ਇਨ੍ਹਾਂ ਨੁਸਖਿਆਂ ਦੀ ਵਰਤੋ ਨਾਲ ਗੁੱਸੇ ਨੂੰ ਕਰੋ ਮਿੰਟਾ ਵਿਚ ਦੂਰ

07/12/2017 12:12:44 PM

ਨਵੀਂ ਦਿੱਲੀ— ਕਹਿੰਦੇ ਹਨ ਕਿ ਗੁੱਸਾ ਵਿਅਕਤੀ ਨੂੰ ਚੰਡਾਲ ਬਣਾ ਦਿੰਦਾ ਹੈ ਇਸ ਗੱਲ 'ਤੇ ਗੁੱਸਾ ਕਰਨ ਵਾਲੇ ਇਨਸਾਨ ਨਾਲ ਪਰਿਵਾਰ ਵਾਲੇ ਅਤੇ ਉਸ ਦੇ ਆਲੇ ਦੁਆਲੇ ਵਾਲੇ ਪਰੇਸ਼ਾਨ ਰਹਿੰਦੇ ਹਨ ਕਈ ਵਾਰ ਤਾਂ ਇਸ ਤਰ੍ਹਾਂ ਦੇ ਵਿਅਕਤੀ ਨਾਲ ਤਾਂ ਲੋਕ ਗੱਲ ਕਰਨ ਤੋਂ ਵੀ ਕਤਰਾਉਂਦੇ ਹਨ। ਕਿਸੇ ਵੀ ਪਰੇਸ਼ਾਨੀ ਤਣਾਅ, ਬਿਜਨੇਸ ਜਾਂ ਨੌਕਰੀ ਦੀ ਪ੍ਰੇਸ਼ਾਨੀ ਅਤੇ ਰਿਸ਼ਤਿਆਂ ਵਿਚ ਵਧ ਰਹੀ ਦੂਰੀਆਂ ਦੇ ਕਾਰਨ ਵੀ ਗੁੱਸਾ ਆਉਣ ਲਗਦਾ ਹੈ। ਕਈ ਵਾਰ ਤਾਂ ਇਸ ਗੱਲ ਤੋਂ ਕੁਝ ਲੋਕ ਖੁੱਦ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਦੇ ਲਈ ਤੁਸੀਂ ਕੁਝ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ ਜਿਸ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਗੁੱਸਾ ਆਉਣ 'ਤੇ ਕਿਸੇ ਨਾਲ ਗੱਲ ਕਰਨ ਦੀ ਬਜਾਏ ਕੁਝ ਦੇਰ ਇੱਕਲੇ ਬੈਠ ਜਾਓ। ਮਾਸਪੇਸ਼ੀਆਂ ਨੂੰ ਆਰਾਮ ਦਿਓ। ਇਸ ਨਾਲ ਗੁੱਸਾ ਸ਼ਾਂਤੇ ਹੋ ਜਾਵੇਗਾ। 
2. ਕਿਸੇ ਵੀ ਗੱਲ ਤੋਂ ਪਰੇਸ਼ਾਨ ਹੋ ਤਾਂ ਗੁੱਸ ਹੋਣ ਦੀ ਬਜਾਏ ਗਹਿਰਾ ਸਾਹ ਲਓ ਅਤੇ ਅੱਖਾਂ ਨੂੰ ਬੰਦ ਕਰਕੇ ਸ਼ਾਂਤ ਖੁੱਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ।
3. ਗੁੱਸੇ ਨੂੰ ਦੂਰ ਕਰਨ ਦੇ ਲਈ ਸਭ ਤੋਂ ਬਹਿਤਰ ਤਰੀਕਾ ਹੈ ਕਿ ਮਾਹੌਲ ਨੂੰ ਖੁੱਸ਼ਨੁਮਾ ਬਣਾਓ। ਵਧੀਆਂ ਪਰਫਿਊਮ ਦੀ ਮਹਿਕ ਲਓ। ਤੁਸੀਂ ਹੈਰਾਨ ਹੋ ਜਾਵੋਗੇ ਇਸ ਨਾਲ ਗੁੱਸਾ ਖੁਸ਼ੀ ਵਿਚ ਬਦਲ ਜਾਵੇਗਾ।
4. ਠੰਡੀ ਪਾਣੀ ਪੀਣ ਨਾਲ ਵੀ ਗੁੱਸਾ ਸ਼ਾਂਤ ਹੋ ਜਾਂਦਾ ਹੈ ਪਰੇਸ਼ਾਨ ਨੂੰ ਦੂਰ ਕਰਨ ਦੇ ਲਈ ਉਲਟੀ ਗਿਣਤੀ ਗਿਣਨਾ ਸ਼ੁਰੂ ਕਰੋ।


Related News