ਆਸਾਨ ਤਰੀਕੇ ਨਾਲ ਘਰ ''ਚ ਬਣਾਓ ਗਾਜਰਾਂ ਦਾ ਸੁਆਦ ਤੇ ਪੌਸ਼ਟਿਕ ਆਚਾਰ

Saturday, May 30, 2020 - 02:41 PM (IST)

ਆਸਾਨ ਤਰੀਕੇ ਨਾਲ ਘਰ ''ਚ ਬਣਾਓ ਗਾਜਰਾਂ ਦਾ ਸੁਆਦ ਤੇ ਪੌਸ਼ਟਿਕ ਆਚਾਰ

ਜਲੰਧਰ (ਬਿਊਰੋ) — ਆਚਾਰ ਹਰ ਤਰ੍ਹਾਂ ਦੇ ਭੋਜਨ ਦਾ ਸੁਆਦ ਵਧਾ ਦਿੰਦਾ ਹੈ। ਗਾਜਰ ਦਾ ਆਚਾਰ ਖਾਣ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਇਹ ਆਚਾਰ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦਾ ਹੈ। ਇਸ ਨੂੰ ਅਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
Carrot Pickle Recipe | How To Make Gajar Ka Achaar
ਸਮੱਗਰੀ :-
1. 1 ਕਿਲੋ ਗਾਜਰਾਂ
2. ਅੱਧਾ ਕੱਪ ਰਾਈ
3. 3 ਨਿੰਬੂਆਂ ਦਾ ਰਸ
4. 4 ਚਮਚ ਨਮਕ
5. 1 ਕੱਪ ਤੇਲ
6. 1/2 ਚਮਚ ਹਲਦੀ ਪਾਊਡਰ
7. 1 ਚਮਚ ਹਿੰਗ ਪਾਊਡਰ
How to Make Kimchi – The Fountain Avenue Kitchen
ਵਿਧੀ :-
ਗਾਜਰ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਗਾਜਰਾਂ ਨੂੰ ਪਤਲੇ ਅਤੇ ਲੰਬੇ ਆਕਾਰ 'ਚ ਕੱਟ ਕੇ ਅੱਧੇ ਘੰਟੇ ਤਕ ਧੁੱਪ 'ਚ ਸੁਕਾਓ। ਇੱਕ ਕੌਲੀ 'ਚ ਰਾਈ, ਹਿੰਗ, ਨਿੰਬੂ ਰਸ, ਲਾਲ ਮਿਰਚ ਪਾਊਡਰ, ਨਮਕ ਅਤੇ ਹਲਦੀ ਪਾਊਡਰ ਮਿਲਾ ਕੇ ਘੋਲ ਤਿਆਰ ਕਰ ਲਓ। ਇਸ ਘੋਲ 'ਚ ਗਾਜਰ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇੱਕ ਕੜਾਹੀ 'ਚ ਤੇਲ ਗਰਮ ਕਰਕੇ ਗੈਸ ਤੋਂ ਉਤਾਰ ਲਓ, ਫਿਰ ਉਸ ਨੂੰ ਠੰਡਾ ਕਰਕੇ ਅਚਾਰ 'ਚ ਮਿਲਾ ਲਓ। ਚੰਗੀ ਤਰ੍ਹਾਂ ਮਿਲਾ ਕੇ ਅਚਾਰ ਨੂੰ ਕੱਚ ਦੇ ਬਰਤਨ 'ਚ ਪਾ ਲਓ। ਇੱਕ ਘੰਟੇ ਦੇ ਬਾਅਦ ਤੁਸੀਂ ਅਚਾਰ ਖਾ ਸਕਦੇ ਹੋ।
Easy recipe to make delicious carrot pickle at home | News Track ...   


author

sunita

Content Editor

Related News