ਹਰ ਤਰ੍ਹਾਂ ਦੀ ਆਉਂਟਫਿਟ ਲਈ ਵਧੀਆ ''ਡਸਟਰ ਜੈਕਟਸ''

12/31/2016 3:11:15 PM

ਦਿੱਲੀ— ਸਰਦੀਆਂ ਦੇ ਮੌਸਮ ''ਚ ਵਿਆਹ, ਪਾਰਟੀ, ਸਮਾਰੋਹ ਜਾਂ ਦਫਤਰ ਦੇ ਕਿਸੇ ਜ਼ਰੂਰੀ ਮੀਟਿੰਗ ਹੋਵੇ ਤਾਂ ਸਭ ਤੋਂ ਪਹਿਲਾਂ ਦਿਮਾਗ ''ਚ ਇਹ ਗੱਲ ਆਉਂਦੀ ਹੈ ਕਿ ਪਹਿਨਿਆਂ ਜਾਵੇ। ਜਿਸ ਨਾਲ ਗਰਮ ਕੱਪੜਿਆਂ ''ਚ ਵੀ ਸੁੰਦਰ ''ਤੇ ਸਟਾਇਲਸ਼ ਦਿਖਿਆ ਜਾ ਸਕੇ। ਇਸ ਮੌਸਮ ''ਚ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੱਪੜਿਆਂ ਨਾਲ ਡਸਟਰ ਜੈਕਟ ਪਹਿਨ ਕੇ ਸਟਾਇਲਸ਼ ਲੁਕ ਪਾ ਸਕਦੇ ਹੋ। ਅੱਜ ਕੱਲ ਇਸ ਤਰ੍ਹਾਂ ਦੇ ਜੈਕਟ ਬਹੁਤ ਫੈਸ਼ਨ ''ਚ ਹਨ। ਇਸਨੂੰ ਵੈਸਟਨ, ਸਕਰਟ, ਜੀਨਸ, ਸਲਵਾਰ ਕਮੀਜ਼ ਦੇ ਨਾਲ ਅਸਾਨੀ ਨਾਲ ਪਹਿਨਿਆ ਜਾ ਸਕਦਾ ਹੈ।
ਕਿ ਹੈ ਡਸਟਰ ਜੈਕਟ?
ਕਿਸੇ ਵੀ ਆਉਂਟ ਫਿਟ ਦੇ ਨਾਲ ਲੰਮਾ ਕੋਟ ਪਹਿਨਣ ਨੂੰ ਡਸਟਰ ਜੈਕਟ ਕਹਿੰਦੇ ਹਨ। ਤੁਸੀਂ ਊਨੀ, ਫੁੱਲ ਸਵੀਵ, ਸਲੀਵਲੈਸ, ਪ੍ਰਿੰਟਿਡ ਜਾਂ ਫਿਰ ਟ੍ਰੈਡਿਸ਼ਨਲ ਪੋਸ਼ਾਕ ਦੇ ਨਾਲ ਪਾਉਂਣ ਲਈ ਭਾਰੀ ਕਢਾਈ ਨਾਲ ਡਸਟਰ ਜੈਕਟ ਪਹਿਨ ਕੇ ਆਪਣੀ ਲੁਕ ਬਦਲ ਸਕਦੇ ਹੋ।
- ਆਫਿਸ ਆਉਂਟਫਿਟ
ਜੇਕਰ ਤੁਸੀਂ ਆਫਿਸ ''ਚ ਸਭ ਤੋਂ ਸਟਾਇਲਸ਼ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਜੀਨਸ ਦੇ ਨਾਲ ਡਸਟਰ ਜੈਕਟ ਪਹਿਨ ਸਕਦੇ ਹੋ। ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਪ੍ਰਿਟਿਡ, ਫੁੱਲਦਾਰ ਲੈਂਥ ਜਾਂ ਫਿਰ ਬੁਲੈਨ ਨਾਲ ਵੀ ਪਹਿਨ ਸਕਦੇ ਹੋ। ਇਸ ਨਾਲ ਠੰਡ ਤੋਂ ਵੀ ਬਚਿਆ ਜਾ ਸਕਦਾ ਹੈ।
- ਸਲਵਾਰ ਕਮੀਜ਼ ਦੇ ਨਾਲ 
ਮਹਿੰਦੀ ਸੰਗੀਤ ਵਰਗੇ ਪ੍ਰੋਗਰਾਮ ''ਤੇ ਜਾ ਰਹੇ ਹੋ ਤਾਂ ਸਲਵਾਰ ਕਮੀਜ਼ ਦੇ ਨਾਲ ਵੀ ਤੁਸੀਂ ਡਸਟਰ ਜੈਕਟ ਪਹਿਨ ਸਕਦੇ ਹੋ। ਤੁਸੀਂ ਪੁਰਾਣੇ ਸਲਵਾਰ ਕਮੀਜ਼ ਦੇ ਨਾਲ ਵੀ ਨਵੇਂ ਤਰੀਕੇ ਦੇ ਜੈਕਟ ਪਹਿਨ ਕੇ ਅਲੱਗ ਅੰਦਾਜ਼ ਦਿਖਾ ਸਕਦੇ ਹੋ।


Related News