿੰਗ ਕਰਕੇ ਸਮੇਂ ਬਹੁਤ ਜ਼ਿਆਦਾ ਹੀਟਿੰਗ ਮਟੀਰੀਅਲ ਵਰਤੋਂ ਕਰਨ ਤੋਂ ਬਚੋ। ਨਾਲ ਹੀ ਪੂਲ 'ਚ ਸਵੀਮਿੰਗ ਕਰਨ ਜਾਣ ਤੋਂ ਪਹਿਲਾਂ ਵਾਲਾਂ 'ਚ ਨਾਰੀਅਲ ਤੇਲ ਲਗਾਉਣਾ ਨਾ ਭੁੱਲੋ।

PunjabKesari
ਸਪਾ ਕਰਵਾਓ
ਹੇਅਰ ਕਲਰ ਕਰਵਾਉਣ ਦੇ ਬਾਅਦ ਰੈਗੂਲਰ ਸਪਾ ਜ਼ਰੂਰ ਲਓ। ਇਸ ਨਾਲ ਹੇਅਰ ਕਿਊਟੀਕਲ 'ਚ ਕਲਰ ਲਾਕ ਹੋ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ।


Aarti dhillon

Content Editor

Related News