Beauty Tips : ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਘਰ ’ਚ ਬਣਿਆ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ

Sunday, Dec 06, 2020 - 04:43 PM (IST)

Beauty Tips : ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਘਰ ’ਚ ਬਣਿਆ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ

ਜਲੰਧਰ (ਬਿਊਰੋ) - ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕੁੜੀਆਂ ਬਹੁਤ ਸਾਰੇ ਬਿਊਟੀ ਪ੍ਰੋਡੈਕਟਸ ਦੀ ਵਰਤੋਂ ਕਰਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਦੀ ਚਮੜੀ ਸੈਂਸਟਿਵ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਕੈਮੀਕਲ ਨਾਲ ਭਰੀਆਂ ਚੀਜ਼ਾਂ ਸੂਟ ਨਹੀਂ ਕਰਦੀਆਂ। ਅਜਿਹੇ 'ਚ ਜੇਕਰ ਤੁਹਾਡੀ ਚਮੜੀ ਸੈਂਸਟਿਵ ਹੈ ਤਾਂ ਤੁਸੀਂ ਚੰਦਨ ਦੀ ਵਰਤੋਂ ਕਰ ਸਕਦੇ ਹੋ। ਚੰਦਨ ਦੇ ਫੇਸਪੈਕ ਦੀ ਵਰਤੋਂ ਕਰਨ ’ਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਚਿਹਰੇ ’ਤੇ ਕੁਦਰਤੀ ਨਿਖਾਰ ਅਤੇ ਚਮਕ ਆਉਂਦੀ ਹੈ। ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਚੰਦਨ ਦੇ ਫੇਸਪੈਕ ਨੂੰ ਬਣਾਉਣ ਦਾ ਤਾਰੀਕਾ...

ਫੇਸਪੈਕ ਬਣਾਉਣ ਦੀ ਸਮੱਗਰੀ

ਚੰਦਨ ਪਾਊਡਰ- 1 ਵੱਡਾ ਚਮਚ
ਗੁਲਾਬ ਜਲ-1 ਵੱਡਾ ਚਮਚ
ਕੱਚਾ ਦੁੱਧ- 1 ਵੱਡਾ ਚਮਚ
ਹਲਦੀ ਪਾਊਡਰ-ਚੁਟਕੀ ਭਰ

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ

PunjabKesari

ਫੇਸਪੈਕ ਬਣਾਉਣ ਦੀ ਵਿਧੀ ਅਤੇ ਲਗਾਉਣ ਦਾ ਤਾਰੀਕਾ
ਇਕ ਕੌਲੀ 'ਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਇਕ ਫੇਸਪੈਕ ਤਿਆਰ ਕਰ ਲਓ। ਤਿਆਰ ਕੀਤੇ ਫੇਸਪੈਕ ਨੂੰ ਚਿਹਰੇ ਅਤੇ ਗਰਦਨ 'ਤੇ ਹਲਕੇ ਹੱਥਾਂ ਨਾਲ ਲਗਾ ਲਓ। ਇਸ ਫੇਸਪੈਕ ਨੂੰ 15-20 ਮਿੰਟ ਤੱਕ ਚਿਹਰੇ ’ਤੇ ਲੱਗਿਆ ਰਹਿਣ ਦਿਓ। ਬਾਅਦ 'ਚ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਚੰਗਾ ਰਿਜ਼ਲਟ ਪਾਉਣ ਲਈ ਇਸ ਫੇਸਪੈਕ ਨੂੰ ਹਫ਼ਤੇ 'ਚ 2-3 ਵਾਰ ਜ਼ਰੂਰ ਲਗਾਓ।

ਪੜ੍ਹੋ ਇਹ ਵੀ ਖ਼ਬਰ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਹੁਣ ਬਣ ਚੁੱਕੀ ਹੈ ‘ਖ਼ਤਰਨਾਕ’

PunjabKesari

ਫੇਸਪੈਕ ਨੂੰ ਲਗਾਉਣ ਨਾਲ ਹੋਣ ਵਾਲੇ ਫ਼ਾਇਦੇ

. ਇਸ ਫੇਸਪੈਕ ਨੂੰ ਲਗਾਉਣ ਨਾਲ ਪਿੰਪਲਸ, ਦਾਗ-ਧੱਬੇ, ਝੁਰੜੀਆਂ ਅਤੇ ਛਾਈਆਂ ਦੂਰ ਹੁੰਦੀਆਂ ਹਨ। 
. ਚਿਹਰਾ ਤਾਜ਼ਾ ਨਜ਼ਰ ਆਉਂਦਾ ਹੈ।
. ਸਨਟੈਨ ਨਾਲ ਸੜੀ ਚਮੜੀ ਠੀਕ ਹੋਣ 'ਚ ਮਦਦ ਮਿਲਦੀ ਹੈ। 
. ਖੁਸ਼ਕ ਚਮੜੀ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ
. ਚਮੜੀ ਦੀ ਨਮੀ ਰਹਿੰਦੀ ਹੈ ਬਰਕਰਾਰ।
. ਚਿਹਰੇ ਦੀ ਰੰਗਤ ਨਿਖਾਰਨ ਦੇ ਨਾਲ-ਨਾਲ ਕੋਮਲ ਹੁੰਦੀ ਹੈ। 
. ਠੰਡਕ ਦਾ ਅਹਿਸਾਸ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

PunjabKesari

ਨੋਟ - ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਘਰ ’ਚ ਬਣਿਆ ‘ਚੰਦਨ ਦਾ ਲੇਪ’, ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਦਿਓ ਜਵਾਬ


author

rajwinder kaur

Content Editor

Related News