ਘਰ ਦੀ ਰਸੋਈ ''ਚ ਚਾਹ ਨਾਲ ਬਣਾ ਕੇ ਖਾਓ ਪਾਲਕ ਦੇ ਪਕੌਡ਼ੇ

02/27/2021 9:50:36 AM

ਨਵੀਂ ਦਿੱਲੀ—ਪਕੌੌੜੇ ਖਾਣ 'ਚ ਸਭ ਨੂੰ ਸੁਆਦ ਲੱਗਦੇ ਹਨ। ਲੋਕ ਕਈ ਤਰ੍ਹਾਂ ਦਾ ਪਕੌੜੇ ਬਣਾ ਕੇ ਖਾਂਦੇ ਹਨ ਜਿਵੇਂ ਪਨੀਰ, ਗੰਢੇ, ਮੇਥੀ ਆਦਿ। ਪਾਲਕ ਦੇ ਪਕੌੜੇ ਬਾਜ਼ਾਰ 'ਚ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਘਰ 'ਚ ਪਾਲਕ ਦੇ ਪਕੌੜੇ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਸਮੱਗਰੀ
ਪਾਲਕ ਦੇ ਪੱਤੇ-10
ਵੇਸਣ- 70 ਗ੍ਰਾਮ
ਹਲਦੀ1/4 ਚਮਚਾ
ਲਾਲ ਮਿਰਚ- 1/2 ਚਮਚਾ
ਚਾਟ ਮਸਾਲਾ1/2 ਚਮਚਾ
ਚਾਵਲ ਦਾ ਆਟਾ1 ਚਮਚਾ
ਲੂਣ1/2 ਚਮਚਾ
ਪਾਣੀ ਲੋਡ਼ ਅਨੁਸਾਰ

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦੀ ਵਿਧੀ
1. 
ਸਭ ਤੋਂ ਪਹਿਲਾਂ ਪਾਲਕ ਦੇ ਪੱਤਿਆਂ ਨੂੰ ਕੱਟ ਲਓ। ਇਕ ਕੌਲੀ ਵਿਚ ਵੇਸਣ, ਹਲਦੀ, ਲਾਲ ਮਿਰਚ,ਅਜਵੈਣ, ਚਾਟ ਮਸਾਲਾ,ਲੂਣ ਅਤੇ ਚੌਲਾਂ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
2. ਫਿਰ ਇਸ ਵਿਚ ਜ਼ਰੂਰਤ ਮੁਤਾਬਕ ਪਾਣੀ ਪਾਓ ਅਤੇ ਗਾੜ੍ਹਾ ਪੇਸਟ ਤਿਆਰ ਕਰ ਲਓ। ਫਿਰ ਇਸ ਵਿਚ ਪਾਲਕ ਦੇ ਪੱਤੇ ਪਾਓ। 
3. ਇਕ ਕੜਾਈ ਵਿਚ ਤੇਲ ਗਰਮ ਕਰਕੇ ਪਕੌੜਿਆਂ ਨੂੰ ਫ੍ਰਾਈ ਕਰੋ। ਇਨ੍ਹਾਂ ਨੂੰ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਇਸ ਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ। 
4. ਪਾਲਕ ਦੇ ਪਕੌੜੇ ਬਣ ਕੇ ਤਿਆਰ ਹਨ। ਇਸ ਨੂੰ ਚਾਹ ਨਾਲ ਗਰਮ-ਗਰਮ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News