ਸਾਵਧਾਨ! ਫੇਸ ਪੈਕ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਚਮੜੀ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ

Friday, May 29, 2026 - 04:23 PM (IST)

ਸਾਵਧਾਨ! ਫੇਸ ਪੈਕ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਚਮੜੀ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ

ਵੈੱਬ ਡੈਸਕ - ਫੇਸ ਪੈਕ ਚਮੜੀ ਦੀ ਸਫਾਈ, ਵਾਧੂ ਤੇਲ ਨੂੰ ਕੰਟਰੋਲ ਕਰਨ ਅਤੇ ਹਾਈਡ੍ਰੇਸ਼ਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਫੇਸ ਪੈਕ 'ਚ ਵਿਟਾਮਿਨ ਸੀ, ਨਿਆਸੀਨਾਮਾਈਡ ਅਤੇ ਚਾਰਕੋਲ ਵਰਗੇ ਤੱਤ ਹੋਣ, ਤਾਂ ਇਹ ਚਮੜੀ ਦੇ ਕਾਲੇ ਧੱਬਿਆਂ ਨੂੰ ਘੱਟ ਕਰਨ ਅਤੇ ਚਮੜੀ ਦੇ ਰੰਗ ਨੂੰ ਸੁਧਾਰਨ 'ਚ ਮਦਦ ਕਰਦਾ ਹੈ।

ਆਮ ਤੌਰ 'ਤੇ ਹੋਣ ਵਾਲੀਆਂ ਗਲਤੀਆਂ ਅਤੇ ਉਨ੍ਹਾਂ ਦੇ ਪ੍ਰਭਾਵ :-

ਬਹੁਤ ਜ਼ਿਆਦਾ ਮਾਤਰਾ 'ਚ ਪੈਕ ਲਗਾਉਣਾ
- ਕਈ ਲੋਕ ਸੋਚਦੇ ਹਨ ਕਿ ਮੋਟੀ ਪਰਤ ਲਗਾਉਣ ਨਾਲ ਜ਼ਿਆਦਾ ਫਾਇਦਾ ਹੋਵੇਗਾ, ਪਰ ਮਾਹਿਰਾਂ ਅਨੁਸਾਰ ਪੈਕ ਦੀ ਮੋਟੀ ਪਰਤ ਲਗਾਉਣ ਨਾਲ ਮੁਹਾਸੇ ਜਾਂ ਪਿੰਪਲਸ ਦੀ ਸਮੱਸਿਆ ਹੋ ਸਕਦੀ ਹੈ।

ਲੰਬੇ ਸਮੇਂ ਤੱਕ ਲਗਾ ਕੇ ਰੱਖਣਾ
- ਚਿਹਰੇ 'ਤੇ ਫੇਸ ਪੈਕ ਸੁੱਕਣ ਤੋਂ ਬਾਅਦ ਵੀ ਇਸ ਨੂੰ ਲਗਾ ਕੇ ਰੱਖਣ ਨਾਲ ਚਮੜੀ 'ਚ ਖੁਸ਼ਕੀ ਆ ਸਕਦੀ ਹੈ। ਕਿਸੇ ਵੀ ਫੇਸ ਪੈਕ ਨੂੰ 10 ਮਿੰਟ ਤੋਂ ਵੱਧ ਸਮੇਂ ਤੱਕ ਚਿਹਰੇ 'ਤੇ ਨਹੀਂ ਲਗਾਉਣਾ ਚਾਹੀਦਾ।

ਸਕਿਨ ਟਾਈਪ ਦਾ ਧਿਆਨ ਨਾ ਰੱਖਣਾ
- ਪੈਕ ਦੀ ਚੋਣ ਆਪਣੀ ਚਮੜੀ ਦੀ ਕਿਸਮ ਅਨੁਸਾਰ ਕਰਨੀ ਚਾਹੀਦੀ ਹੈ। ਉਦਾਹਰਨ ਲਈ, ਨਿੰਬੂ ਵਾਲੀਆਂ ਚੀਜ਼ਾਂ ਸੰਵੇਦਨਸ਼ੀਲ ਚਮੜੀ 'ਤੇ ਜਲਣ ਪੈਦਾ ਕਰ ਸਕਦੀਆਂ ਹਨ ਅਤੇ Oily ਚਮੜੀ ਵਾਲਿਆਂ ਨੂੰ ਗਲਤ ਚੋਣ ਕਾਰਨ ਪਿੰਪਲਸ ਹੋ ਸਕਦੇ ਹਨ।

ਰੋਜ਼ਾਨਾ ਵਰਤੋਂ ਤੋਂ ਬਚੋ
- ਰੋਜ਼ਾਨਾ ਫੇਸ ਪੈਕ ਲਗਾਉਣ ਨਾਲ ਚਮੜੀ ਦੀ ਕੁਦਰਤੀ ਨਮੀ ਖਤਮ ਹੋ ਸਕਦੀ ਹੈ ਅਤੇ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੋ ਸਕਦੀ ਹੈ।

ਇਸ ਲਈ, ਚਮੜੀ ਦੇ ਕੁਦਰਤੀ ਨਿਖਾਰ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।


author

Sunaina

Content Editor

Related News