ਗਰਭ ਅਵਸਥਾ ਦੌਰਾਨ ਕਰੋ ਇਨ੍ਹਾਂ ਮਸਾਲਿਆਂ ਤੋਂ ਪਰਹੇਜ਼

01/14/2017 10:51:52 AM

ਜਲੰਧਰ— ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਖਾਸ ਦੇਖਭਾਲ ਅਤੇ ਚੰਗੇ ਖਾਣ-ਪੀਣ ਦੀ ਜ਼ਰੂਰਤ ਹੁੰਦੀ ਹੈ। ਬੱਚਾ ਸਿਹਤਮੰਦ ਹੋਵੇ ਇਸ ਲਈ ਜ਼ਰੂਰੀ ਹੈ ਕਿ ਮਾਂ ਵਧੀਆ ਤੋਂ ਵਧੀਆ ਭੋਜਨ ਲਵੇ। ਇਸ ਲਈ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਇਸ ਦੌਰਾਨ ਕਿ ਖਾਣਾ ਚਾਹੀਦਾ ਹੈ ਅਤੇ ਕਿ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਮਸਾਲਿਆਂ ਦੇ ਬਾਰੇ ਜਿੰਨ੍ਹਾਂ ਦੀ ਵਰਤੋਂ ਗਰਭਵਤੀ ਔਰਤਾਂ ਨੂੰ ਨਹੀਂ ਕਰਨੀ ਚਾਹੀਦੀ।
1. ਹਿੰਗ
ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਹਿੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹਿੰਗ ''ਚ ਇਸ ਤਰ੍ਹਾਂ ਦੇ ਤੱਤ ਮੌਜੂਦ ਹੁੰਦੇ ਹਨ ਜੋ ਗਰਭਪਾਤ ਦਾ ਕਾਰਨ ਬਣ ਸਕਦੇ ਹਨ।
2. ਮੈਥੀ ਦੇ ਦਾਣੇ 
ਇਹ ਤੁਹਾਡਾ ਮਨ ਖਰਾਬ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਇਸਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਇਹ ਬੱਚੇ ਦੇ ਵਿਕਾਸ ''ਚ ਰੁਕਾਵਟ ਬਣ ਸਕਦਾ ਹੈ।
3. ਪੁਦੀਨਾ
ਪੁਦੀਨੇ ਦੀ ਵਰਤੋਂ ਕਰਨ ਨਾਲ ਮਾਹਾਵਾਰੀ ਆਉਂਣ ਦਾ ਸਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਹ ਗਰਭਪਾਤ ਦਾ ਕਾਰਨ ਵੀ ਬਣ ਸਕਦੀ ਹੈ।
4. ਲਸਣ
ਗਰਭ ਅਵਸਥਾ ਦੇ ਦੌਰਾਨ ਲਸਣ ਨਹੀਂ ਖਾਣਾ ਚਾਹੀਦਾ। ਇਸਨੂੰ ਖਾਣ ਨਾਲ ਕਬਜ਼ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
5. ਮੁਲੇਠੀ
ਮੁਲੇਠੀ ਦੀ ਵਰਤੋਂ ਗਰਭਵਤੀ ਔਰਤਾਂ ਨੂੰ ਨਹੀਂ ਕਰਨੀ ਚਾਹੀਦੀ। ਇਸ ਦੀ ਵਰਤੋਂ ਬੱਚੇ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹੈ।


Related News