ਪੈਰਾਂ ਦੀ ਸੋਜ ਨੂੰ ਇਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ

03/24/2017 12:44:54 PM

ਨਵੀਂ ਦਿੱਲੀ— ਅਕਸਰ ਕਈ ਲੋਕਾਂ ਦੇ ਪੈਰਾਂ ''ਚ ਸੋਜ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦਰਦ ਹੁੰਦਾ ਹੈ। ਸੋਜ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਕਈ ਵਾਰੀ ਜ਼ਲਦੀ ਚੱਲਣ ਨਾਲ ਪੈਰ ''ਚ ਮੋਚ ਆ ਜਾਂਦੀ ਹੈ ਜਾਂ ਫਿਰ ਕਿਸੇ ਬਿਮਾਰੀ ਕਾਰਨ ਵੀ ਅਜਿਹਾ ਹੋ ਸਕਦਾ ਹੈ। ਕਈ ਵਾਰੀ ਗਰਭਵਤੀ ਔਰਤਾਂ ਨੂੰ ਵੀ ਇਹ ਪਰੇਸ਼ਾਨੀ ਹੋ ਜਾਂਦੀ ਹੈ। ਇਸ ਸੋਜ ਨੂੰ ਠੀਕ ਕਰਨ ਲਈ ਤੁਸੀਂ ਸਾਡੇ ਵਲੋਂ ਦੱਸੇ ਇਹ ਉਪਾਅ ਕਰ ਸਕਦੇ ਹੋ।
1. ਸੋਜ ਵਾਲੀ ਥਾਂ ''ਤੇ ਪਹਿਲਾਂ ਬਰਫ ਰਗੜੋ । ਬਰਫ ਨੂੰ ਸਿੱਧੇ ਸੋਜ ''ਤੇ ਨਾ ਰਗੜੋ। ਇਸ ਲਈ ਇਕ ਕੱਪੜੇ ''ਚ ਬਰਫ ਦੇ ਕੁਝ ਟੁੱਕੜੇ  ਬੰਨ ਲਓ ਅਤੇ ਦਰਦ ਵਾਲੀ ਥਾਂ ''ਤੇ ਲਗਾਓ। ਅਜਿਹਾ 5 ਤੋਂ 10 ਮਿੰਟ ਤੱਕ ਕਰੋ।
2. ਜਿਸ ਪੈਰ ''ਤੇ ਸੋਜ ਹੋਵੇ ਉਸ ਨੂੰ ਸਿਰਹਾਣੇ ਦੇ ਉੱਪਰ ਰੱਖੋ। ਇਸ ਤਰ੍ਹਾਂ ਕਰਨ ਨਾਲ ਸੋਜ ਵਾਲੀ ਥਾਂ ''ਤੇ ਖੂਨ ਜਮ੍ਹਾਂ ਨਹੀਂ ਹੋਵੇਗਾ।
3. ਹਲਦੀ ਇਸ ਸੋਜ ਨੂੰ ਦੂਰ ਕਰ ਸਕਦੀ ਹੈ। ਇਸ ਲਈ ਦੋ ਚਮਚ ਹਲਦੀ ''ਚ ਇਕ ਚਮਚ ਨਾਰੀਅਲ ਦਾ ਤੇਲ ਪਾ ਕੇ ਪੇਸਟ ਬਣਾ ਲਓ ਅਤੇ ਸੋਜ ਵਾਲੀ ਥਾਂ ''ਤੇ ਲਗਾਓ। ਪੇਸਟ ਸੁੱਕਣ ''ਤੇ ਪੈਰਾਂ ਨੂੰ ਕੋਸੇ ਪਾਣੀ ਨਾਲ ਧੋ ਲਓ। 
4. ਪੈਰਾਂ ''ਚ ਸੋਜ ਹੋਣ ''ਤੇ ਦਿਨ ''ਚ ਦੋ ਵਾਰੀ ਕੋਸੇ ਪਾਣੀ ''ਚ ਕਾਲਾ ਲੂਣ ਪਾ ਕੇ ਸੇਕ ਦਿਓ। ਅਜਿਹਾ ਰੋਜ਼ਾਨਾ 20 ਮਿੰਟ ਲਈ ਕਰੋ। ਸੇਕ ਦੇਣ ਬਾਅਦ ਜ਼ਲਦੀ ਤੌਲੀਏ ਨਾਲ ਪੈਰਾਂ ਨੂੰ ਲਪੇਟ ਲਓ। ਜੇਕਰ ਸੋਜ ਸਰੀਰ ਦੇ ਕਿਸੇ ਹੋਰ ਹਿੱਸੇ ''ਚ ਹੈ ਤਾਂ ਪਾਣੀ ''ਚ ਕਾਲਾ ਨਮਕ ਪਾ ਕੇ ਨਹਾਉਣ ਨਾਲ ਆਰਾਮ ਮਿਲੇਗਾ।
5. ਸੋਜ ਵਾਲੀ ਥਾਂ ''ਤੇ ਕੋਸੇ ਪਾਣੀ ਦਾ ਸੇਕ ਦਿਓ। ਬਾਅਦ ''ਚ 10 ਮਿੰਟ ਤੱਕ ਤੌਲੀਏ ''ਚ ਲਪੇਟ ਕੇ ਰੱਖੋ। ਫਿਰ ਸਰੋਂ ਜਾਂ ਜੈਤੂਨ ਦੇ ਤੇਲ ਨਾਲ ਨਰਮ ਹੱਥਾਂ ਨਾਲ ਮਾਲਸ਼ ਕਰੋ। ਗਰਮ ਤੇਲ ਦੀ ਮਾਲਸ਼ ਨਾਲ ਖੂਨ ਦਾ ਵਹਾਅ ਤੇਜ ਹੁੰਦਾ ਹੈ।
6. ਮਾਲਸ਼ ਦੇ ਬਾਅਦ ਸੋਜ ਵਾਲੀ ਥਾਂ ''ਤੇ ਗਰਮ ਪੱਟੀ ਬੰਨੋ ਅਤੇ ਆਰਾਮ ਕਰੋ।

Related News