ਸਕਿਨ ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖੇ

Tuesday, Jun 09, 2026 - 02:15 PM (IST)

ਸਕਿਨ ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖੇ

ਵੈੱਬ ਡੈਸਕ - ਗੋਰੀ ਅਤੇ ਬੇਦਾਗ ਚਮੜੀ ਪਾਉਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ ਪਰ ਗਰਮੀਆਂ ਦੀ ਧੁੱਪ, ਪ੍ਰਦੂਸ਼ਣ ਅਤੇ ਗਲਤ ਆਦਤਾਂ ਕਾਰਨ ਲੋਕਾਂ ਨੂੰ ਸਕਿਨ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ 'ਚ ਧੁੱਪ ਦੀ ਵਜ੍ਹਾ ਨਾਲ ਟੈਨਿੰਗ ਅਤੇ ਪਿਗਮੇਂਟੇਸ਼ਨ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਬੇਸ਼ੱਕ ਸਕਿਨ ਨੂੰ ਧੁੱਪ ਅਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਤੁਸੀਂ ਸਨਸਕਰੀਨ ਦੀ ਵਰਤੋਂ ਕਰਦੀ ਹੋ ਪਰ ਬਾਵਜੂਦ ਇਸ ਦੇ ਵੀ ਤੁਹਾਨੂੰ ਕਈ ਸਕਿਨ ਸਬੰਧੀ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪੈਂਦਾ ਹੈ। ਜੇ ਤੁਸੀਂ ਵੀ ਸਕਿਨ ਟੈਨਿੰਗ ਅਤੇ ਪਿਗਮੇਂਟੇਸ਼ਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਕੁਦਰਤੀ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।

ਨਿੰਬੂ ਦਾ ਰਸ
ਨਿੰਬੂ ਦਾ ਰਸ ਤੁਹਾਡੇ ਚਿਹਰੇ 'ਤੇ ਬਲੀਚਿੰਗ ਦੀ ਤਰ੍ਹਾਂ ਕੰਮ ਕਰਦਾ ਹੈ। ਸਕਿਨ ਟੈਨਿੰਗ ਅਤੇ ਪਿਗਮੇਂਟੇਸ਼ਨ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਨਿੰਬੂ ਦੇ ਰਸ 'ਚ 1 ਚੱਮਚ ਸ਼ਹਿਦ ਅਤੇ 1/4 ਚੱਮਚ ਹਲਦੀ ਮਿਕਸ ਕਰੋ। ਇਸ ਤੋਂ ਬਾਅਦ ਚਿਹਰੇ 'ਤੇ ਲਗਾ ਕੇ ਸੁੱਕਣ ਦਿਓ ਅਤੇ ਉਸ ਤੋਂ ਬਾਅਦ ਚਿਹਰੇ ਨੂੰ ਧੋ ਲਓ।

ਐਵੋਕਾਡੋ
ਐਵੋਕਾਡੋ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰਕੇ ਚਿਹਰੇ 'ਤੇ 15 ਮਿੰਟ ਤਕ ਅਪਲਾਈ ਕਰੋ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਸਾਫ ਕਰ ਲਓ। ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਕਰਨ ਨਾਲ ਸਕਿਨ ਸਮੱਸਿਆ ਨੂੰ ਦੂਰ ਕਰਨ ਨਾਲ ਚਿਹਰਾ ਗਲੋਇੰਗ ਵੀ ਬਣਦਾ ਹੈ।

ਦਹੀਂ ਜਾਂ ਲੱਸੀ
ਦਹੀਂ ਜਾਂ ਲੱਸੀ ਦੀ ਵਰਤੋਂ ਵੀ ਸਕਿਨ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਗਰਮੀਆਂ 'ਚ ਇਸ ਨਾਲ ਤੁਹਾਡੇ ਚਿਹਰੇ ਨੂੰ ਠੰਡਕ ਮਿਲਦੀ ਹੈ। ਚਿਹਰੇ ਨੂੰ ਫੇਸਵਾਸ਼ ਨਾਲ ਸਾਫ ਕਰਕੇ ਦਹੀਂ ਜਾਂ ਲੱਸੀ ਨੂੰ 10 ਮਿੰਟ ਲਈ ਲਗਾਓ ਅਤੇ ਇਸ ਤੋਂ ਬਾਅਦ ਪਾਣੀ ਨਾਲ ਚਿਹਰੇ ਨੂੰ ਧੋ ਲਓ।

ਖੀਰਾ
ਖੀਰਾ ਲਗਾਉਣ ਨਾਲ ਗਰਮੀਆਂ 'ਚ ਤੁਹਾਨੂੰ ਸਕਿਨ ਟੈਨਿੰਗ ਅਤੇ ਪਿੰਗਮੇਂਟੇਸ਼ਨ ਦੇ ਨਾਲ-ਨਾਲ ਜਲਣ, ਰੈਸ਼ੇਜ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਖੀਰੇ ਦੇ ਰਸ ਜਾਂ ਇਸ ਨੂੰ ਚਿਹਰੇ 'ਤੇ ਰਗੜ ਵੀ ਸਕਦੇ ਹੋ।

ਪਪੀਤਾ
ਗਰਮੀਆਂ ਨੂੰ ਲਗਾਉਣ ਨਾਲ ਚਿਹਰੇ ਦੀ ਡੈੱਡ ਸਕਿਨ ਨਿਕਲ ਜਾਂਦੀ ਹੈ ਅਤੇ ਇਸ ਨਾਲ ਨਵੇਂ ਸੈੱਲਸ ਬਣਦੇ ਹਨ। ਪਪੀਤੇ ਨੂੰ ਮੈਸ਼ ਕਰਕੇ ਇਸ 'ਚ ਕੱਚਾ ਦੁੱਧ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਦੇ ਸੁੱਕਣ ਦੇ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਸਾਫ ਕਰੋ।


author

Sunaina

Content Editor

Related News