ਲੜਕਿਆਂ ਦੀ ਪ੍ਰੋਫਾਈਲ ''ਚ ਇਹ ਚੀਜ਼ਾਂ ਦੇਖਦੀਆਂ ਹਨ ਲੜਕੀਆਂ

04/29/2019 6:32:51 PM

ਨਵੀਂ ਦਿੱਲੀ— ਜ਼ਿਆਦਾਤਰ ਲੜਕੇ ਆਪਣੀ ਪ੍ਰੋਫਾਈਲ ਨੂੰ ਇੰਪ੍ਰੈਸਿਵ ਬਣਾਉਣ ਲਈ ਇਕ ਤੋਂ ਇਕ ਖੂਬਸੂਰਤ ਤਸਵੀਰਾਂ ਪ੍ਰੋਫਾਈਲ 'ਤੇ ਲਾਉਂਦੇ ਹਨ। ਲੜਕਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪ੍ਰੋਫਾਈਲ ਪਿਕਚਰ ਦੇਖ ਕੇ ਕੋਈ ਲੜਕੀ ਸੋਸ਼ਲ ਮੀਡੀਆ 'ਤੇ ਦਿਲਚਸਪੀ ਦਿਖਾਏਗੀ। ਪਰ ਅਜਿਹਾ ਨਹੀਂ ਹੈ। ਲੜਕੀਆਂ ਸਿਰਫ ਪ੍ਰੋਫਾਈਲ ਪਿਕਚਰ ਦੇਖ ਕੇ ਹੀ ਕਿਸੇ ਲੜਕੇ 'ਚ ਦਿਲਚਸਪੀ ਨਹੀਂ ਦਿਖਾਉਂਦੀਆਂ ਹਨ। ਬਲਕਿ ਲੜਕੀਆਂ ਲੜਕਿਆਂ ਦੀ ਪ੍ਰੋਫਾਈਲ 'ਚ ਬਹੁਤ ਅਜੀਬ ਚੀਜ਼ਾਂ ਲੱਭਦੀਆਂ ਹਨ। ਅਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਲੜਕੇ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਲਈ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਲੜਕੀਆਂ ਲੜਕਿਆਂ ਦੀ ਪ੍ਰੋਫਾਈਲ 'ਚ ਕਿਹੜੀਆਂ ਚੀਜ਼ਾਂ ਲੱਭਦੀਆਂ ਹਨ ਤੇ ਲੜਕਿਆਂ ਨੂੰ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਸ ਤਰ੍ਹਾਂ ਦਾ ਬਦਲਾਅ ਕਰਨੀ ਚਾਹੀਦਾ ਹੈ।

ਕੀ ਕਰਦੇ ਹੋ ਤੁਸੀਂ?
ਲੜਕੀਆਂ ਲੜਕਿਆਂ ਦੀ ਪ੍ਰੋਫਾਈਲ 'ਚ ਸਭ ਤੋਂ ਪਹਿਲਾਂ ਜੌਬ ਦੇਖਦੀਆਂ ਹਨ। ਇੰਜੀਨੀਅਰਿੰਗ, ਡਾਕਟਰ ਤੋਂ ਇਲਾਵਾ ਲੜਕੀਆਂ ਅਜਿਹੀਆਂ ਪ੍ਰੋਫਾਈਲਾਂ ਪਸੰਦ ਕਰਦੀਆਂ ਹਨ, ਜਿਨ੍ਹਾਂ 'ਚ ਲੜਕੇ ਕਿਸੇ ਉੱਚੇ ਕਰੀਅਰ ਵਾਲੇ ਕੋਰਸ ਦੇ ਮਸ਼ਹੂਰ ਇੰਸਟੀਚਿਊਟ 'ਚ ਪੜ ਰਹੇ ਹੋਣ। ਇਸ ਤੋਂ ਇਲਾਵਾ ਲੜਕੀਆਂ ਬਿਜ਼ਨੈੱਸਮੈਨ ਲਿਖਣ ਵਾਲੇ ਲੜਕਿਆਂ ਦੀ ਪ੍ਰੋਫਾਈਲ ਨੂੰ ਕਦੇ ਵੀ ਲਾਈਕ ਨਹੀਂ ਕਰਦੀਆਂ।

ਫੋਟੋ ਗੈਲਰੀ
ਲੜਕੀਆਂ ਚਾਹੇ ਹੀ ਪ੍ਰੋਫਾਈਲ ਫੋਟੋ 'ਤੇ ਗੌਰ ਨਾ ਕਰਨ ਪਰ ਤੁਹਾਡੀ ਪ੍ਰ੍ਰੋਫਾਈਲ 'ਚ ਮੌਜੂਦ ਤੁਹਾਡੀ ਗੈਲਰੀ 'ਚ ਝਾਕੇ ਬਿਨਾਂ ਨਹੀਂ ਰਹਿ ਸਕਦੀਆਂ ਹਨ। ਲੜਕੀਆਂ ਜਾਨਣਾ ਚਾਹੁੰਦੀਆਂ ਹਨ ਕਿ ਤੁਸੀਂ ਕਿਸ ਤਰ੍ਹਾਂ ਦਾ ਲਾਈਫਸਟਾਈਲ ਜਿਊਂਦੇ ਹੋ। ਤੁਸੀਂ ਕਿੰਨੇ ਡੂਡ ਹੋ ਤੇ ਕਿੰਨੇ ਕੂਲ ਹੋ। ਉਹ ਤੁਹਾਡੀਆਂ ਫੋਟੋਆਂ ਚੈੱਕ ਕਰਨਗੀਆਂ ਤੇ ਕਲਪਨਾ ਕਰਨਗੀਆਂ ਕਿ ਉਨ੍ਹਾਂ ਨਾਲ ਤੁਹਾਡੀ ਦੋਸਤੀ ਕਿਵੇਂ ਰਹੇਗੀ।

ਮੈਰੀਟਲ ਸਟੇਟਸ
ਜ਼ਾਹਿਰ ਤੌਰ 'ਤੇ ਲੜਕੀਆਂ ਪਹਿਲਾਂ ਮੈਰੀਟਲ ਸਟੇਟਸ ਦੇਖਦੀਆਂ ਹਨ। ਪਰ ਜੇਕਰ ਤੁਸੀਂ ਮੈਰਿਡ ਹੋ ਤਾਂ ਆਪਣਾ ਸਟੇਟਸ ਸਿੰਗਲ ਰੱਖਣ ਦੀ ਭੁੱਲ ਨਾ ਕਰੋ। ਇਹ ਨਾ ਸਿਰਫ ਨੈਤਿਕ ਤੌਰ 'ਤੇ ਗਲਤ ਹੋਵੇਗਾ ਬਲਕਿ ਇਸ ਨਾਲ ਤੁਹਾਡੇ ਪ੍ਰੋਫਾਈਲ 'ਤੇ ਵੀ ਲੋਕ ਭਰੋਸਾ ਨਹੀਂ ਕਰਨਗੇ। ਇਸ ਤੋਂ ਇਲਾਵਾ ਲੜਕੀਆਂ ਫ੍ਰੈਂਡ ਰਿਕਵੈਸਟ ਭੇਜਦੀਆਂ ਇਹ ਦੇਖਦੀਆਂ ਹਨ ਕਿ ਤੁਹਾਡੇ ਤੇ ਉਸ ਵਿਚਾਲੇ ਕਿੰਨੇ ਕਾਮਨ ਫ੍ਰੈਂਡ ਹਨ।

ਲਾਈਕ ਪੇਜੇਸ
ਲੜਕੀਆਂ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ 'ਚ ਇਹ ਦੇਖਦੀਆਂ ਹਨ ਕਿ ਤੁਸੀਂ ਕਿਸ ਤਰ੍ਹਾਂ ਦੇ ਪੇਜੇਸ ਲਾਈਕ ਕਰ ਰਹੇ ਹੋ। ਜੇਕਰ ਤੁਸੀਂ ਕਿਸੇ ਸਮਾਜ ਨੂੰ ਬਿਲਾਂਗ ਕਰਨ ਵਾਲੇ ਜਾਂ ਕੱਟੜਪੰਥੀ ਗਰੁੱਪ ਲਾਈਕ ਕੀਤੇ ਹਨ ਤਾਂ ਉਹ ਤੁਹਾਡੇ ਤੋਂ ਦੂਰ ਭੱਜਣਗੀਆਂ।


Baljit Singh

Content Editor

Related News