ਸਰਦੀਆਂ 'ਚ ਜ਼ਰੂਰ ਖਾਓ ਸੁੰਢ ਦੇ ਲੱਡੂ, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ

11/27/2020 12:36:34 PM

ਜਲੰਧਰ: ਸਰਦੀ ਦਾ ਮੌਸਮ ਭਾਵ ਤਲਿਆ-ਭੁੰਨਿਆ, ਮਸਾਲੇਦਾਰ ਅਤੇ ਟੇਸਟੀ ਫੂਡ। ਖ਼ਾਸ ਕਰਕੇ ਤਿਉਹਾਰ ਦੇ ਮੌਕੇ 'ਤੇ ਲੋਕ ਪਾਰਟੀ ਦੇ ਕਾਰਨ ਨਾ ਸਿਰਫ ਅਣਹੈਲਦੀ ਸਗੋਂ ਓਵਰਇਟਿੰਗ ਵੀ ਕਰ ਲੈਂਦੇ ਹਨ। ਇਸ ਦੇ ਕਾਰਨ ਭਾਰ ਤਾਂ ਵੱਧਦਾ ਹੀ ਹੈ ਨਾਲ ਹੀ ਤੁਸੀਂ ਕਈ ਬੀਮਾਰੀਆਂ ਨੂੰ ਸੱਦਾ ਵੀ ਦਿੰਦੇ ਹੋ। ਉੱਧਰ ਇਸ ਦਾ ਅਸਰ ਤੁਹਾਡੀ ਸਕਿਨ 'ਤੇ ਵੀ ਦਿਖਾਈ ਦਿੰਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਨੂੰ ਅਜਿਹੀ ਚੀਜ਼ ਦੇ ਬਾਰੇ 'ਚ ਦੱਸਾਂਗੇ ਜਿਸ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਨਾ ਸਿਰਫ ਭਾਰ ਕੰਟਰੋਲ 'ਚ ਰਹੇਗਾ ਸਗੋਂ ਸਕਿਨ ਵੀ ਡਰਾਈ ਨਹੀਂ ਹੋਵੇਗੀ। 
ਅਸੀਂ ਗੱਲ ਕਰੇ ਰਹੇ ਹਾਂ ਸੁੰਢ ਦੇ ਲੱਡੂ ਦੀ, ਜਿਸ ਨੂੰ ਪ੍ਰੈਗਨੈਂਸੀ ਜਾਂ ਡਿਲਿਵਰੀ ਤੋਂ ਬਾਅਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਤੁਸੀਂ ਉਂਝ ਵੀ ਇਸ ਨੂੰ ਡਾਈਟ 'ਚ ਸ਼ਾਮਲ ਕਰਕੇ ਸਿਹਤਮੰਦ ਰਹਿ ਸਕਦੇ ਹੋ। ਸੁੰਢ ਦੇ ਲੱਡੂ ਤੁਹਾਡੀਆਂ ਕਈ ਹੈਲਥ ਪ੍ਰਾਬਲਮ ਨੂੰ ਦੂਰ ਰੱਖਦਾ ਹੈ। ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਇਸ ਨੂੰ ਖਾਣ ਦੇ ਫ਼ਾਇਦੇ...

ਇਹ ਵੀ ਪੜ੍ਹੋ:ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦੀ ਕਰੋ ਵਰਤੋਂ, ਸਰੀਰ ਨੂੰ ਹੋਵੇਗਾ ਲਾਭ
ਸਰੀਰ ਨੂੰ ਅੰਦਰ ਤੋਂ ਰੱਖਦਾ ਹੈ ਗਰਮ
ਰੋਜ਼ਾਨਾ ਨੂੰ 1 ਗਿਲਾਸ ਦੁੱਧ ਦੇ ਨਾਲ ਸੁੰਢ ਦਾ ਲੱਡੂ ਖਾਣ ਨਾਲ ਸਰੀਰ ਅੰਦਰ ਤੋਂ ਗਰਮ ਰਹਿੰਦਾ ਹੈ। ਨਾਲ ਹੀ ਇਹ ਵਾਤ ਦੋਸ਼ ਵੀ ਦੂਰ ਕਰਦਾ ਹੈ, ਜਿਸ ਨਾਲ ਤੁਸੀਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। 
ਕਮਰ ਦਰਦ ਤੋਂ ਛੁਟਕਾਰਾ
ਸੁੰਢ ਦੇ ਲੱਡੂ ਲੱਕ ਦਰਦ (ਕਮਰ) 'ਚ ਆਰਾਮ ਦੇਣ ਦੇ ਨਾਲ ਸਰੀਰ 'ਚ ਐਨਰਜੀ ਵੀ ਬਣਾਏ ਰੱਖਦਾ ਹੈ। ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਦਰੁੱਸਤ ਰਹਿੰਦੀ ਹੈ ਅਤੇ ਤੁਸੀਂ ਪੇਟ ਦੀਆਂ ਸਮੱਸਿਆ ਤੋਂ ਬਚੇ ਰਹਿੰਦੇ ਹੋ। 

PunjabKesari
ਭਾਰ ਕੰਟਰੋਲ ਕਰੇ
ਸਵੇਰੇ 1 ਲੱਡੂ ਖਾਣ ਨਾਲ ਢਿੱਡ ਦਿਨ ਭਰ ਭਰਿਆ ਰਹਿੰਦਾ ਹੈ ਜਿਸ ਨਾਲ ਤੁਸੀਂ ਓਵਰਇਟਿੰਗ ਤੋਂ ਬਚ ਜਾਂਦੇ ਹੋ। ਨਾਲ ਹੀ ਇਹ ਮੈਟਾਬੋਲੀਜ਼ਮ ਨੂੰ ਵੀ ਵਧਾਉਂਦਾ ਹੈ, ਜਿਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 
ਬ੍ਰੈਸਟ ਮਿਲਕ ਵਧਾਉਣ 'ਚ ਮਦਦਗਾਰ
ਜੇਕਰ ਡਿਲਿਵਰੀ ਤੋਂ ਬਾਅਦ ਬ੍ਰੈਸਟ ਮਿਲਕ ਘੱਟ ਆ ਰਿਹਾ ਹੈ ਤਾਂ ਰੋਜ਼ਾਨਾ 1 ਲੱਡੂ ਖਾਓ। ਇਹ ਦੁੱਧ ਵਧਾਉਣ 'ਚ ਮਦਦ ਕਰੇਗਾ। 

ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਲੰਮੇ ਸਮੇਂ ਤੋਂ ਜ਼ੁਕਾਮ, ਤਾਂ ਹੋ ਸਕਦੀਆਂ ਹਨ ਇਹ ਸਮੱਸਿਆਵਾਂ
ਪੋਸ਼ਕ ਤੱਤਾਂ ਨਾਲ ਭਰਪੂਰ
ਇਸ 'ਚ ਆਇਰਨ, ਕੈਲਸ਼ੀਅਮ, ਵਿਟਾਮਿਨਸ ਅਤੇ ਮਿਨਰਲਸ ਦੇ ਨਾਲ ਸਿਰਫ 200-300 ਤੱਕ ਕੈਲੋਰੀ ਹੁੰਦੀ ਹੈ। ਰੋਜ਼ਾਨਾ 1 ਲੱਡੂ ਖਾਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। 

PunjabKesari
ਸ਼ੂਗਰ-ਗਠੀਆ 'ਚ ਫ਼ਾਇਦੇਮੰਦ 
 ਸੁੰਢ ਅਤੇ ਗੁੜ ਦਾ ਲੱਡੂ ਸ਼ੂਗਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੈ ਕਿਉਂਕਿ ਇਸ ਨਾਲ ਗਲੁਕੋਜ਼ 'ਚ ਸ਼ੂਗਰ ਲੈਵਰ ਕੰਟਰੋਲ ਰਹਿੰਦਾ ਹੈ। ਨਾਲ ਹੀ ਇਸ ਨਾਲ ਸਰਦੀਆਂ 'ਚ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।
ਇਮਿਊਨਿਟੀ ਨੂੰ ਕਰੇ ਮਜ਼ਬੂਤ 
ਐਂਟੀ-ਆਕਸੀਡੈਂਟ ਨਾਲ ਭਰਪੂਰ  ਸੁੰਢ ਦੇ ਲੱਡੂ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ, ਜੋ ਕੋਰੋਨਾ ਕਾਲ 'ਚ ਬਹੁਤ ਜ਼ਰੂਰੀ ਹੈ। ਨਾਲ ਹੀ ਇਸ ਨਾਲ ਤੁਸੀਂ ਸਰਦੀ, ਜ਼ੁਕਾਮ, ਖਾਂਸੀ ਤੋਂ ਵੀ ਬਚੇ ਰਹਿੰਦੇ ਹੋ।


Aarti dhillon

Content Editor

Related News