ਕੱਟੇ ਹੋਏ ਫਲਾਂ ਨੂੰ ਲੰਬੇ ਸਮੇਂ ਤੱਕ ਰੱਖਣਾ ਹੈ ਫਰੈੱਸ਼ ਤਾਂ ਅਪਣਾਓ ਇਹ 5 ਟਿਪਸ

08/25/2019 4:51:15 PM

ਫਲ ਸਾਡੇ ਜੀਵਨ ਦਾ ਮਹੱਤਵਪੂਰਨ ਆਹਾਰ ਹਨ। ਉਂਝ ਵੀ ਅੱਜ ਕੱਲ ਲੋਕ ਹੈਲਥ ਦੇ ਪ੍ਰਤੀ ਕਾਫੀ ਸਾਨੂੰ ਕਾਫੀ ਚੇਤਨਾ ਹੁੰਦੀ ਹੈ, ਜਿਸ ਵਜ੍ਹਾ ਨਾਲ ਆਪਣੇ ਆਹਾਰ 'ਚ ਉਹਫਲਾਂ ਨੂੰ ਜ਼ਰੂਰ ਐਡ ਕਰਦੇ ਹਨ। ਹਮੇਸ਼ਾ ਲੋਕ ਲੰਬੇ ਸਮੇਂ ਤੱਕ ਕੱਟ ਕੇ ਰੱਖੇ ਫਲਾਂ ਦੇ ਰੰਗ ਬਦਲਣ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਖਾਸ ਤੌਰ 'ਤੇ ਸੇਬ ਅਤੇ ਨਾਸ਼ਪਤੀ ਵਰਗੇ ਫਲ ਆਪਣਾ ਰੰਗ ਬਹੁਤ ਛੇਤੀ ਬਦਲ ਲੈਂਦੇ ਹਨ। ਰੰਗ ਬਦਲਣ ਦੇ ਨਾਲ-ਨਾਲ ਇਨ੍ਹਾਂ ਦੇ ਪੋਸ਼ਕ ਤੱਤ ਵੀ ਕਾਫੀ ਮਾਤਰਾ 'ਚ ਘਟ ਹੋ ਜਾਂਦੇ ਹਨ। ਅਜਿਹੇ 'ਚ ਜ਼ਰੂਰੀ ਹੈ ਫਲਾਂ ਨੂੰ ਕੱਟਣ ਦੇ ਬਾਅਦ ਸਹੀ ਤਰੀਕੇ ਨਾਲ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦਾ ਰੰਗ ਅਤੇ ਪੋਸ਼ਕ ਤੱਤ ਕਾਇਮ ਰਹਿ ਸਕਣ। 

PunjabKesari
ਪਲਾਸਟਿਕ ਰੈਪ
ਫਲਾਂ ਨੂੰ ਕੱਟ ਕੇ ਰੱਖਣ ਦੇ ਬਾਅਦ ਪਲਾਸਟਿਕ ਰੈਪ ਨਾਲ ਉਨ੍ਹਾਂ ਨੂੰ ਕਵਰ ਕਰਨਾ ਨਾ ਭੁੱਲੋ। ਕਵਰ ਕਰਨ ਦੇ ਬਾਅਦ ਰੈਪ 'ਚ ਛੋਟੇ-ਛੋਟੇ ਛੇਕ ਕਰ ਦਿਓ। ਜੇਕਰ ਤੁਸੀਂ ਫਰੂਟਸ ਕੱਟ ਕੇ ਫਰਿੱਜ਼ 'ਚ ਰੱਖਣ ਵਾਲੇ ਹੋ ਤਾਂ ਹੋਰ ਖਾਧ ਪਦਾਰਥਾਂ ਦੀ ਖੁਸ਼ਬੂ ਫਲਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ। ਜਿਸ ਨਾਲ ਫਲਾਂ ਦਾ ਰੰਗ ਅਤੇ ਪੋਸ਼ਕ ਤੱਤ ਦੋਵੇਂ ਕਾਇਮ ਰਹਿਣਗੇ।

PunjabKesari
ਸਾਈਟ੍ਰਿਕ ਐਸਿਡ
ਸਾਈਟ੍ਰਿਕ ਐਸਿਡ ਤੁਹਾਡੇ ਫਲਾਂ ਨੂੰ 10 ਤੋਂ 12 ਘੰਟੇ ਤੱਕ ਤਾਜ਼ਾ ਰੱਖਣ 'ਚ ਮਦਦ ਕਰਦਾ ਹੈ। ਸਾਈਟ੍ਰਿਕ ਅਮਲ ਜੋ ਨਿੰਬੂ 'ਚ ਵੀ ਪਾਇਆ ਜਾਂਦਾ ਹੈ। ਪਰ ਸਿੱਧੇ ਤੌਰ 'ਤੇ ਨਿੰਬੂ ਪਾਉਣ ਨਾਲ ਫਲ ਕਾਲੇ ਪੈ ਜਾਣਗੇ। ਤੁਹਾਨੂੰ ਮਾਰਕਿਟ 'ਚ ਆਸਾਨੀ ਨਾਲ ਸਾਈਟ੍ਰਿਕ ਐਸਿਡ ਪਾਊਡਰ ਮਿਲ ਜਾਵੇਗਾ। ਤੁਸੀਂ ਇਕ ਚੁਟਕੀ ਸਾਈਟ੍ਰਿਕ ਐਸਿਡ ਕੱਟੇ ਹੋਏ ਫਲਾਂ 'ਤੇ ਛਿੜਕ ਕੇ ਇਨ੍ਹਾਂ ਨੂੰ ਕਦੇ ਵੀ ਖਾ ਸਕਦੇ ਹਨ। 
ਠੰਡਾ ਪਾਣੀ 
ਇਕ ਕੌਲੀ 'ਚ ਠੰਡਾ ਪਾਣੀ ਪਾਓ, ਉਸ ਦੇ ਉੱਪਰ ਆਪਣਾ ਫਰੂਟਸ ਵਾਲਾ ਬਾਊਲ ਰੱਖੋ ਦਿਓ। ਤੁਹਾਡੇ ਫਲ 3-4 ਘੰਟਿਆਂ ਤੱਕ ਤਾਜ਼ੇ ਰਹਿਣਗੇ। ਤਾਜ਼ਾ ਰਹਿਣ ਦੇ ਨਾਲ-ਨਾਲ ਉਨ੍ਹਾਂ ਦੀ ਮਿਠਾਸ ਵੀ ਤਾਜ਼ੇ ਕੱਟੇ ਫਲਾਂ ਜਿੰਨੀ ਹੀ ਕਾਇਮ ਰਹੇਗੀ।

PunjabKesari
ਵੱਡੇ ਟੁੱਕੜਿਆਂ 'ਚ ਕੱਟੋ ਫਲ
ਫਲਾਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਅਤੇ ਫਰੈੱਸ਼ ਬਣਾਏ ਰੱਖਣ ਲਈ ਉਨ੍ਹਾਂ ਨੂੰ ਵੱਡੇ ਟੁੱਕੜਿਆਂ 'ਚ ਕੱਟੋ। ਕੋਸ਼ਿਸ਼ ਕਰੋ ਕਿ ਫਰੂਟ ਨੂੰ ਵੱਖ-ਵੱਖ ਰੱਖੋ। ਸਾਰੇ ਫਰੂਟਸ ਨੂੰ ਇਕੱਠੇ ਰੱਖਣ ਨਾਲ ਵੀ ਉਨ੍ਹਾਂ ਦੀ ਰੰਗ ਗਹਿਰਾ ਹੁੰਦਾ ਹੈ ਨਾਲ ਹੀ ਉਨ੍ਹਾਂ ਦੀ ਪੌਸ਼ਕਿਤਾ 'ਚ ਵੀ ਕਮੀ ਆਉਂਦੀ ਹੈ।


Aarti dhillon

Content Editor

Related News